ਟਰੰਪ ਦਾ ਸਖ਼ਤ ਰੁਖ! ਜਨਮ ਤੋਂ ਮਿਲਣ ਵਾਲੀ ਨਾਗਰਿਕਤਾ ਨੂੰ ਸੀਮਤ ਕਰਨ ਲਈ ਦੋ ਨਵੇਂ ਹੁਕਮਾਂ 'ਤੇ ਕੀਤੇ ਦਸਤਖਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਜਨਮ ਦੇ ਅਧਾਰ 'ਤੇ ਮਿਲਣ ਵਾਲੀ ਨਾਗਰਿਕਤਾ ਨੂੰ ਸੀਮਤ ਕਰਨ ਲਈ ਇੱਕ ਵਾਰ ਫਿਰ ਵੱਡਾ ਕਦਮ ਚੁੱਕਿਆ ਹੈ। ਸੁਪਰੀਮ ਕੋਰਟ ਵੱਲੋਂ ਪਹਿਲਾਂ ਲੱਗੇ ਝਟਕੇ ਦੇ ਬਾਵਜੂਦ, ਰਾਸ਼ਟਰਪਤੀ ਟਰੰਪ ਨੇ ਵੀਰਵਾਰ ਨੂੰ ਦੋ ਨਵੇਂ ਕਾਰਜਕਾਰੀ ਹੁਕਮਾਂ 'ਤੇ ਦਸਤਖਤ ਕੀਤੇ ਹਨ, ਜੋ ਅਮਰੀਕੀ ਨਾਗਰਿਕਤਾ ਦੇ ਦਾਇਰੇ ਨੂੰ ਘਟਾਉਂਦੇ ਹਨ।
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿੱਚ ਜਨਮ ਦੇ ਅਧਾਰ 'ਤੇ ਮਿਲਣ ਵਾਲੀ ਨਾਗਰਿਕਤਾ ਨੂੰ ਸੀਮਤ ਕਰਨ ਲਈ ਇੱਕ ਵਾਰ ਫਿਰ ਵੱਡਾ ਕਦਮ ਚੁੱਕਿਆ ਹੈ। ਸੁਪਰੀਮ ਕੋਰਟ ਵੱਲੋਂ ਪਹਿਲਾਂ ਲੱਗੇ ਝਟਕੇ ਦੇ ਬਾਵਜੂਦ, ਰਾਸ਼ਟਰਪਤੀ ਟਰੰਪ ਨੇ ਵੀਰਵਾਰ ਨੂੰ ਦੋ ਨਵੇਂ ਕਾਰਜਕਾਰੀ ਹੁਕਮਾਂ 'ਤੇ ਦਸਤਖਤ ਕੀਤੇ ਹਨ, ਜੋ ਅਮਰੀਕੀ ਨਾਗਰਿਕਤਾ ਦੇ ਦਾਇਰੇ ਨੂੰ ਘਟਾਉਂਦੇ ਹਨ।

ਕਿਹੜੀਆਂ ਸ਼੍ਰੇਣੀਆਂ 'ਤੇ ਪਵੇਗਾ ਅਸਰ?
ਟਰੰਪ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਦੇ ਤਹਿਤ ਹੁਣ ਅਮਰੀਕਾ ਵਿੱਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਆਪਣੇ-ਆਪ ਨਾਗਰਿਕਤਾ ਨਹੀਂ ਮਿਲੇਗੀ। ਨਵੇਂ ਨਿਯਮਾਂ ਅਨੁਸਾਰ:
ਵਿਦੇਸ਼ੀ ਦੂਤਘਰਾਂ ਜਾਂ ਅੰਤਰਰਾਸ਼ਟਰੀ ਸੰਗਠਨਾਂ ਨਾਲ ਜੁੜੇ ਲੋਕਾਂ ਦੇ ਬੱਚਿਆਂ ਨੂੰ ਸਿੱਧੀ ਨਾਗਰਿਕਤਾ ਨਹੀਂ ਮਿਲੇਗੀ।
'ਦੁਸ਼ਮਣ ਵਿਦੇਸ਼ੀ' ਮੰਨੇ ਜਾਣ ਵਾਲੇ ਲੋਕਾਂ ਅਤੇ ਉਨ੍ਹਾਂ ਮਾਪਿਆਂ ਦੇ ਬੱਚਿਆਂ 'ਤੇ ਵੀ ਰੋਕ ਲਗਾਈ ਗਈ ਹੈ ਜਿਨ੍ਹਾਂ ਨੇ ਧੋਖਾਧੜੀ ਰਾਹੀਂ ਨਾਗਰਿਕਤਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ।
'ਬਰਥ ਟੂਰਿਜ਼ਮ' 'ਤੇ ਲਗਾਮ: ਦੂਜਾ ਹੁਕਮ ਉਨ੍ਹਾਂ ਲੋਕਾਂ ਦੇ ਵੀਜ਼ਾ 'ਤੇ ਪਾਬੰਦੀ ਲਗਾਉਂਦਾ ਹੈ ਜੋ ਸਿਰਫ ਬੱਚੇ ਨੂੰ ਜਨਮ ਦੇਣ ਅਤੇ ਉਸ ਨੂੰ ਅਮਰੀਕੀ ਨਾਗਰਿਕ ਬਣਾਉਣ ਦੇ ਮਕਸਦ ਨਾਲ ਅਮਰੀਕਾ ਆਉਂਦੇ ਹਨ।

ਸੁਪਰੀਮ ਕੋਰਟ ਦੇ ਫੈਸਲੇ 'ਤੇ ਟਰੰਪ ਦੀ ਪ੍ਰਤੀਕਿਰਿਆ
ਜ਼ਿਕਰਯੋਗ ਹੈ ਕਿ ਜੂਨ 2026 ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਦੀਆਂ ਅਜਿਹੀਆਂ ਪਿਛਲੀਆਂ ਕੋਸ਼ਿਸ਼ਾਂ ਨੂੰ ਰੱਦ ਕਰ ਦਿੱਤਾ ਸੀ। ਟਰੰਪ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਨੂੰ "ਬਹੁਤ ਗੈਰ-ਵਾਜਬ ਅਤੇ ਅਨਿਆਂਪੂਰਨ" ਦੱਸਦਿਆਂ ਕਿਹਾ ਕਿ ਇਸ ਨਾਲ ਦੇਸ਼ ਨੂੰ ਨੁਕਸਾਨ ਹੋਇਆ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਹ ਨਵੇਂ ਹੁਕਮ ਸੰਵਿਧਾਨਕ ਪੱਖ ਤੋਂ ਸਹੀ ਹਨ ਅਤੇ ਉਹ ਨਾਗਰਿਕਤਾ ਦੇ ਨਿਯਮਾਂ ਨੂੰ ਇੱਕ ਵੱਖਰੇ ਤਰੀਕੇ ਨਾਲ ਲਾਗੂ ਕਰਨ ਲਈ ਤਿਆਰ ਹਨ।

ਕਾਨੂੰਨੀ ਮਾਹਿਰਾਂ ਦੀ ਰਾਏ
ਦੂਜੇ ਪਾਸੇ, ਇਮੀਗ੍ਰੇਸ਼ਨ ਮਾਹਿਰ ਅਤੇ ਕਾਨੂੰਨੀ ਮਾਹਿਰ ਟਰੰਪ ਦੇ ਇਸ ਕਦਮ 'ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਅਮਰੀਕੀ ਸੰਵਿਧਾਨ ਵਿੱਚ ਇਹ ਸਪੱਸ਼ਟ ਤੌਰ 'ਤੇ ਦਰਜ ਹੈ ਕਿ ਕਿਸ ਨੂੰ ਨਾਗਰਿਕ ਮੰਨਿਆ ਜਾਵੇਗਾ ਅਤੇ ਜਨਮ ਦੇ ਅਧਾਰ 'ਤੇ ਨਾਗਰਿਕਤਾ ਦੇਣਾ ਅਮਰੀਕਾ ਦੇ ਭਵਿੱਖ ਲਈ ਫਾਇਦੇਮੰਦ ਹੈ ਕਿਉਂਕਿ ਇਹ ਸਭ ਨੂੰ ਬਰਾਬਰ ਦੀ ਹਿੱਸੇਦਾਰੀ ਦਿੰਦਾ ਹੈ।