ਅਮਰੀਕਾ-ਈਰਾਨ ਵਿਚਾਲੇ ਮੁੜ ਛਿੜ ਗਈ ਜੰਗ! ਟਰੰਪ ਦੇ ਐਲਾਨ ਮਗਰੋਂ ਕਈ ਟਿਕਾਣਿਆਂ 'ਤੇ ਭਾਰੀ ਬੰਬਾਰੀ

ਅਮਰੀਕਾ ਤੇ ਈਰਾਨ ਵਿਚਾਲੇ ਇਕ ਵਾਰ ਫਿਰ ਜੰਗ ਸ਼ੁਰੂ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਤੋਂ ਬਾਅਦ ਅਮਰੀਕੀ ਸੈਨਾ ਨੇ ਰਾਤੋ-ਰਾਤ ਈਰਾਨ ਦੇ ਕਈ ਮਹੱਤਵਪੂਰਨ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਇਹ ਹਮਲੇ ਚਾਬਹਾਰ ਪੋਰਟ ਤੋਂ ਲੈ ਕੇ ਮੂਸਾ ਆਈਲੈਂਡ ਤੱਕ ਕੀਤੇ ਗਏ ਹਨ, ਜਿਸ ਕਾਰਨ ਪੂਰੇ ਇਲਾਕੇ ਵਿਚ ਭਾਰੀ ਧਮਾਕਿਆਂ ਦੀ ਆਵਾਜ਼ ਸੁਣੀ ਗਈ।
ਵਾਸ਼ਿੰਗਟਨ : ਅਮਰੀਕਾ ਤੇ ਈਰਾਨ ਵਿਚਾਲੇ ਇਕ ਵਾਰ ਫਿਰ ਜੰਗ ਸ਼ੁਰੂ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਤੋਂ ਬਾਅਦ ਅਮਰੀਕੀ ਸੈਨਾ ਨੇ ਰਾਤੋ-ਰਾਤ ਈਰਾਨ ਦੇ ਕਈ ਮਹੱਤਵਪੂਰਨ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਇਹ ਹਮਲੇ ਚਾਬਹਾਰ ਪੋਰਟ ਤੋਂ ਲੈ ਕੇ ਮੂਸਾ ਆਈਲੈਂਡ ਤੱਕ ਕੀਤੇ ਗਏ ਹਨ, ਜਿਸ ਕਾਰਨ ਪੂਰੇ ਇਲਾਕੇ ਵਿਚ ਭਾਰੀ ਧਮਾਕਿਆਂ ਦੀ ਆਵਾਜ਼ ਸੁਣੀ ਗਈ। 

ਕਈ ਸ਼ਹਿਰਾਂ 'ਚ ਤਾਬੜਤੋੜ ਹਮਲੇ
ਅਮਰੀਕੀ ਸੈਂਟਰਲ ਕਮਾਂਡ ਵੱਲੋਂ ਜਾਰੀ ਬਿਆਨ ਅਨੁਸਾਰ, ਇਹ ਹਮਲੇ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 1:45 ਵਜੇ ਸ਼ੁਰੂ ਕੀਤੇ ਗਏ। ਈਰਾਨੀ ਮੀਡੀਆ ਨੇ ਸਿਰਿਕ, ਬੁਸ਼ਹਿਰ, ਕੋਨਾਰਕ ਅਤੇ ਚਾਬਹਾਰ ਵਿੱਚ ਧਮਾਕਿਆਂ ਦੀ ਪੁਸ਼ਟੀ ਕੀਤੀ ਹੈ। ਚਾਬਹਾਰ ਵਿੱਚ ਹੋਏ ਹਮਲਿਆਂ ਤੋਂ ਬਾਅਦ ਉੱਥੇ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਕੱਟ ਦਿੱਤੀ ਗਈ ਹੈ। ਈਰਾਨ ਨੇ ਕਈ ਇਲਾਕਿਆਂ ਵਿੱਚ ਆਪਣਾ ਏਅਰ ਡਿਫੈਂਸ ਸਿਸਟਮ ਵੀ ਸਰਗਰਮ ਕਰ ਦਿੱਤਾ ਹੈ।

ਜਹਾਜ਼ਾਂ 'ਤੇ ਹੋਏ ਹਮਲਿਆਂ ਦਾ ਬਦਲਾ: ਟਰੰਪ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਕਾਰਵਾਈ ਸਟ੍ਰੇਟ ਆਫ ਹੋਰਮੂਜ਼ ਵਿਚ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦਾ ਬਦਲਾ ਹੈ। ਟਰੰਪ ਨੇ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੀਆਂ ਹਰਕਤਾਂ ਦੁਬਾਰਾ ਹੋਈਆਂ ਤਾਂ ਹਾਲਾਤ ਹੋਰ ਵੀ ਮਾੜੇ ਹੋ ਜਾਣਗੇ। ਉਨ੍ਹਾਂ ਨੇ 8 ਜੁਲਾਈ ਨੂੰ ਹੀ ਮੀਡੀਆ ਸਾਹਮਣੇ ਐਲਾਨ ਕਰ ਦਿੱਤਾ ਸੀ ਕਿ ਈਰਾਨ ਨਾਲ ਉਨ੍ਹਾਂ ਦਾ ਸੀਜ਼ਫਾਇਰ ਖਤਮ ਹੋ ਗਿਆ ਹੈ। ਦੱਸਣਯੋਗ ਹੈ ਕਿ 17 ਜੂਨ ਨੂੰ ਦੋਵਾਂ ਦੇਸ਼ਾਂ ਵਿਚਾਲੇ ਹੋਈ ਡੀਲ (MoU) ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।

ਈਰਾਨ ਨੇ ਦਿੱਤੀ ਸਖ਼ਤ ਸਜ਼ਾ ਦੀ ਧਮਕੀ
ਇਹ ਹਮਲੇ ਅਜਿਹੇ ਸਮੇਂ ਹੋਏ ਹਨ ਜਦੋਂ ਈਰਾਨ ਆਪਣੇ ਸੁਪਰੀਮ ਲੀਡਰ ਅਲੀ ਖਾਮੇਨੇਈ ਦੀ ਅੰਤਿਮ ਵਿਦਾਈ ਦੀਆਂ ਰਸਮਾਂ ਵਿਚ ਰੁੱਝਿਆ ਹੋਇਆ ਹੈ, ਜਿਨ੍ਹਾਂ ਨੂੰ ਅੱਜ 9 ਜੁਲਾਈ ਨੂੰ ਮਸ਼ਹਦ ਸ਼ਹਿਰ ਵਿੱਚ ਸਪੁਰਦ-ਏ-ਖਾਕ ਕੀਤਾ ਜਾਣਾ ਹੈ। ਈਰਾਨ ਦੇ ਸੁਪਰੀਮ ਲੀਡਰ ਦੇ ਸੈਨਿਕ ਸਲਾਹਕਾਰ ਮੋਹਸਿਨ ਰੇਜ਼ਾਈ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ 'ਹਮਲਾਵਰ ਦੁਸ਼ਮਣ ਅਤੇ ਉਸ ਦੇ ਸਾਥੀਆਂ ਨੂੰ ਇਸ ਦੀ ਸਖਤ ਸਜ਼ਾ ਦਿੱਤੀ ਜਾਵੇਗੀ'।