‘ਟਰੰਪ ਨੇ ਬੁਲਾਇਆ ਹੈ’...! ਗੈਰੀ ਸੰਧੂ ਦੇ ਮਜ਼ਾਕੀਆਂ ਬਿਆਨ ਨੇ ਮਚਾਈ ਹਲਚਲ

ਗੈਰੀ ਸੰਧੂ ਨੇ ਸ਼ੋਅ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਇੱਕ ਭਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੋੜ ਕੇ ਗਾਇਆ।
ਪੰਜਾਬੀ ਗਾਇਕ ਗੈਰੀ ਸੰਧੂ ਵਿਵਾਦਾਂ ਵਿੱਚ ਘਿਰ ਗਏ ਹਨ। ਚਾਰ ਦਿਨ ਪਹਿਲਾਂ, ਕੈਲੀਫੋਰਨੀਆ ਵਿੱਚ ਇੱਕ ਲਾਈਵ ਪ੍ਰਦਰਸ਼ਨ ਦੌਰਾਨ, ਉਸ 'ਤੇ ਹਿੰਦੂ ਦੇਵਤਿਆਂ ਨੂੰ ਸਮਰਪਿਤ ਇੱਕ ਭਜਨ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਕੀ ਹੈ ਮਾਮਲਾ ?
ਗੈਰੀ ਸੰਧੂ ਨੇ ਸ਼ੋਅ ਦੌਰਾਨ ਮਾਤਾ ਵੈਸ਼ਨੋ ਦੇਵੀ ਦੇ ਇੱਕ ਭਜਨ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੋੜ ਕੇ ਗਾਇਆ। ਉਨ੍ਹਾਂ ਨੇ ਭਜਨ ਦੇ ਬੋਲਾਂ ਨੂੰ ਬਦਲ ਕੇ ਗਾਇਆ: “ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਹੈ”।

ਦੱਸ ਦਈਏ ਕਿ ਸ਼ਿਵ ਸੈਨਾ ਪੰਜਾਬ ਦੇ ਆਗੂ ਭਾਨੂ ਪ੍ਰਤਾਪ ਨੇ ਕਿਹਾ ਕਿ ਗੈਰੀ ਸੰਧੂ ਨੇ ਭਜਨਾਂ ਨੂੰ ਟਰੰਪ ਨਾਲ ਜੋੜ ਕੇ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਤਰਨਤਾਰਨ ਵਿੱਚ ਉਪ ਚੋਣ ਵਿੱਚ ਪੂਰਾ ਹਿੰਦੂ ਭਾਈਚਾਰਾ ਸ਼ਾਮਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਰੀ ਸੰਧੂ ਦੀਆਂ ਕਾਰਵਾਈਆਂ ਨੂੰ ਸਾਰੇ ਹਿੰਦੂ ਆਗੂਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਸ ਤੋਂ ਬਾਅਦ, ਗੈਰੀ ਸੰਧੂ ਦਾ ਵਿਰੋਧ ਕਿਵੇਂ ਕਰਨਾ ਹੈ ਇਸ ਬਾਰੇ ਫੈਸਲਾ ਲਿਆ ਜਾਵੇਗਾ। ਇਸ ਅਪਮਾਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਸੋਸ਼ਲ ਮੀਡੀਆ 'ਤੇ ਵੀ ਟ੍ਰੋਲਿੰਗ ਸ਼ੁਰੂ ਹੋ ਗਈ ਹੈ।  ਇਕ ਯੂਜਰਜ਼ ਨੇ ਲਿਖਿਆ, "ਸਾਡੇ ਦੇਵ ਸਮਾਜ ਦਾ ਮਜ਼ਾਕ ਨਾ ਉਡਾਓ ਅਤੇ ਇਹ ਕਿਹੋ ਜਿਹਾ ਸੱਦਾ ਹੈ? ਜਿਸ ਭਜਨ ਦੇ ਬੋਲ ਤੁਸੀਂ ਬਦਲ ਕੇ ਗਾ ਰਹੇ ਹੋ, ਉਹ ਮਾਂ ਵੈਸ਼ਨੋ ਦੇਵੀ ਨੂੰ ਸਮਰਪਿਤ ਭਜਨ ਹੈ।" ਗਿੱਲ ਨੇ ਇਹ ਵੀ ਲਿਖਿਆ, "ਤੁਹਾਨੂੰ ਕੋਈ ਸਮਝ ਨਹੀਂ ਹੈ, ਇਹ ਮਾਂ ਦੇਵੀ ਨੂੰ ਸਮਰਪਿਤ ਭਜਨ ਹੈ। ਤੁਸੀਂ ਕੀ ਬਣਾ ਰਹੇ ਹੋ?"