ਯਾਰੀ ਦਾ ਨਿਭਾਇਆ ਫ਼ਰਜ਼: ਕੁਲਵਿੰਦਰ ਬਿੱਲਾ ਨੇ ਰਾਜਵੀਰ ਜਵੰਦਾ ਦੇ ਪਰਿਵਾਰ ਲਈ ਹਰਿਆਣਾ ਦੇ ਸ਼ੋਅ ਵਿੱਚ ਕੀਤੀ ਪ੍ਰਫਾਰਮੈਂਸ

ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭੋਗ ਸਮਾਗਮ 'ਤੇ, ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਲਗਾਤਾਰ ਪਰਿਵਾਰ ਦੇ ਨਾਲ ਰਹੇ।
ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੇ ਬੁੱਕ ਕੀਤੇ ਸ਼ੋਅਜ਼ ਨੂੰ ਹੁਣ ਉਨ੍ਹਾਂ ਦੇ ਕਰੀਬੀ ਦੋਸਤ ਅਤੇ ਕਲਾਕਾਰ ਪੂਰਾ ਕਰ ਰਹੇ ਹਨ। ਕੁਲਵਿੰਦਰ ਬਿੱਲੇ ਨੇ ਹਰਿਆਣਾ ਦੇ ਪਾਣੀਪਤ ਵਿੱਚ ਇੱਕ ਸ਼ੋਅ ਵਿੱਚ ਪ੍ਰਫਾਰਮ ਕੀਤਾ ਹੈ। ਬਿੱਲਾ ਨੇ ਇਹ ਸ਼ੋਅ 16 ਨਵੰਬਰ ਨੂੰ ਕੀਤਾ। ਉਨ੍ਹਾਂ ਐਲਾਨ ਕੀਤਾ ਹੈ ਕਿ ਇਨ੍ਹਾਂ ਸ਼ੋਅਜ਼ ਤੋਂ ਹੋਣ ਵਾਲੀ ਸਾਰੀ ਕਮਾਈ ਉਹ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਦੇਣਗੇ।

ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਭੋਗ ਸਮਾਗਮ 'ਤੇ, ਕੁਲਵਿੰਦਰ ਬਿੱਲਾ ਅਤੇ ਕੰਵਰ ਗਰੇਵਾਲ ਲਗਾਤਾਰ ਪਰਿਵਾਰ ਦੇ ਨਾਲ ਰਹੇ। ਇਸ ਮੌਕੇ ਬਿੱਲਾ, ਕੰਵਰ ਗਰੇਵਾਲ ਅਤੇ ਹੋਰਨਾਂ ਕਲਾਕਾਰਾਂ ਨੇ ਐਲਾਨ ਕੀਤਾ ਸੀ ਕਿ ਜਵੰਦਾ ਦੇ ਜਿੰਨੇ ਵੀ ਸ਼ੋਅ ਬੁੱਕ ਹਨ, ਉਹ ਉਨ੍ਹਾਂ ਨੂੰ ਪੂਰਾ ਕਰਨਗੇ। ਐਮੀ ਵਿਰਕ ਅਤੇ ਗੁਰਦਾਸ ਮਾਨ ਸਮੇਤ ਕਈ ਵੱਡੇ ਕਲਾਕਾਰਾਂ ਨੇ ਵੀ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਆਯੋਜਕ ਚਾਹੁਣਗੇ ਤਾਂ ਉਹ ਸ਼ੋਅ ਕਰਨਗੇ ਅਤੇ ਕਮਾਈ ਪਰਿਵਾਰ ਨੂੰ ਦੇਣਗੇ, ਕਿਉਂਕਿ ਉਨ੍ਹਾਂ ਸ਼ੋਅ ਦੀ ਕਮਾਈ 'ਤੇ ਰਾਜਵੀਰ ਦਾ ਹੱਕ ਹੈ।

ਕੁਲਵਿੰਦਰ ਬਿੱਲਾ ਨੇ ਪੁਸ਼ਟੀ ਕੀਤੀ ਹੈ ਕਿ ਉਹ ਅਤੇ ਐਮੀ ਵਿਰਕ ਦੋਵੇਂ ਜਵੰਦਾ ਦੇ ਬੁੱਕ ਕੀਤੇ ਸ਼ੋਅ ਲਗਾ ਰਹੇ ਹਨ। ਬਿੱਲਾ ਨੇ ਜ਼ੋਰ ਦੇ ਕੇ ਕਿਹਾ ਕਿ ਜਵੰਦਾ ਉਨ੍ਹਾਂ ਦਾ ਭਰਾ ਸੀ ਅਤੇ ਉਹ ਜ਼ਿੰਦਗੀ ਵਿੱਚ ਜਿੱਥੇ ਵੀ ਪਰਿਵਾਰ ਨੂੰ ਉਨ੍ਹਾਂ ਦੀ ਜ਼ਰੂਰਤ ਹੋਵੇਗੀ, ਉਹ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ। ਰਾਜਵੀਰ ਜਵੰਦਾ ਦੀ ਮੌਤ ਤੋਂ ਪਹਿਲਾਂ, ਉਨ੍ਹਾਂ ਨੇ ਕਰੀਬ 52 ਸ਼ੋਅ ਬੁੱਕ ਕੀਤੇ ਹੋਏ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਕੁਝ ਸ਼ੋਅ ਤਾਂ ਬੁੱਕ ਕਰਨ ਵਾਲਿਆਂ ਨੇ ਰੱਦ ਕਰ ਦਿੱਤੇ ਸਨ ਪਰ ਬਾਕੀ ਸ਼ੋਅ ਉਨ੍ਹਾਂ ਦੇ ਸਾਥੀ ਕਲਾਕਾਰ ਲਗਾ ਰਹੇ ਹਨ।

ਕੁਲਵਿੰਦਰ ਬਿੱਲਾ ਅਤੇ ਰਾਜਵੀਰ ਜਵੰਦਾ ਦੀ ਆਪਸ ਵਿੱਚ ਬਹੁਤ ਖਾਸ ਅਟੈਚਮੈਂਟ ਸੀ। ਦੋਵੇਂ ਗਾਇਕ ਅਤੇ ਉਨ੍ਹਾਂ ਦੇ ਨਾਲ ਸੂਫ਼ੀ ਗਾਇਕ ਕੰਵਰ ਗਰੇਵਾਲ, ਪਟਿਆਲਾ ਪੰਜਾਬੀ ਯੂਨੀਵਰਸਿਟੀ ਵਿੱਚ ਇੱਕੋ ਸਮੇਂ ਪੜ੍ਹੇ ਸਨ।  ਬਿੱਲਾ ਨੇ ਆਪਣੀ ਇੱਕ ਭਾਵੁਕ ਪੋਸਟ ਵਿੱਚ ਲਿਖਿਆ ਸੀ ਕਿ ਉਹ ਯੂਨੀਵਰਸਿਟੀ ਵਿੱਚ ਇੱਕ ਸਾਲ ਇਕੱਠੇ ਪੜ੍ਹੇ, ਸਟੇਜ ਸਾਂਝੀ ਕੀਤੀ ਅਤੇ ਇਕੱਠੇ ਗਾਇਆ। ਉਨ੍ਹਾਂ ਨੇ ਜਵੰਦਾ ਦੀ ਸਟੇਜ ਪ੍ਰਫਾਰਮੈਂਸ ਦੀ ਤਾਰੀਫ਼ ਕਰਦਿਆਂ ਲਿਖਿਆ ਸੀ, "ਯਾਰ ਤੂੰ ਸਟੇਜ ਤੇ ਜਚਦਾ ਸੀ"। ਜਵੰਦਾ ਦੀ ਮੌਤ ਤੋਂ ਬਾਅਦ ਬਿੱਲਾ ਨੇ ਇੱਕ ਪੋਸਟ ਵਿੱਚ ਦੁੱਖ ਪ੍ਰਗਟ ਕਰਦਿਆਂ ਲਿਖਿਆ ਸੀ ਕਿ ਉਹ ਜਵੰਦਾ ਨੂੰ ਬਚਾਉਣ ਲਈ ਦਿਨ-ਰਾਤ ਇੱਕ ਕਰਨ ਦੇ ਬਾਵਜੂਦ ਸਫਲ ਨਹੀਂ ਹੋ ਸਕੇ।

" data-instgrm-version="14" style="background:#FFF; border:0; margin:10px auto; max-width:540px; width:100%;">