ਤੁਰਕੀ ਦਾ ਫੌਜੀ ਕਾਰਗੋ ਜਹਾਜ਼ ਕ੍ਰੈਸ਼, 20 ਜਵਾਨ ਸਨ ਸਵਾਰ

ਜਾਰਜੀਆ ਏਅਰ ਨੈਵੀਗੇਸ਼ਨ ਅਥਾਰਟੀ ਨੇ ਦੱਸਿਆ ਕਿ ਜਦੋਂ ਜਹਾਜ਼ ਜਾਰਜੀਆ ਦੇ ਏਅਰਸਪੇਸ ਵਿੱਚ ਦਾਖਲ ਹੋਇਆ ਤਾਂ ਉਸ ਨਾਲ ਰਡਾਰ ਸੰਪਰਕ ਟੁੱਟ ਗਿਆ ਸੀ।
ਤੁਰਕੀ ਏਅਰਫੋਰਸ ਦਾ ਇੱਕ C-130 ਹਰਕਿਊਲਿਸ ਮਿਲਟਰੀ ਕਾਰਗੋ ਜਹਾਜ਼ ਮੰਗਲਵਾਰ ਨੂੰ ਜਾਰਜੀਆ-ਅਜ਼ਰਬਾਈਜਾਨ ਬਾਰਡਰ ਦੇ ਨੇੜੇ ਕ੍ਰੈਸ਼ ਹੋ ਗਿਆ ਹੈ। ਇਸ ਜਹਾਜ਼ ਵਿੱਚ ਫਲਾਈਟ ਕਰੂ ਸਮੇਤ 20 ਫੌਜੀ ਕਰਮੀ ਸਵਾਰ ਸਨ। ਤੁਰਕੀ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਜਹਾਜ਼ ਅਜ਼ਰਬਾਈਜਾਨ ਤੋਂ ਉਡਾਣ ਭਰਨ ਤੋਂ ਬਾਅਦ ਦੁਰਘਟਨਾਗ੍ਰਸਤ ਹੋਇਆ ਅਤੇ ਬਚਾਅ ਕਾਰਜ ਲਈ ਅਜ਼ਰਬਾਈਜਾਨ ਅਤੇ ਜਾਰਜੀਆ ਦੇ ਅਧਿਕਾਰੀਆਂ ਨਾਲ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਜਾਰਜੀਆ ਏਅਰ ਨੈਵੀਗੇਸ਼ਨ ਅਥਾਰਟੀ ਨੇ ਦੱਸਿਆ ਕਿ ਜਦੋਂ ਜਹਾਜ਼ ਜਾਰਜੀਆ ਦੇ ਏਅਰਸਪੇਸ ਵਿੱਚ ਦਾਖਲ ਹੋਇਆ ਤਾਂ ਉਸ ਨਾਲ ਰਡਾਰ ਸੰਪਰਕ ਟੁੱਟ ਗਿਆ ਸੀ।

ਰੱਖਿਆ ਮੰਤਰੀ ਯਾਸਰ ਗੁਲੇਰ ਨੇ X 'ਤੇ ਇਕ ਪੋਸਟ ਸਾਂਝੀ ਕਰਦੇ ਹੋਏ ਇਸ ਭਿਆਨਕ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਸੀ-130 ਫੌਜੀ ਕਾਰਗੋ ਜਹਾਜ਼ ਹਾਦਸਾਗ੍ਰਸਤ ਹੋਇਆ, ਤਾਂ ਸਾਡੇ ਬਹਾਦਰ ਸਾਥੀ 11 ਨਵੰਬਰ, 2025 ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਨੇ ਮਾਰੇ ਗਏ ਫੌਜੀ ਕਰਮਚਾਰੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ। ਫਿਲਹਾਲ, ਇਸ ਦਰਦਨਾਕ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।