ਟਰੰਪ ਨੇ ਚੀਨੀ ਆਯਾਤ 'ਤੇ 100% ਵਾਧੂ ਟੈਰਿਫ ਲਗਾਉਣ ਦੀ ਦਿੱਤੀ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ 1 ਨਵੰਬਰ 2025 ਤੋਂ ਪਹਿਲਾਂ ਜਾਂ ਇਸੇ ਤਰੀਖ ਤੋਂ ਸ਼ੁਰੂ ਕਰਕੇ ਚੀਨ ਤੋਂ ਆ ਰਹੀ ਆਯਾਤ 'ਤੇ 100 ਪ੍ਰਤੀਸ਼ਤ ਵਾਧੂ ਟੈਰਿਫ ਲਗਾਉਣ ਦੀ ਤਿਆਰੀ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ 1 ਨਵੰਬਰ 2025 ਤੋਂ ਪਹਿਲਾਂ ਜਾਂ ਇਸੇ ਤਰੀਖ ਤੋਂ ਸ਼ੁਰੂ ਕਰਕੇ ਚੀਨ ਤੋਂ ਆ ਰਹੀ ਆਯਾਤ 'ਤੇ 100 ਪ੍ਰਤੀਸ਼ਤ ਵਾਧੂ ਟੈਰਿਫ ਲਗਾਉਣ ਦੀ ਤਿਆਰੀ ਕਰ ਰਹੇ ਹਨ। ਟਰੰਪ ਦੇ ਇਸ ਬਿਆਨ ਨਾਲ ਵਿੱਤੀ ਬਾਜ਼ਾਰਾਂ ਵਿੱਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ ਅਤੇ ਵਿਸ਼ਵ ਪੱਧਰ 'ਤੇ ਆਰਥਿਕ ਮੰਦੀ ਦੇ ਡਰ ਵਧ ਗਏ ਹਨ।

ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ 'ਤੇ ਲਿਖਿਆ, “ਇਹ ਫ਼ੈਸਲਾ ਚੀਨ ਵੱਲੋਂ ਦੁਰਲੱਭ ਧਰਤੀਆਂ ਦੇ ਨਿਰਯਾਤ 'ਤੇ ਲਗਾਈਆਂ ਗਈਆਂ ਨਿਯੰਤਰਣਾਂ ਦੇ ਜਵਾਬ ਵਜੋਂ ਲਿਆ ਗਿਆ ਹੈ। ਅਮਰੀਕਾ 1 ਨਵੰਬਰ 2025 ਤੋਂ 100% ਟੈਰਿਫ ਲਗਾਏਗਾ — ਜੋ ਮੌਜੂਦਾ ਟੈਰਿਫਾਂ ਤੋਂ ਇਲਾਵਾ ਹੋਵੇਗਾ।”

ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੀ ਦੱਖਣੀ ਕੋਰੀਆ ਦੀ ਆਉਣ ਵਾਲੀ ਯਾਤਰਾ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮਿਲਣ ਦਾ ਕੋਈ ਕਾਰਨ ਨਹੀਂ ਦਿੱਖਦਾ। ਅਮਰੀਕਾ ਦਾ ਇਹ ਕਦਮ ਵਿਸ਼ਵ ਵਪਾਰ ਸੰਬੰਧਾਂ ਲਈ ਵੱਡੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਦੋਵੇਂ ਦੇਸ਼ ਪਹਿਲਾਂ ਹੀ ਵਪਾਰਕ ਤਣਾਅ ਦੇ ਦੌਰ ਵਿੱਚ ਹਨ।