ਆਂਵਲੇ ਦੇ ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਇਹ ਖਾਣ 'ਚ ਜਿੰਨੇ ਕੋੜ੍ਹੇ ਅਤੇ ਖੱਟੇ-ਮਿੱਠੇ ਹੁੰਦੇ, ਉਨੇ ਹੀ ਗੁਣਾਂ ਨਾਲ ਭਰਪੂਰ ਹੁੰਦੇ ਹਨ। ਆਓ ਜਾਣਦੇ ਹਾਂ ਆਂਵਲੇ ਦੇ ਕੁਝ ਮੁੱਖ ਫਾਇਦੇ:
ਆਂਵਲਾ, ਜੋ ਕਿ ਸਿਹਤ ਲਈ ਬੇਮਿਸਾਲ ਫਲ ਮੰਨਿਆ ਜਾਂਦਾ ਹੈ, ਸਿਰਫ਼ ਸੇਬ ਜਾਂ ਸੰਤਰੇ ਨਾਲ ਤੁਲਨਾ ਕੀਤੀ ਜਾਵੇ ਤਾਂ ਵੀ ਇਸ ਵਿੱਚ ਖੂਨ ਵਧਾਉਣ, ਇਮਿਊਨ ਸਿਸਟਮ ਮਜ਼ਬੂਤ ਕਰਨ ਅਤੇ ਬਹੁਤ ਸਾਰੇ ਹੋਰ ਸਿਹਤਮੰਦ ਫਾਇਦੇ ਹਨ। ਆਂਵਲੇ 'ਚ ਵਿਟਾਮਿਨ-ਸੀ, ਕੈਲਸ਼ੀਅਮ, ਫਾਸਫੋਰਸ, ਆਇਰਨ, ਕੈਰੋਟੀਨ, ਵਿਟਾਮਿਨ-ਬੀ ਅਤੇ ਕਾਰਬੋਹਾਈਡ੍ਰੇਟਸ ਵਰਗੇ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਹ ਖਾਣ 'ਚ ਜਿੰਨੇ ਕੋੜ੍ਹੇ ਅਤੇ ਖੱਟੇ-ਮਿੱਠੇ ਹੁੰਦੇ, ਉਨੇ ਹੀ ਗੁਣਾਂ ਨਾਲ ਭਰਪੂਰ ਹੁੰਦੇ ਹਨ।  ਆਓ ਜਾਣਦੇ ਹਾਂ ਆਂਵਲੇ ਦੇ ਕੁਝ ਮੁੱਖ ਫਾਇਦੇ:

1. ਇਮਿਊਨ ਸਿਸਟਮ ਕਰਦਾ ਹੈ ਮਜ਼ਬੂਤ 
ਆਂਵਲੇ ਵਿੱਚ ਵਿੱਟਾਮਿਨ C ਦੀ ਭਾਰੀ ਮਾਤਰਾ ਹੁੰਦੀ ਹੈ, ਜੋ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਤਾਕਤ ਵਧਾਉਂਦਾ ਹੈ।

2. ਖੂਨ ਦੀ ਕਮੀ ਕਰਦਾ ਹੈ ਦੂਰ
ਆਂਵਲੇ ਦਾ ਰੋਜ਼ ਸੇਵਨ ਕਰਨਾ ਚਾਹੀਦਾ ਹੈ। ਇਹ ਖੂਨ ਸਾਫ਼ ਕਰਨ ਅਤੇ ਰਕਤਚਾਪ ਨੂੰ ਸਥਿਰ ਕਰਨ ਵਿੱਚ ਮਦਦ ਕਰਦਾ ਹੈ।

3. ਵਾਲਾਂ ਲਈ ਫਾਇਦੇਮੰਦ 
ਵਾਲਾਂ ਦੀ ਕੁਦਰਤੀ ਚਮਕ ਲਈ ਆਂਵਲੇ ਬੇਹੱਦ ਫਾਇਦੇਮੰਦ ਹੁੰਦਾ ਹੈ, ਇਸ ਦੇ ਇਲਾਵਾ ਵਾਲਾਂ ਦੇ ਚਿੱਟੇ ਹੋਣ ਦੀ ਸਮੱਸਿਆ ਘੱਟ ਕਰਨ ਲਈ ਅਤੇ ਝੜਦੇ ਵਾਲਾਂ ਲਈ ਆਂਵਲੇ ਅਸਰਦਾਰ ਸਾਬਤ ਹੁੰਦੇ ਹਨ। ਜੇਕਰ ਤੁਹਾਡੇ ਵਾਲ ਸੁੱਕੇ ਅਤੇ ਪਤਲੇ ਹਨ ਤਾਂ ਰੋਜ਼ਾਨਾ ਵਾਲ ਧੋਣ ਤੋਂ ਪਹਿਲਾਂ ਆਂਵਲਿਆਂ ਦੇ ਤੇਲ ਨਾਲ ਚੰਗੀ ਤਰ੍ਹਾਂ ਮਾਲਿਸ਼ ਕਰਨੀ ਚਾਹੀਦੀ ਹੈ। ਆਂਵਲੇ ਦਾ ਤੇਲ ਵਾਲਾਂ ਲਈ ਇਕ ਵਧੀਆ ਕੰਡੀਸ਼ਨਰ ਦਾ ਕੰਮ ਕਰਦਾ ਹੈ। ਇਸ ਨਾਲ ਵਾਲ ਕਾਲੇ, ਸੰਘਣੇ ਅਤੇ ਚਮਕਦਾਰ ਹੁੰਦੇ ਹਨ। 

4. ਐਸੀਡਿਟੀ ਹੋਵੇਗੀ ਦੂਰ
ਆਂਵਲਿਆਂ ਦਾ ਰਸ ਤੁਸੀਂ ਬਾਹਰ ਤੋਂ ਖਰੀਦ ਸਕਦੇ ਹੋ ਜਾਂ ਆਂਵਲਿਆਂ ਨੂੰ ਪੀਸ ਕੇ ਆਂਵਲਿਆਂ ਦਾ ਤਾਜ਼ਾ ਰਸ ਵੀ ਕੱਢ ਸਕਦੇ ਹੋ। ਐਸੀਡਿਟੀ ਤੋਂ ਰਾਹਤ ਪਾਉਣ ਲਈ ਖਾਲੀ ਪੇਟ ਆਂਵਲਿਆਂ ਦਾ ਰਾਸ ਪੀਓ। ਇਸ ਦਾ ਲਗਾਤਾਰ ਸੇਵਨ ਕਰਨ ਨਾਲ ਤੁਸੀਂ ਐਸੀਡਿਟੀ ਦੀ ਸਮੱਸਿਆ ਤੋਂ ਮੁਕਤ ਹੋ ਸਕਦੇ ਹੋ। ਦੋ ਤਿੰਨ ਟੁਕੜੇ ਤਾਜ਼ਾ ਆਂਵਲੇ ਖਾਣ ਨਾਲ ਤੁਸੀਂ ਆਸਾਨੀ ਨਾਲ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਰਾਹਤ ਪਾ ਸਕਦੇ ਹੋ। 

5. ਬਲੱਡ ਦੀ ਕਮੀ ਕਰੇ ਪੂਰੀ
ਖੂਨ 'ਚ ਹੀਮੋਗਲੋਬਿਨ ਦੀ ਕਮੀ ਹੋਣ 'ਤੇ, ਰੋਜ਼ਾਨਾ ਆਂਵਲਿਆਂ ਦੇ ਰਸ ਦਾ ਸੇਵਨ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ। ਇਹ ਸਰੀਰ 'ਚ ਖੂਨ ਦੀ ਕਮੀ ਵੀ ਨਹੀਂ ਹੋਣ ਦਿੰਦਾ।