ਬੰਗਲਾਦੇਸ਼ 'ਚ ਹਿੰਸਾ ਦਾ ਤਾਂਡਵ! ਭਾਰਤੀ ਖਿਡਾਰੀ ਢਾਕਾ 'ਚ 10 ਘੰਟੇ ਤੱਕ ਰਹੇ ਫਸੇ

ਖਿਡਾਰੀ ਸ਼ਨੀਵਾਰ ਨੂੰ ਰਾਤ 9:30 ਵਜੇ ਦਿੱਲੀ ਲਈ ਉਡਾਣ ਫੜਨ ਲਈ ਏਅਰਪੋਰਟ ਪਹੁੰਚੇ ਸਨ। ਉਨ੍ਹਾਂ ਦੀ ਫਲਾਈਟ 15 ਨਵੰਬਰ ਰਾਤ 10:05 ਵਜੇ ਦੀ ਸੀ, ਪਰ ਜਹਾਜ਼ ਵਿੱਚ ਬੈਠਣ ਤੋਂ ਬਾਅਦ ਦੱਸਿਆ ਗਿਆ ਕਿ ਤਕਨੀਕੀ ਖਰਾਬੀ ਕਾਰਨ ਫਲਾਈਟ ਰੱਦ ਕਰ ਦਿੱਤੀ ਗਈ ਹੈ।
ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ ਤੋਂ ਵਾਪਸ ਪਰਤ ਰਹੀ ਭਾਰਤੀ ਟੀਮ ਦੇ 11 ਮੈਂਬਰ ਸੋਮਵਾਰ ਰਾਤ ਕਰੀਬ 10 ਘੰਟੇ ਤੱਕ ਢਾਕਾ ਏਅਰਪੋਰਟ 'ਤੇ ਫਸੇ ਰਹੇ। ਇਨ੍ਹਾਂ ਮੈਂਬਰਾਂ ਵਿੱਚ ਦੋ ਨਾਬਾਲਗ ਖਿਡਾਰੀ ਵੀ ਸ਼ਾਮਲ ਸਨ।

ਫਲਾਈਟ ਰੱਦ, ਸੜਕਾਂ 'ਤੇ ਦੰਗੇ:
ਖਿਡਾਰੀ ਸ਼ਨੀਵਾਰ ਨੂੰ ਰਾਤ 9:30 ਵਜੇ ਦਿੱਲੀ ਲਈ ਉਡਾਣ ਫੜਨ ਲਈ ਏਅਰਪੋਰਟ ਪਹੁੰਚੇ ਸਨ। ਉਨ੍ਹਾਂ ਦੀ ਫਲਾਈਟ 15 ਨਵੰਬਰ ਰਾਤ 10:05 ਵਜੇ ਦੀ ਸੀ, ਪਰ ਜਹਾਜ਼ ਵਿੱਚ ਬੈਠਣ ਤੋਂ ਬਾਅਦ ਦੱਸਿਆ ਗਿਆ ਕਿ ਤਕਨੀਕੀ ਖਰਾਬੀ ਕਾਰਨ ਫਲਾਈਟ ਰੱਦ ਕਰ ਦਿੱਤੀ ਗਈ ਹੈ। ਇਹ ਉਹ ਸਮਾਂ ਸੀ ਜਦੋਂ ਢਾਕਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ 'ਤੇ ਆਉਣ ਵਾਲੇ ਫੈਸਲੇ ਕਾਰਨ ਸੜਕਾਂ 'ਤੇ ਹਿੰਸਾ ਹੋ ਰਹੀ ਸੀ। 17 ਨਵੰਬਰ ਨੂੰ ਟ੍ਰਿਬਿਊਨਲ ਨੇ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।

ਹਾਲਾਂਕਿ, ਏਅਰਲਾਈਨਜ਼ ਨੇ ਕੋਈ ਮਦਦ ਨਹੀਂ ਕੀਤੀ। ਟੀਮ ਨੂੰ ਬਿਨਾਂ ਕਿਸੇ ਸੁਰੱਖਿਆ ਦੇ, ਹਿੰਸਾ ਪ੍ਰਭਾਵਿਤ ਸੜਕਾਂ ਤੋਂ ਇੱਕ ਲੋਕਲ ਬੱਸ ਵਿੱਚ ਲਿਜਾਇਆ ਗਿਆ। ਖਿਡਾਰੀਆਂ ਨੂੰ ਠਹਿਰਾਉਣ ਲਈ ਇੱਕ ਬੇਹੱਦ ਖਰਾਬ ਧਰਮਸ਼ਾਲਾ ਦਾ ਪ੍ਰਬੰਧ ਕੀਤਾ ਗਿਆ। ਸੀਨੀਅਰ ਖਿਡਾਰੀ ਅਭਿਸ਼ੇਕ ਵਰਮਾ ਨੇ ਦੱਸਿਆ ਕਿ ਧਰਮਸ਼ਾਲਾ ਵਿੱਚ ਛੇ ਬਿਸਤਰਿਆਂ ਵਾਲਾ ਇੱਕ ਕਮਰਾ ਸੀ ਅਤੇ ਸਿਰਫ਼ ਇੱਕ ਗੰਦਾ ਟਾਇਲਟ ਸੀ, ਜਿਸ ਵਿੱਚ ਨਹਾਉਣਾ ਵੀ ਮੁਸ਼ਕਲ ਸੀ। ਟੀਮ ਵਿੱਚ ਸੀਨੀਅਰ ਖਿਡਾਰੀ ਜੋਤੀ ਸੁਰੇਖਾ ਅਤੇ ਓਲੰਪੀਅਨ ਧੀਰਜ ਬੋਮਾਦੇਵਰਾ ਵੀ ਸ਼ਾਮਲ ਸਨ। ਅਭਿਸ਼ੇਕ ਵਰਮਾ ਨੇ ਏਅਰਲਾਈਨਜ਼ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਜਦੋਂ ਬਾਹਰ ਦੰਗੇਚੱਲ ਰਹੇ ਸਨ ਤਾਂ ਉਨ੍ਹਾਂ ਨੂੰ ਲੋਕਲ ਬੱਸ ਵਿੱਚ ਕਿਵੇਂ ਭੇਜਿਆ ਗਿਆ? ਉਨ੍ਹਾਂ ਸਵਾਲ ਕੀਤਾ ਕਿ ਜੇ ਉਨ੍ਹਾਂ ਨਾਲ ਕੁਝ ਹੋ ਜਾਂਦਾ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲੈਂਦਾ?

ਟੀਮ ਐਤਵਾਰ, 16 ਨਵੰਬਰ ਨੂੰ ਸਵੇਰੇ 7 ਵਜੇ ਏਅਰਪੋਰਟ ਲਈ ਨਿਕਲੀ ਪਰ ਦਿੱਲੀ ਪਹੁੰਚਣ ਤੋਂ ਬਾਅਦ ਵੀ ਮੁਸ਼ਕਲਾਂ ਖਤਮ ਨਹੀਂ ਹੋਈਆਂ। ਦੇਰੀ ਕਾਰਨ ਕਈ ਤੀਰਅੰਦਾਜ਼ ਹੈਦਰਾਬਾਦ ਅਤੇ ਵਿਜੇਵਾੜਾ ਲਈ ਆਪਣੀਆਂ ਅੱਗੇ ਦੀਆਂ ਕਨੈਕਟਿੰਗ ਫਲਾਈਟਾਂ ਨਹੀਂ ਫੜ ਸਕੇ, ਜਿਸ ਕਾਰਨ ਉਨ੍ਹਾਂ ਨੂੰ ਮਹਿੰਗੀਆਂ ਟਿਕਟਾਂ ਖਰੀਦ ਕੇ ਆਪਣੀ ਯਾਤਰਾ ਪੂਰੀ ਕਰਨੀ ਪਈ।