Nvidia ਨੇ ਬਣਾਇਆ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੋਣ ਦਾ ਨਵਾਂ ਰਿਕਾਰਡ
ਸ਼ੁੱਕਰਵਾਰ ਨੂੰ Nvidia ਨੇ ਐਪਲ ਨੂੰ ਪਿੱਛੇ ਛੱਡਦਿਆਂ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੋਣ ਦਾ ਰੁਤਬਾ ਹਾਸਲ ਕਰ ਲਿਆ ਹੈ। LSEG ਡੇਟਾ ਦੇ ਅਨੁਸਾਰ, Nvidia ਦੀ ਮਾਰਕੀਟ $3.53 ਟ੍ਰਿਲੀਅਨ ਤੱਕ ਪਹੁੰਚ ਗਈ ਹੈ, ਜਦ ਕਿ ਐਪਲ ਦੀ ਮਾਰਕੀਟ ਕੈਪ $3.52 ਟ੍ਰਿਲੀਅਨ ਹੈ।
Nvidia ਦੀ ਇਸ ਚੋਟੀ ਦੀ ਪਦਵੀ ਦੇ ਪਿੱਛੇ ਸੂਪਰਕੰਪਿਊਟਿੰਗ AI ਚਿਪਸ ਦੀ ਵਧਦੀ ਮੰਗ ਮੁੱਖ ਕਾਰਨ ਬਣੀ ਹੈ। ਜੂਨ ਵਿੱਚ ਵੀ Nvidia ਨੇ ਕੁਝ ਸਮੇਂ ਲਈ ਇਹ ਸਥਾਨ ਆਪਣੇ ਹੱਥ ਵਿੱਚ ਕੀਤਾ ਸੀ, ਪਰ ਬਾਅਦ ਵਿੱਚ ਐਪਲ ਅਤੇ ਮਾਈਕ੍ਰੋਸਾਫਟ ਨੇ ਇਸਨੂੰ ਪਿੱਛੇ ਛੱਡ ਦਿੱਤਾ ਸੀ।
ਇਸ ਸਮੇਂ ਤਕਨੀਕੀ ਮਾਰਕੀਟ ‘ਚ ਮਾਈਕ੍ਰੋਸਾਫਟ ਦੀ ਕੀਮਤ $3.20 ਟ੍ਰਿਲੀਅਨ ਹੈ। ਓਪਨਏਆਈ ਦੇ GPT-4 ਵਰਗੇ AI ਮਾਡਲਾਂ ਨੂੰ ਸਿਖਲਾਈ ਦੇਣ ਲਈ Nvidia ਨੇ ਚਿਪਸ ਮੁਹੱਈਆ ਕਰਵਾਈਆਂ ਹਨ, ਜਿਸ ਕਾਰਨ ਇਸ ਦੇ ਸਟਾਕ ਵਿੱਚ ਅਕਤੂਬਰ ਵਿੱਚ 18% ਦਾ ਵਾਧਾ ਦਰਜ ਕੀਤਾ ਗਿਆ ਹੈ।