ਅੱਜ ਕਰਵਾਚੌਥ 'ਤੇ ਜਾਣੋ ਕਦੋਂ ਨਿਕਲੇਗਾ ਚੰਦਰਮਾ

ਇਸ ਦਿਨ ਵਿਆਹਸ਼ੁਦਾ ਮਹਿਲਾਵਾਂ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਸਾਰਗੀ ਖਾ ਕੇ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਨ ਦੇ ਦਰਸ਼ਨ ਕਰਨ ਮਗਰੋਂ ਹੀ ਜਲ ਤੇ ਭੋਜਨ ਸਵੀਕਾਰ ਕਰਦੀਆਂ ਹਨ।
ਇਸ ਵਾਰ  ਸੁਹਾਗਣਾਂ ਦਾ ਵਿਸ਼ੇਸ਼ ਤਿਉਹਾਰ ਕਰਵਾਚੌਥ ਦਾ ਵਰਤ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ।  ਇਹ ਤਿਉਹਾਰ ਪਤੀ ਦੀ ਲੰਬੀ ਉਮਰ, ਸੁਖ ਅਤੇ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਆਹਸ਼ੁਦਾ ਮਹਿਲਾਵਾਂ ਸਵੇਰੇ ਸੂਰਜ ਉੱਗਣ ਤੋਂ ਪਹਿਲਾਂ ਸਾਰਗੀ ਖਾ ਕੇ ਵਰਤ ਰੱਖਦੀਆਂ ਹਨ ਅਤੇ ਰਾਤ ਨੂੰ ਚੰਨ ਦੇ ਦਰਸ਼ਨ ਕਰਨ ਮਗਰੋਂ ਹੀ ਜਲ ਤੇ ਭੋਜਨ ਸਵੀਕਾਰ ਕਰਦੀਆਂ ਹਨ।

ਕਰਵਾ ਚੌਥ 2025 ਲਈ ਚੰਨ ਚੜ੍ਹਨ ਦਾ ਸਮਾਂ
ਜੇਕਰ ਮੌਸਮ ਠੀਕ ਰਿਹਾ ਤਾਂ ਚੰਨ ਜਲੰਧਰ 'ਚ ਰਾਤ 8.09 ਵਜੇ, ਫਰੀਦਕੋਟ ਤੇ ਬਠਿੰਡਾ ਵਿਚ 8.19, ਮੁਕਤਸਰ 'ਚ 8.20, ਮੋਗਾ 8.17, ਫਾਜ਼ਿਲਕਾ 8.22, ਫਿਰੋਜ਼ਪੁਰ 8.18, ਅੰਮ੍ਰਿਤਸਰ 8.15, ਹੁਸ਼ਿਆਰਪੁਰ 8.11, ਚੰਡੀਗੜ੍ਹ ਤੇ ਪੰਚਕੂਲਾ 8.10, ਰੋਪੜ 8.10, ਪਟਿਆਲਾ 8.13, ਕਪੂਰਥਲਾ 8.14, ਨਵਾਂਸ਼ਹਿਰ 8.12, ਹਿਸਾਰ 8.19, ਸਿਰਸਾ 8.21, ਗੁਰੂਗ੍ਰਾਮ 8.15, ਜੀਂਦ 8.12, ਰੋਹਤਕ 8.16, ਕੈਥਲ 8.14, ਅੰਬਾਲਾ 8.11, ਕਰਨਾਲ 8.12, ਦਿੱਲੀ 8.14, ਸ਼੍ਰੀਗੰਗਾਨਗਰ 8.25, ਜੈਪੁਰ 8.25, ਅਜਮੇਰ 8.31, ਅਲਵਰ 8.20, ਉਦੈਪੁਰ 8.38  ਤੇ  ਅਹਿਮਦਾਬਾਦ ’ਚ  8.35 ਵਜੇ ਦਿਖਾਈ ਦੇਵੇਗਾ।