ਟਰੰਪ ਸਰਕਾਰ ਦਾ ਨਵਾਂ ਫੈਸਲਾ! ਭਾਰਤੀ ਟਰੱਕ ਡਰਾਈਵਰਾਂ ਲਈ US ਦਾ English Test ਪਾਸ ਕਰਨਾ ਹੋਇਆ ਲਾਜ਼ਮੀ

ਟਰੰਪ ਸਰਕਾਰ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਨਾਲ ਹੋਏ ਹਾਦਸਿਆਂ ਤੋਂ ਬਾਅਦ ਇਹ ਨਿਯਮ ਲਾਗੂ ਕੀਤਾ।
ਟਰੰਪ ਸਰਕਾਰ ਨੇ ਆਪਣੇ ਡਰਾਈਵਿੰਗ ਹੁਨਰ ਦੇ ਆਧਾਰ 'ਤੇ ਨੌਕਰੀਆਂ ਦੀ ਭਾਲ ਵਿੱਚ ਅਮਰੀਕਾ ਗਏ ਪੰਜਾਬੀ ਨੌਜਵਾਨਾਂ 'ਤੇ ਸਖ਼ਤੀ ਕੀਤੀ ਹੈ। ਇੱਥੇ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਸ ਮਕਸਦ ਲਈ ਟੈਸਟ ਵੀ ਲਏ ਜਾ ਰਹੇ ਹਨ।

ਟਰੰਪ ਸਰਕਾਰ ਨੇ ਪੰਜਾਬ ਦੇ ਟਰੱਕ ਡਰਾਈਵਰਾਂ ਨਾਲ ਹੋਏ ਹਾਦਸਿਆਂ ਤੋਂ ਬਾਅਦ ਇਹ ਨਿਯਮ ਲਾਗੂ ਕੀਤਾ। ਪੁਲਿਸ ਸੜਕ 'ਤੇ ਟਰੱਕ ਡਰਾਈਵਰਾਂ ਨੂੰ ਵੀ ਰੋਕ ਰਹੀ ਹੈ ਅਤੇ ਅੰਗਰੇਜ਼ੀ ਬੋਲਣ ਦੇ ਟੈਸਟ ਵੀ ਲੈ ਰਹੀ ਹੈ। ਹੁਣ ਤੱਕ, 7,000 ਤੋਂ ਵੱਧ ਗੈਰ-ਅਮਰੀਕੀ ਟਰੱਕ ਡਰਾਈਵਰ ਇਸ ਟੈਸਟ ਵਿੱਚ ਫੇਲ੍ਹ ਹੋ ਚੁੱਕੇ ਹਨ। ਉਨ੍ਹਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ।

ਦੱਸ ਦਈਏ ਕਿ ਅਮਰੀਕਾ ਦੇ ਟਰਾਂਸਪੋਰਟ ਸੈਕਟਰੀ ਸੀਨ ਡਫੀ ਨੇ ਕਿਹਾ ਕਿ ਅਮਰੀਕੀ ਟਰਾਂਸਪੋਰਟ ਲਾਅ ’ਚ ਸਾਰੇ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ’ਚ ਟ੍ਰੈਫਿਕ ਨਿਯਮ ਪੜ੍ਹਨਾ ਅਤੇ ਅੰਗਰੇਜ਼ੀ ਬੋਲਣਾ ਜ਼ਰੂਰੀ ਹੈ ਅਤੇ ਇਸ ਤੋਂ ਬਿਨਾ ਲਾਇਸੈਂਸ ਨਹੀਂ ਮਿਲਦਾ। ਓਬਾਮਾ ਪ੍ਰਸ਼ਾਸਨ ’ਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਜਿਸ ਕਾਰਨ ਅੰਗਰੇਜ਼ੀ ਟੈਸਟ ’ਚ ਫੇਲ੍ਹ ਹੋਣ ਵਾਲੇ ਡਰਾਈਵਰਾਂ ਨੂੰ ਵੀ ਲਾਇਸੈਂਸ ਮਿਲ ਗਏ।ਡਫੀ ਨੇ ਕਿਹਾ ਕਿ ਅਮਰੀਕਾ ’ਚ ਵਧ ਰਹੇ ਟਰੱਕ ਹਾਦਸਿਆਂ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ 25 ਜੂਨ 2025 ਤੋਂ ਅੰਗਰੇਜ਼ੀ ਦਾ ਟੈਸਟ ਜ਼ਰੂਰ ਕਰ ਦਿੱਤਾ ਹੈ। ਨਵੀਂ ਪਾਲਿਸੀ ਦੇ ਤਹਿਤ ਹੁਣ ਅਮਰੀਕਾ ਪੁਲਿਸ ਸੜਕ ’ਤੇ ਹੀ ਡਰਾਈਵਰਾਂ ਦਾ ਮੌਕੇ ’ਤੇ ਟੈਸਟ ਲੈ ਰਹੀ ਹੈ। ਅੰਗਰੇਜ਼ੀ ਨਾ ਬੋਲ ਪਾਉਣ ਵਾਲੇ ਟਰੱਕ ਡਰਾਈਵਰਾਂ ਨੂੰ ਤੁਰੰਤ ਟਰੱਕ ਤੋਂ ਉਤਾਰ ਦਿੱਤਾ ਜਾਂਦਾ ਹੈ।