WPL 2026 ਦਾ ਸ਼ੈਡਿਊਲ ਜਾਰੀ, ਇਸ ਦਿਨ ਹੋਵੇਗਾ ਟੂਰਨਾਮੈਂਟ ਦਾ ਆਗਾਜ਼

ਮਹਿਲਾ ਪ੍ਰੀਮੀਅਰ ਲੀਗ ਲਈ ਮੈਗਾ ਨਿਲਾਮੀ ਤੋਂ ਬਾਅਦ ਬੀਸੀਸੀਆਈ ਨੇ ਹੁਣ ਟੂਰਨਾਮੈਂਟ ਦੇ ਪੂਰੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਟੂਰਨਾਮੈਂਟ ਦੇ ਸ਼ਡਿਊਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ
ਮਹਿਲਾ ਪ੍ਰੀਮੀਅਰ ਲੀਗ ਲਈ ਮੈਗਾ ਨਿਲਾਮੀ ਤੋਂ ਬਾਅਦ ਬੀਸੀਸੀਆਈ ਨੇ ਹੁਣ ਟੂਰਨਾਮੈਂਟ ਦੇ ਪੂਰੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਇਸ ਟੂਰਨਾਮੈਂਟ ਦੇ ਸ਼ਡਿਊਲ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਇੰਨੀ ਵੱਡੀ ਲੀਗ ਦਾ ਫਾਈਨਲ ਛੁੱਟੀ ਵਾਲੇ ਦਿਨ ਨਹੀਂ ਹੋਵੇਗਾ। ਬੀਸੀਸੀਆਈ ਦੇ ਸ਼ਡਿਊਲ ਦੇ ਅਨੁਸਾਰ, ਟੂਰਨਾਮੈਂਟ ਦਾ ਐਲੀਮੀਨੇਟਰ ਅਤੇ ਫਾਈਨਲ ਹਫ਼ਤੇ ਦੇ ਦਿਨਾਂ ਵਿੱਚ ਖੇਡਿਆ ਜਾਵੇਗਾ। ਐਲੀਮੀਨੇਟਰ 3 ਫਰਵਰੀ, ਮੰਗਲਵਾਰ ਨੂੰ ਹੈ ਅਤੇ ਫਾਈਨਲ 5 ਫਰਵਰੀ, ਵੀਰਵਾਰ ਨੂੰ ਹੈ। ਇਸ ਵਾਰ ਟੂਰਨਾਮੈਂਟ ਸਿਰਫ ਨਵੀਂ ਮੁੰਬਈ ਅਤੇ ਵਡੋਦਰਾ ਵਿੱਚ ਹੀ ਹੋਵੇਗਾ।

WPL 2026 'ਚ ਹੋਣਗੇ ਦੋ ਡਬਲਹੈਡਰ 

28 ਦਿਨਾਂ ਤਕ ਚੱਲਣ ਨਾਵੇ ਇਸ ਮਹਿਲਾ ਪ੍ਰੀਮੀਅਰ ਲੀਗ ਸੀਜ਼ਨ ਵਿੱਚ ਕੁੱਲ 22 ਮੈਚ ਹੋਣਗੇ। ਦੋ ਡਬਲਹੈਡਰਾਂ ਨੂੰ ਛੱਡ ਕੇ ਸਾਰੇ ਮੈਚ ਸ਼ਾਮ 7 ਵਜੇ ਸ਼ੁਰੂ ਹੋਣਗੇ। ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਸ਼ੁਰੂਆਤੀ ਦੌਰ ਅਤੇ ਪਹਿਲੇ ਦੋ ਡਬਲਹੈਡਰ ਹੋਣਗੇ, ਜਿਸ ਤੋਂ ਬਾਅਦ ਟੂਰਨਾਮੈਂਟ ਦਾ ਦੂਜਾ ਭਾਗ ਵਡੋਦਰਾ ਵਿੱਚ ਖੇਡਿਆ ਜਾਵੇਗਾ। ਵਡੋਦਰਾ ਪਲੇਆਫ ਅਤੇ ਫਾਈਨਲ ਦੀ ਮੇਜ਼ਬਾਨੀ ਵੀ ਕਰੇਗਾ।

WPL 2026 ਦਾ ਪੂਰਾ ਸ਼ੈਡਿਊਲ

1. 9 ਜਨਵਰੀ – ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, ਨਵੀਂ ਮੁੰਬਈ10 ਜਨਵਰੀ – 2. ਯੂਪੀ ਵਾਰੀਅਰਜ਼ ਬਨਾਮ ਗੁਜਰਾਤ ਜਾਇੰਟਸ, ਨਵੀਂ ਮੁੰਬਈ
3. 10 ਜਨਵਰੀ – ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, ਨਵੀਂ ਮੁੰਬਈ
4. 11 ਜਨਵਰੀ – ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਜਾਇੰਟਸ, ਨਵੀਂ ਮੁੰਬਈ
5. 12 ਜਨਵਰੀ – ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਯੂਪੀ ਵਾਰੀਅਰਜ਼, ਨਵੀਂ ਮੁੰਬਈ
6. 13 ਜਨਵਰੀ – ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਜਾਇੰਟਸ, ਨਵੀਂ ਮੁੰਬਈ
7. 14 ਜਨਵਰੀ – ਯੂਪੀ ਵਾਰੀਅਰਜ਼ ਬਨਾਮ ਦਿੱਲੀ ਕੈਪੀਟਲਜ਼, ਨਵੀਂ ਮੁੰਬਈ
8. 15 ਜਨਵਰੀ – ਮੁੰਬਈ ਇੰਡੀਅਨਜ਼ ਬਨਾਮ ਯੂਪੀ ਵਾਰੀਅਰਜ਼, ਨਵੀਂ ਮੁੰਬਈ
9. 16 ਜਨਵਰੀ – ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਗੁਜਰਾਤ ਜਾਇੰਟਸ, ਨਵੀਂ ਮੁੰਬਈ
10. 17 ਜਨਵਰੀ – ਯੂਪੀ ਵਾਰੀਅਰਜ਼ ਬਨਾਮ ਮੁੰਬਈ ਇੰਡੀਅਨਜ਼, ਨਵੀਂ ਮੁੰਬਈ
11. 17 ਜਨਵਰੀ – ਦਿੱਲੀ ਕੈਪੀਟਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, ਨਵੀਂ ਮੁੰਬਈ
12. 19 ਜਨਵਰੀ – ਗੁਜਰਾਤ ਜਾਇੰਟਸ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, ਵਡੋਦਰਾ
13. 20 ਜਨਵਰੀ – ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼, ਵਡੋਦਰਾ
14. 22 ਜਨਵਰੀ – ਗੁਜਰਾਤ ਜਾਇੰਟਸ ਬਨਾਮ ਯੂਪੀ ਵਾਰੀਅਰਜ਼, ਵਡੋਦਰਾ
15. 24 ਜਨਵਰੀ - ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਦਿੱਲੀ ਕੈਪੀਟਲਜ਼, ਵਡੋਦਰਾ
16. 26 ਜਨਵਰੀ - ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਮੁੰਬਈ ਇੰਡੀਅਨਜ਼, ਵਡੋਦਰਾ
17. 27 ਜਨਵਰੀ - ਗੁਜਰਾਤ ਜਾਇੰਟਸ ਬਨਾਮ ਦਿੱਲੀ ਕੈਪੀਟਲਜ਼, ਵਡੋਦਰਾ
18. 29 ਜਨਵਰੀ - ਯੂਪੀ ਵਾਰੀਅਰਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ, ਵਡੋਦਰਾ
19. 30 ਜਨਵਰੀ - ਗੁਜਰਾਤ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼, ਵਡੋਦਰਾ
20. 1 ਫਰਵਰੀ - ਦਿੱਲੀ ਕੈਪੀਟਲਜ਼ ਬਨਾਮ ਯੂਪੀ ਵਾਰੀਅਰਜ਼, ਵਡੋਦਰਾ
21. 3 ਫਰਵਰੀ - ਐਲੀਮੀਨੇਟਰ, ਵਡੋਦਰਾ
22. 5 ਫਰਵਰੀ - ਫਾਈਨਲ, ਵਡੋਦਰਾ