ਵਿਕਾਸ ਅੰਗੁਰਾਲ ਕਤਲ ਮਾਮਲਾ: ਪੁਲਿਸ ਨੇ ਦੋਸ਼ੀ ਰਵੀ ਕੁਮਾਰ ਉਰਫ਼ ਕਾਲੂ ਕੀਤਾ ਕਾਬੂ, ਹੋਰਾਂ ਦੀ ਭਾਲ ਜਾਰੀ

ਜਲੰਧਰ ਵਿੱਚ ਬੀਤੀ ਰਾਤ ਵਾਪਰੇ ਵਿਕਾਸ ਅੰਗੁਰਾਲ ਕਤਲ ਮਾਮਲੇ ਸਬੰਧੀ ਪੁਲਿਸ ਨੂੰ ਅਹਿਮ ਸਫਲਤਾ ਮਿਲੀ ਹੈ। ਪਰਮਜੀਤ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ-2 ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ
ਜਲੰਧਰ ਵਿੱਚ ਬੀਤੀ ਰਾਤ ਵਾਪਰੇ ਵਿਕਾਸ ਅੰਗੁਰਾਲ ਕਤਲ ਮਾਮਲੇ ਸਬੰਧੀ ਪੁਲਿਸ ਨੂੰ ਅਹਿਮ ਸਫਲਤਾ ਮਿਲੀ ਹੈ। ਪਰਮਜੀਤ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ-2 ਜਲੰਧਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਵਿਕਾਸ ਅੰਗੁਰਾਲ, ਵਾਸੀ ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਜਲੰਧਰ, ਦਾ ਤਿੰਨ ਜਾਣ-ਪਛਾਣ ਵਾਲੇ ਨੌਜਵਾਨਾਂ ਨਾਲ ਝਗੜਾ ਹੋ ਗਿਆ ਸੀ। ਇਸ ਦੌਰਾਨ ਲੱਗੀਆਂ ਗੰਭੀਰ ਸੱਟਾਂ ਕਾਰਨ ਵਿਕਾਸ ਦੀ ਮੌਤ ਹੋ ਗਈ।

ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਜਲੰਧਰ ਵਿਖੇ ਮੁਕੱਦਮਾ ਨੰਬਰ 183 ਅਧੀਨ ਧਾਰਾ 103(1), 351(3), 3(5) ਬੀ.ਐਨ.ਐਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੱਕ ਦੋਸ਼ੀ ਰਵੀ ਕੁਮਾਰ ਉਰਫ਼ ਕਾਲੂ ਪੁੱਤਰ ਰੂਪ ਲਾਲ, ਵਾਸੀ ਧਾਰੀਵਾਲ ਕਾਦੀਆ, ਥਾਣਾ ਲਾਂਬੜਾ ਜਲੰਧਰ ਦਿਹਾਤੀ, ਨੂੰ ਕਾਬੂ ਕਰ ਲਿਆ ਗਿਆ ਹੈ।

ਏ.ਡੀ.ਸੀ.ਪੀ ਨੇ ਦੱਸਿਆ ਕਿ ਮਾਮਲੇ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਭਾਲ ਜਾਰੀ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਫਿਲਹਾਲ ਮਾਮਲੇ ਦੀ ਤਫ਼ਤੀਸ਼ ਜਾਰੀ ਹੈ।