ਪੰਜਾਬ ਦੇ ਮੌਸਮ ਨੂੰ ਲੈ ਕੇ ਜਾਰੀ ਹੋਈ ਨਵੀਂ Update, 29 ਸੰਤਬਰ ਤੋਂ ਬਾਅਦ ਜਾਰੀ ਹੋਈ ਚਿਤਾਵਨੀ

ਪੰਜਾਬ 'ਚ ਮਾਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਖੁਸ਼ਕ ਹੋਇਆ ਹੈ ਅਤੇ ਤਾਪਮਾਨ ਵਧਣ ਨਾਲ ਗਰਮੀ ਵਧ ਗਈ ਹੈ। ਆਉਣ ਵਾਲੇ ਇਕ ਹਫਤੇ ਤਕ ਬਾਰਿਸ਼ ਦੇ ਆਸਾਰ ਵੀ ਨਹੀਂ ਹੈ।
ਪੰਜਾਬ 'ਚ ਮਾਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਖੁਸ਼ਕ ਹੋਇਆ ਹੈ ਅਤੇ ਤਾਪਮਾਨ ਵਧਣ ਨਾਲ ਗਰਮੀ ਵਧ ਗਈ ਹੈ। ਆਉਣ ਵਾਲੇ ਇਕ ਹਫਤੇ ਤਕ ਬਾਰਿਸ਼ ਦੇ ਆਸਾਰ ਵੀ ਨਹੀਂ ਹੈ। ਅਗਲੇ ਤਿੰਨ ਦਿਨਾਂ ਤਕ ਤਾਪਮਾਨ 'ਚ 2 ਡਿਗਰੀ ਤਕ ਵਾਧਾ ਦੇਖਣ ਨੂੰ ਮਿਲੇਗਾ ਪਰ ਉਸ ਤੋਂ ਬਾਅਦ ਤਾਪਮਾਨ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾਵੇਗੀ। 

ਮੌਸਮ ਵਿਗਿਆਨ ਕੇਂਦਰ ਆਈਐੱਮਡੀ ਦੇ ਅਨੁਸਾਰ, ਸੂਬੇ ਦਾ ਤਾਪਮਾਨ ਆਮ ਨਾਲੋਂ 1.8 ਡਿਗਰੀ ਵਧ ਦਰਜ ਕੀਤਾ ਗਿਆ। ਮਾਨਸਾ ਦਾ ਤਾਪਮਾਨ 37.2 ਡਿਗਰੀ ਦਰਜ ਕੀਤਾ ਗਿਆ। ਉਥੇ ਹੀ ਸੂਬੇ ਦਾ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ 3 ਡਿਗਰੀ ਵਧ ਬਣਿਆ ਹੋਇਆ ਹੈ। ਰਾਤ ਦਾ ਤਾਪਮਾਨ 22 ਤੋਂ 25 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾ ਰਿਹਾ ਹੈ। 

29 ਸਤੰਬਰ ਤੋਂ ਬਾਅਦ ਡਿੱਗਣ ਲੱਗੇਗਾ ਤਾਪਮਾਨ

ਮੌਸਮ ਵਿਭਾਗ ਅਨੁਸਾਰ, ਤਾਪਮਾਨ 'ਚ ਫਿਲਹਾਲ ਵਾਧਾ ਦਰਜ ਕੀਤਾ ਜਾ ਰਿਹਾ ਹੈ ਪਰ ਆਉਣ ਵਾਲੇ ਦਿਨਾਂ 'ਚ ਰਾਹਤ ਵੀ ਮਿਲੇਗੀ। 29 ਸਤੰਬਰ ਤੋਂ ਬਾਅਦ ਹੌਲੀ-ਹੌਲੀ ਤਾਪਮਾਨ 'ਚ ਗਿਰਾਵਟ ਆਏਗੀ। ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਫਿਲਹਾਲ ਵਾਤਾਵਰਨ 'ਚ ਨਮੀ 'ਚ ਕਮੀ ਆਈ ਹੈ ਅਤੇ ਲੋਕਾਂ ਨੂੰ ਹੁਮਸ ਭਰੀ ਗਰਮੀ ਤੋਂ ਰਾਹਤ ਮਿਲ ਰਹੀ ਹੈ।