ਨਿਤਿਨ ਕੋਹਲੀ ਨੇ ਪਾਰਟੀ ਦਫ਼ਤਰ ਖੋਲ੍ਹਿਆ
ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਫੁੱਟਬਾਲ ਚੌਕ ਵਿਚ ਓਹਰੀ ਹਸਪਤਾਲ ਦੇ ਨੇੜੇ ਪਾਰਟੀ ਦਫ਼ਤਰ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਮ ਆਦਮੀ ਪਾਰਟੀ ਦਫ਼ਤਰ ਓਹਰੀ ਹਸਪਤਾਲ ਦੇ ਨੇੜੇ ਖੋਲ੍ਹਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਮੈਨੂੰ ਕੇਂਦਰੀ ਹਲਕੇ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਫੁੱਟਬਾਲ ਚੌਕ ਦੇ ਕੋਲ ਓਹਰੀ ਹਸਪਤਾਲ ਨੇੜੇ ਆਪਣਾ ਦਫ਼ਤਰ ਖੋਲ੍ਹਿਆ ਹੈ ਤਾਂ ਜੋ ਕੇਂਦਰੀ ਹਲਕੇ ਦੇ ਲੋਕਾਂ ਨੂੰ ਮੇਰੇ ਨਾਲ ਸੰਪਰਕ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਮੇਂ ਦਫ਼ਤਰ ਵਿੱਚ ਆ ਕੇ ਮੈਨੂੰ ਮਿਲ ਸਕਦੇ ਹਨ, ਜਾਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਲਈ 0181-5018181 ‘ਤੇ ਕਾਲ ਵੀ ਕਰ ਸਕਦੇ ਹਨ।
ਉਨ੍ਹਾਂ ਲੋਕਾ ਨੂੰ ਕਿਹਾ ਕਿ “ਤੁਹਾਡਾ ਹਰ ਮੁੱਦਾ ਹੁਣ ਮੇਰਾ ਮਿਸ਼ਨ ਹੈ। ਸੇਵਾ ਦੀ ਮੇਰੀ ਭਾਵਨਾ ਕੋਈ ਰਸਮੀ ਕਾਰਵਾਈ ਨਹੀਂ ਹੈ, ਸਗੋਂ ਇੱਕ ਸੰਕਲਪ ਹੈ।” “ਮੈਂ ਹਮੇਸ਼ਾ ਜਨਤਾ ਲਈ ਉਪਲਬਧ ਹਾਂ। ਮਿਲੋ, ਗੱਲ ਕਰੋ – ਹੱਲ ਕੱਢੋ।” ਤੁਸੀਂ ਆਪਣੀਆਂ ਸਮੱਸਿਆਵਾਂ ਲੈ ਕੇ ਕਿਸੇ ਵੀ ਸਮੇਂ ਮੇਰੇ ਦਫ਼ਤਰ ਆ ਸਕਦੇ ਹੋ। ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦਿਓ।