ਟਰੰਪ ਨੇ ਪਾਕਿਸਤਾਨ ਨੂੰ ਦਿਖਾਇਆ ਠੇਂਗਾ! ਅਮਰੀਕਾ-ਈਰਾਨ ਵਿਚੋਲਗੀ ਸੂਚੀ 'ਚੋਂ ਮੁਨੀਰ ਤੇ ਸ਼ਾਹਬਾਜ਼ ਬਾਹਰ

ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਸ਼ੁਰੂ ਹੋਣ ਜਾ ਰਹੀ ਗੱਲਬਾਤ ਦੀਆਂ ਕੋਸ਼ਿਸ਼ਾਂ ਦੌਰਾਨ ਪਾਕਿਸਤਾਨ ਨੂੰ ਵੱਡਾ ਕੂਟਨੀਤਕ ਝਟਕਾ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਗੱਲਬਾਤ ਦੀ ਪਹਿਲ ਵਿੱਚ ਸ਼ਾਮਲ ਮੁੱਖ ਦੇਸ਼ਾਂ ਦਾ ਜ਼ਿਕਰ ਕਰਦਿਆਂ ਪਾਕਿਸਤਾਨ ਦਾ ਨਾਮ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ।
ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਮੁੜ ਸ਼ੁਰੂ ਹੋਣ ਜਾ ਰਹੀ ਗੱਲਬਾਤ ਦੀਆਂ ਕੋਸ਼ਿਸ਼ਾਂ ਦੌਰਾਨ ਪਾਕਿਸਤਾਨ ਨੂੰ ਵੱਡਾ ਕੂਟਨੀਤਕ ਝਟਕਾ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨਾਲ ਗੱਲਬਾਤ ਦੀ ਪਹਿਲ ਵਿੱਚ ਸ਼ਾਮਲ ਮੁੱਖ ਦੇਸ਼ਾਂ ਦਾ ਜ਼ਿਕਰ ਕਰਦਿਆਂ ਪਾਕਿਸਤਾਨ ਦਾ ਨਾਮ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ।

ਸਿਰਫ਼ ਖਾੜੀ ਦੇਸ਼ਾਂ ਦੀ ਭੂਮਿਕਾ ਨੂੰ ਸਲਾਹਿਆ
ਰਾਸ਼ਟਰਪਤੀ ਟਰੰਪ ਨੇ ਸੋਮਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਈਰਾਨ ਨਾਲ ਗੱਲਬਾਤ ਦੀ ਪਹਿਲ ਉਨ੍ਹਾਂ ਦੇ ਕਹਿਣ 'ਤੇ ਹੋ ਰਹੀ ਹੈ ਅਤੇ ਇਸ ਵਿੱਚ ਸਊਦੀ ਅਰਬ, ਸੰਯੁਕਤ ਅਰਬ ਅਮੀਰਾਤ (UAE) ਅਤੇ ਕਤਰ ਦੀ ਅਹਿਮ ਭੂਮਿਕਾ ਹੈ। ਟਰੰਪ ਅਨੁਸਾਰ, ਇਨ੍ਹਾਂ ਤਿੰਨਾਂ ਦੇਸ਼ਾਂ ਨੇ ਅਮਰੀਕਾ ਨੂੰ ਈਰਾਨ 'ਤੇ ਵੱਡੇ ਫੌਜੀ ਹਮਲੇ ਤੋਂ ਪਿੱਛੇ ਹਟਣ ਅਤੇ ਕੂਟਨੀਤੀ ਦਾ ਰਸਤਾ ਅਪਣਾਉਣ ਲਈ ਉਤਸ਼ਾਹਿਤ ਕੀਤਾ ਹੈ। 

ਗੱਲਬਾਤ ਦੇ ਮੁੱਖ ਮੁੱਦੇ
ਟਰੰਪ ਮੁਤਾਬਕ ਹੁਣ ਹੋਣ ਵਾਲੀ ਗੱਲਬਾਤ ਵਿੱਚ ਹੋਰਮੁਜ਼ ਨੂੰ ਮੁੜ ਖੋਲ੍ਹਣਾ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨਾਲ ਜੁੜੇ ਮੁੱਦਿਆਂ ਦਾ ਹੱਲ ਕੱਢਣਾ ਮੁੱਖ ਟੀਚਾ ਹੋਵੇਗਾ। ਦੂਜੇ ਪਾਸੇ, ਈਰਾਨ ਨੇ ਅਮਰੀਕਾ ਨਾਲ ਸਿੱਧੀ ਗੱਲਬਾਤ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਫਿਲਹਾਲ ਉਨ੍ਹਾਂ ਦੀ ਗੱਲਬਾਤ ਸਿਰਫ਼ ਓਮਾਨ ਨਾਲ ਹੋ ਰਹੀ ਹੈ।

ਪਾਕਿਸਤਾਨ ਲਈ ਕਿਉਂ ਹੈ ਇਹ ਵੱਡਾ ਝਟਕਾ?
ਜ਼ਿਕਰਯੋਗ ਹੈ ਕਿ ਜੂਨ 2026 ਵਿੱਚ ਹੋਏ ਸਮਝੌਤੇ ਦੌਰਾਨ ਪਾਕਿਸਤਾਨ ਅਤੇ ਕਤਰ ਨੂੰ ਰਸਮੀ ਤੌਰ 'ਤੇ ਮੱਧਸਥ ਪੱਖ ਐਲਾਨਿਆ ਗਿਆ ਸੀ। 22 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਹੋਈ ਉੱਚ-ਪੱਧਰੀ ਬੈਠਕ ਵਿੱਚ ਵੀ ਪਾਕਿਸਤਾਨ ਮੱਧਸਥ ਵਜੋਂ ਸ਼ਾਮਲ ਸੀ। ਪਰ ਹੁਣ ਟਰੰਪ ਦੇ ਤਾਜ਼ਾ ਬਿਆਨ ਤੋਂ ਸੰਕੇਤ ਮਿਲ ਰਹੇ ਹਨ ਕਿ ਮੌਜੂਦਾ ਦੌਰ ਵਿੱਚ ਪਾਕਿਸਤਾਨ ਦੀ ਭੂਮਿਕਾ ਘੱਟ ਗਈ ਹੈ ਅਤੇ ਖਾੜੀ ਦੇਸ਼ ਵਧੇਰੇ ਸਰਗਰਮ ਹੋ ਗਏ ਹਨ। 

ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਲਈ ਇਹ ਸਥਿਤੀ ਚਿੰਤਾਜਨਕ ਹੈ, ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਉਹ ਅਮਰੀਕਾ ਅਤੇ ਈਰਾਨ ਵਿਚਾਲੇ ਖੁਦ ਨੂੰ ਇੱਕ ਕੇਂਦਰੀ ਕੜੀ ਵਜੋਂ ਪੇਸ਼ ਕਰ ਰਹੇ ਸਨ। ਮਾਹਿਰਾਂ ਅਨੁਸਾਰ, ਜੇਕਰ ਪਾਕਿਸਤਾਨ ਅਗਲੇ ਸਮਝੌਤੇ ਵਿੱਚ ਕੇਂਦਰੀ ਭੂਮਿਕਾ ਹਾਸਲ ਨਹੀਂ ਕਰ ਪਾਉਂਦਾ, ਤਾਂ ਇਹ ਇਸਲਾਮਾਬਾਦ ਦੀ ਕੂਟਨੀਤੀ ਲਈ ਇੱਕ ਵੱਡੀ ਹਾਰ ਹੋਵੇਗੀ।