1 ਕਰੋੜ ਦੀ ਲਾਟਰੀ ਦਾ ਜੇਤੂ ਕੌਣ? ਲੁਧਿਆਣਾ ‘ਚ ਵਿਅਕਤੀਆਂ ਨੇ ਢੋਲ ਵਜਾ ਕੇ ਸ਼ੁਰੂ ਕੀਤੀ ਭਾਲ

'ਇੱਕ-ਓਂਕਾਰ ਏਜੰਸੀ' ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਵੇਚੀ ਗਈ ਸੀ। ਇੱਕ ਵਿਅਕਤੀ ਨੇ 2,000 ਰੁਪਏ ਵਿੱਚ ਇਹ ਟਿਕਟ ਖਰੀਦੀ ਸੀ।
ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਇੱਕ ਕਰੋੜ ਰੁਪਏ ਦੀ ਬੰਪਰ ਲਾਟਰੀ ਜਿੱਤਣ ਵਾਲੇ ਵਿਅਕਤੀ ਦੀ ਭਾਲ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਘੰਟਾ ਘਰ ਸਥਿਤ ਲਾਟਰੀ ਦੀ ਦੁਕਾਨ 'ਤੇ ਬਕਾਇਦਾ ਢੋਲ ਵਜਵਾਏ ਜਾ ਰਹੇ ਹਨ, ਤਾਂ ਜੋ ਜੇਤੂ ਵਿਅਕਤੀ ਤੱਕ ਸੰਦੇਸ਼ ਪਹੁੰਚਾਇਆ ਜਾ ਸਕੇ। ਲਗਾਤਾਰ ਇੱਕ ਮਹੀਨੇ ਤੋਂ ਲਾਟਰੀ ਵਿਕਰੇਤਾ ਢੋਲ ਵਜਵਾ ਕੇ ਅਤੇ ਜੇਤੂ ਟਿਕਟ ਨੰਬਰ ਦੇ ਨਾਲ ਆਵਾਜ਼ ਲਗਾ ਕੇ ਉਸ ਵਿਅਕਤੀ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੇ ਇਹ ਵੱਡਾ ਇਨਾਮ ਜਿੱਤਿਆ ਹੈ।

'ਇੱਕ-ਓਂਕਾਰ ਏਜੰਸੀ' ਦੇ ਮਾਲਕ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਨਾਗਾਲੈਂਡ ਸਰਕਾਰ ਵੱਲੋਂ ਚਲਾਈ ਜਾ ਰਹੀ ਲਾਟਰੀ ਵੇਚੀ ਗਈ ਸੀ। ਇੱਕ ਵਿਅਕਤੀ ਨੇ 2,000 ਰੁਪਏ ਵਿੱਚ ਇਹ ਟਿਕਟ ਖਰੀਦੀ ਸੀ। ਟਿਕਟ ਖਰੀਦਣ ਵਾਲੇ ਵਿਅਕਤੀ ਨੇ ਦੁਕਾਨਦਾਰ ਨੂੰ ਕਿਹਾ ਸੀ ਕਿ ਉਸ ਦਾ ਨਾਮ ਗੁਪਤ ਰੱਖਿਆ ਜਾਵੇ। ਕਰੀਬ ਇੱਕ ਮਹੀਨਾ ਪਹਿਲਾਂ ਡਰਾਅ ਨਿਕਲਿਆ, ਜਿਸ ਵਿੱਚ ਟਿਕਟ ਨੰਬਰ 7565 'ਤੇ 1 ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਜਿਵੇਂ ਹੀ ਦੁਕਾਨਦਾਰਾਂ ਨੂੰ ਪਤਾ ਲੱਗਾ ਕਿ ਜੇਤੂ ਟਿਕਟ ਉਨ੍ਹਾਂ ਦੀ ਦੁਕਾਨ ਤੋਂ ਵਿਕੀ ਹੈ, ਉਹ ਖੁਸ਼ ਹੋ ਗਏ ਪਰ ਹੁਣ ਤੱਕ ਗਾਹਕ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਸਿਰਫ਼ 30 ਦਿਨਾਂ ਦਾ ਸਮਾਂ
ਦੁਕਾਨਦਾਰਾਂ ਨੇ ਜੇਤੂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਜਲਦੀ ਆ ਕੇ ਆਪਣੀ ਰਕਮ ਦਾ ਦਾਅਵਾ ਕਰੇ, ਕਿਉਂਕਿ ਟਿਕਟ ਦੀ ਵੈਧਤਾ ਸਿਰਫ਼ 1 ਮਹੀਨੇ ਦੀ ਹੈ। ਜੇਕਰ ਕੋਈ ਵਿਅਕਤੀ ਇੱਕ ਮਹੀਨੇ ਦੀ ਮਿਆਦ ਤੋਂ ਬਾਅਦ ਟਿਕਟ ਲੈ ਕੇ ਆਉਂਦਾ ਹੈ ਤਾਂ ਉਹ ਇਨਾਮ 'ਤੇ ਕਲੇਮ ਨਹੀਂ ਕਰ ਸਕੇਗਾ।

" data-instgrm-version="14" style="background:#FFF; border:0; margin:10px auto; max-width:540px; width:100%;">