ਗੋਵਿੰਦਾ ਦੇ ਕਿਰਦਾਰ 'ਤੇ ਸਵਾਲ ਚੁੱਕਣ 'ਤੇ ਭੜਕੀ ਪਤਨੀ ਸੁਨੀਤਾ ਆਹੂਜਾ, 'ਅੰਗੂਰੀ ਭਾਬੀ' ਨੂੰ ਦਿੱਤਾ ਕਰਾਰਾ ਜਵਾਬ

ਬਾਲੀਵੁੱਡ ਦੇ ਦਿੱਗਜ ਅਭਿਨੇਤਾ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਇਨੀਂ ਦਿਨੀਂ ਸੁਰਖੀਆਂ ਵਿੱਚ ਹੈ। ਰਿਐਲਿਟੀ ਸ਼ੋਅ 'ਲਾਕਅੱਪ 2' (Lock Upp 2) ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਟੀਵੀ ਦੀ ਮਸ਼ਹੂਰ 'ਅੰਗੂਰੀ ਭਾਬੀ' ਯਾਨੀ ਸ਼ਿਲਪਾ ਸ਼ਿੰਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸੁਨੀਤਾ ਨੇ ਦੋਸ਼ ਲਾਇਆ ਕਿ ਸ਼ਿਲਪਾ ਨੇ ਸ਼ੋਅ ਦੌਰਾਨ ਗੋਵਿੰਦਾ ਦੇ ਨਿੱਜੀ ਜੀਵਨ ਅਤੇ ਉਨ੍ਹਾਂ ਦੇ ਅਫੇਅਰਾਂ ਬਾਰੇ ਟਿੱਪਣੀ ਕਰਕੇ ਉਨ੍ਹਾਂ ਦੇ ਕਿਰਦਾਰ 'ਤੇ ਉਂਗਲ ਚੁੱਕੀ ਸੀ, ਜਿਸ ਕਾਰਨ ਮਾਹੌਲ ਕਾਫ਼ੀ ਗਰਮਾ ਗਿਆ ਸੀ।
ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਇਨੀਂ ਦਿਨੀਂ ਸੁਰਖੀਆਂ ਵਿੱਚ ਹੈ। ਰਿਐਲਿਟੀ ਸ਼ੋਅ 'ਲਾਕਅੱਪ 2' (Lock Upp 2) ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਟੀਵੀ ਦੀ ਮਸ਼ਹੂਰ 'ਅੰਗੂਰੀ ਭਾਬੀ' ਯਾਨੀ ਸ਼ਿਲਪਾ ਸ਼ਿੰਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸੁਨੀਤਾ ਨੇ ਦੋਸ਼ ਲਾਇਆ ਕਿ ਸ਼ਿਲਪਾ ਨੇ ਸ਼ੋਅ ਦੌਰਾਨ ਗੋਵਿੰਦਾ ਦੇ ਨਿੱਜੀ ਜੀਵਨ ਅਤੇ ਉਨ੍ਹਾਂ ਦੇ ਅਫੇਅਰਾਂ ਬਾਰੇ ਟਿੱਪਣੀ ਕਰਕੇ ਉਨ੍ਹਾਂ ਦੇ ਕਿਰਦਾਰ 'ਤੇ ਉਂਗਲ ਚੁੱਕੀ ਸੀ, ਜਿਸ ਕਾਰਨ ਮਾਹੌਲ ਕਾਫ਼ੀ ਗਰਮਾ ਗਿਆ ਸੀ।

ਸ਼ਿਲਪਾ 'ਤੇ TRP ਲਈ ਲੜਨ ਦੇ ਦੋਸ਼
ਸੁਨੀਤਾ ਆਹੂਜਾ ਨੇ ਸ਼ੋਅ ਤੋਂ ਬਾਹਰ ਆ ਕੇ ਇੱਕ ਇੰਟਰਵਿਊ ਦੌਰਾਨ ਸ਼ਿਲਪਾ ਸ਼ਿੰਦੇ 'ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸ਼ਿਲਪਾ ਸ਼ੋਅ ਵਿੱਚ ਸਿਰਫ਼ ਲੜਾਈਆਂ ਕਰਾਉਣ ਲਈ ਹੀ ਆਈ ਸੀ ਤਾਂ ਜੋ ਸ਼ੋਅ ਨੂੰ ਟੀਆਰਪੀ (TRP) ਮਿਲ ਸਕੇ। ਸੁਨੀਤਾ ਅਨੁਸਾਰ, "ਉਸ ਨੇ ਮੈਨੂੰ ਵੀ ਉਕਸਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਦੀ ਉਂਗਲ ਉੱਥੇ ਹੀ ਮਰੋੜ ਦਿੱਤੀ"। ਸੁਨੀਤਾ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਉਹ ਜਦੋਂ ਤੱਕ ਚੰਗੀ ਹੈ, ਚੰਗੀ ਹੈ, ਪਰ ਜਦੋਂ ਬੁਰੀ ਬਣੇਗੀ ਤਾਂ ਬਹੁਤ ਖ਼ਰਾਬ ਸਾਬਤ ਹੋਵੇਗੀ ਕਿਉਂਕਿ ਹਾਲੇ ਲੋਕਾਂ ਨੇ ਉਸ ਦਾ ਦੂਜਾ ਰੂਪ ਨਹੀਂ ਦੇਖਿਆ ਹੈ।

ਸਿਹਤ ਕਾਰਨਾਂ ਕਰ ਕੇ ਛੱਡਣਾ ਪਿਆ ਸ਼ੋਅ
ਸੁਨੀਤਾ ਆਹੂਜਾ ਨੂੰ ਆਪਣੀ ਖ਼ਰਾਬ ਸਿਹਤ ਕਾਰਨ 'ਲਾਕਅੱਪ 2' ਵਿਚਾਲੇ ਹੀ ਛੱਡਣਾ ਪਿਆ। ਜ਼ਿਕਰਯੋਗ ਹੈ ਕਿ ਗੋਵਿੰਦਾ ਅਤੇ ਉਨ੍ਹਾਂ ਦੀ ਬੇਟੀ ਟੀਨਾ ਖ਼ੁਦ ਸ਼ੋਅ ਵਿਚ ਸੁਨੀਤਾ ਦੀ ਜ਼ਮਾਨਤ ਕਰਵਾਉਣ ਪਹੁੰਚੇ ਸਨ। ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਨੇ ਨਿਰਮਾਤਾ ਏਕਤਾ ਕਪੂਰ ਨਾਲ ਵਾਅਦਾ ਕੀਤਾ ਸੀ, ਇਸ ਲਈ ਉਹ ਸ਼ੋਅ ਵਿਚ ਗਈ ਸੀ, ਪਰ ਸਿਹਤ ਖ਼ਰਾਬ ਹੋਣ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਛੱਡਣਾ ਬਿਹਤਰ ਸਮਝਿਆ।

ਰਿਐਲਿਟੀ ਸ਼ੋਅ ਵਿਚ ਜਾਣ ਦਾ ਪਛਤਾਵਾ
ਸੁਨੀਤਾ ਨੇ ਮੰਨਿਆ ਕਿ ਰਿਐਲਿਟੀ ਸ਼ੋਅ ਵਿੱਚ ਜਾਣ ਦਾ ਉਨ੍ਹਾਂ ਦਾ ਫੈਸਲਾ ਸ਼ਾਇਦ ਸਹੀ ਨਹੀਂ ਸੀ। ਉਨ੍ਹਾਂ ਨੇ ਸ਼ਿਲਪਾ ਸ਼ਿੰਦੇ ਨੂੰ ਸ਼ੋਅ ਦੀ ਅਸਲੀ 'ਵਿਲੇਨ' ਦੱਸਿਆ ਅਤੇ ਉਸ ਨੂੰ ਇਕ 'ਪ੍ਰਾਬਲਮੈਟਿਕ' (ਸਮੱਸਿਆ ਪੈਦਾ ਕਰਨ ਵਾਲੀ) ਔਰਤ ਕਰਾਰ ਦਿੱਤਾ। ਸੁਨੀਤਾ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਉਹ ਸ਼ੋਅ ਵਿੱਚ ਸੀ, ਬਾਕੀ ਸਾਰੇ ਪ੍ਰਤੀਯੋਗੀ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸਨ, ਪਰ ਸ਼ਿਲਪਾ ਵਰਗੇ ਲੋਕ ਸਿਰਫ਼ ਵਿਵਾਦ ਖੜ੍ਹੇ ਕਰਨ ਲਈ ਹੀ ਉੱਥੇ ਮੌਜੂਦ ਸਨ।