'ਹਾਂ, ਮੈਂ ਬਾਈਸੈਕਸੁਅਲ ਹਾਂ', ਆਕਾਂਕਸ਼ਾ ਚਮੋਲਾ ਨੇ ਕਬੂਲਿਆ, ਪਰ 9 ਸਾਲ ਦਾ ਵਿਆਹ ਟੁੱਟਣ ਕੋਈ ਅਫਸੋਸ ਨਹੀਂ

ਪ੍ਰਸਿੱਧ ਟੀਵੀ ਅਦਾਕਾਰਾ ਅਤੇ ਰਿਐਲਿਟੀ ਸ਼ੋਅ 'ਲੌਕ ਅੱਪ' ਸੀਜ਼ਨ 2 ਦੀ ਪ੍ਰਤੀਯੋਗੀ ਰਹੀ ਆਕਾਂਕਸ਼ਾ ਚਮੋਲਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੱਡੇ ਖੁਲਾਸੇ ਕੀਤੇ ਹਨ। ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਕਾਂਕਸ਼ਾ ਨੇ ਕਬੂਲ ਕੀਤਾ ਹੈ ਕਿ ਉਹ ਬਾਈਸੈਕਸੁਅਲ (Bisexual) ਹੈ ਅਤੇ ਉਸ ਨੂੰ ਆਪਣੇ ਪਤੀ ਗੌਰਵ ਖੰਨਾ ਨਾਲ 9 ਸਾਲ ਪੁਰਾਣਾ ਵਿਆਹੁਤਾ ਰਿਸ਼ਤਾ ਟੁੱਟਣ ਦਾ ਕੋਈ ਅਫਸੋਸ ਨਹੀਂ ਹੈ।
ਮੁੰਬਈ : ਪ੍ਰਸਿੱਧ ਟੀਵੀ ਅਦਾਕਾਰਾ ਅਤੇ ਰਿਐਲਿਟੀ ਸ਼ੋਅ 'ਲੌਕ ਅੱਪ' ਸੀਜ਼ਨ 2 ਦੀ ਪ੍ਰਤੀਯੋਗੀ ਰਹੀ ਆਕਾਂਕਸ਼ਾ ਚਮੋਲਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੱਡੇ ਖੁਲਾਸੇ ਕੀਤੇ ਹਨ। ਸ਼ੋਅ ਤੋਂ ਬਾਹਰ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਆਕਾਂਕਸ਼ਾ ਨੇ ਕਬੂਲ ਕੀਤਾ ਹੈ ਕਿ ਉਹ ਬਾਈਸੈਕਸੁਅਲ (Bisexual) ਹੈ ਅਤੇ ਉਸ ਨੂੰ ਆਪਣੇ ਪਤੀ ਗੌਰਵ ਖੰਨਾ ਨਾਲ 9 ਸਾਲ ਪੁਰਾਣਾ ਵਿਆਹੁਤਾ ਰਿਸ਼ਤਾ ਟੁੱਟਣ ਦਾ ਕੋਈ ਅਫਸੋਸ ਨਹੀਂ ਹੈ।  

TRP ਲਈ ਨਹੀਂ, ਸੱਚਾਈ ਦੱਸਣ ਲਈ ਕਬੂਲੀ ਸੈਕਸੁਅਲਿਟੀ  
ਸ਼ੋਅ ਦੌਰਾਨ ਆਕਾਂਕਸ਼ਾ ਦੀ ਸੈਕਸੁਅਲਿਟੀ ਬਾਰੇ ਇੱਕ ਭੇਤ ਸਾਹਮਣੇ ਆਇਆ ਸੀ, ਜਿਸ ਨੂੰ ਬਾਅਦ ਵਿੱਚ ਉਸ ਨੇ ਖੁਦ ਸਵੀਕਾਰ ਕਰ ਲਿਆ। ਇਨ੍ਹਾਂ ਚਰਚਾਵਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਅਦਾਕਾਰਾ ਨੇ ਕਿਹਾ, "ਕੋਈ ਵੀ ਆਪਣੀ ਸੈਕਸੁਅਲਿਟੀ ਬਾਰੇ ਝੂਠ ਕਿਉਂ ਬੋਲੇਗਾ? ਮੈਂ ਪਾਗਲ ਨਹੀਂ ਹਾਂ ਜੋ ਕਿਸੇ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਜਾ ਕੇ ਅਜਿਹੀ ਗੱਲ ਕਹਾਂਗੀ"। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਭ ਕੁਝ ਗੇਮ ਜਾਂ ਟੀਆਰਪੀ ਲਈ ਨਹੀਂ ਸੀ, ਸਗੋਂ ਜੋ ਵੀ ਉਨ੍ਹਾਂ ਕਿਹਾ ਉਹ ਪੂਰੀ ਤਰ੍ਹਾਂ ਸੱਚ ਹੈ।

9 ਸਾਲਾਂ ਦਾ ਵਿਆਹ ਟੁੱਟਣ ਦੀ ਕਗਾਰ 'ਤੇ  
ਆਕਾਂਕਸ਼ਾ ਨੇ ਦੱਸਿਆ ਕਿ ਉਸ ਦਾ ਅਤੇ ਅਦਾਕਾਰ ਗੌਰਵ ਖੰਨਾ ਦਾ ਤਲਾਕ ਹੋਣ ਜਾ ਰਿਹਾ ਹੈ ਅਤੇ ਇਸ ਲਈ ਕਾਨੂੰਨੀ ਪ੍ਰਕਿਰਿਆ ਜਾਰੀ ਹੈ। ਉਹ ਪਿਛਲੇ 18 ਮਹੀਨਿਆਂ ਤੋਂ ਆਪਣੇ ਮਾਤਾ-ਪਿਤਾ ਨਾਲ ਰਹਿ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕਰੀਅਰ ਜਾਂ ਪਤੀ ਦਾ ਮਜ਼ਾਕ ਉਡਾਉਣ ਲਈ ਅਜਿਹਾ ਕੁਝ ਨਹੀਂ ਕਰੇਗੀ, ਪਰ ਜੋ ਹਾਲਾਤ ਹਨ ਉਹ ਸਭ ਦੇ ਸਾਹਮਣੇ ਹਨ।

ਹੁਣ ਨਹੀਂ ਕਰੇਗੀ ਕੋਈ ਰਿਐਲਿਟੀ ਸ਼ੋਅ  
ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਆਕਾਂਕਸ਼ਾ ਨੇ ਕਿਹਾ ਕਿ ਉਹ ਹੁਣ ਕੋਈ ਹੋਰ ਰਿਐਲਿਟੀ ਸ਼ੋਅ ਨਹੀਂ ਕਰਨਾ ਚਾਹੁੰਦੀ। ਉਹ ਆਪਣਾ ਪੂਰਾ ਧਿਆਨ ਅਦਾਕਾਰੀ ਵੱਲ ਦੇਣਾ ਚਾਹੁੰਦੀ ਹੈ ਅਤੇ ਟੀਵੀ, ਫਿਲਮਾਂ ਜਾਂ ਓਟੀਟੀ (OTT) ਪਲੇਟਫਾਰਮਾਂ 'ਤੇ ਬਹੁਤ ਸਾਰਾ ਕੰਮ ਕਰਨ ਦੀ ਇੱਛੁਕ ਹੈ। ਦੱਸਣਯੋਗ ਹੈ ਕਿ ਆਕਾਂਕਸ਼ਾ 'ਲੌਕ ਅੱਪ 2' ਵਿੱਚ ਟਾਪ-5 ਵਿੱਚ ਜਗ੍ਹਾ ਬਣਾਉਣ ਤੋਂ ਪਹਿਲਾਂ ਹੀ ਬਾਹਰ ਹੋ ਗਈ ਸੀ।