ਬਦਲਦੇ ਮੌਸਮ 'ਚ ਖੰਘ ਤੋਂ ਹੋ ਪਰੇਸ਼ਾਨ? ਜਾਣੋ ਕਦੋਂ ਲੈਣਾ ਚਾਹੀਦੈ ਕਫ ਸਿਰਪ

ਮੌਸਮ ਵਿੱਚ ਆ ਰਹੀ ਲਗਾਤਾਰ ਤਬਦੀਲੀ ਕਾਰਨ ਖੰਘ ਅਤੇ ਜ਼ੁਕਾਮ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਬਹੁਤ ਸਾਰੇ ਲੋਕ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਸਿੱਧੇ ਕੈਮਿਸਟ ਤੋਂ ਕਫ ਸਿਰਪ (Cough Syrup) ਖਰੀਦ ਕੇ ਪੀਣਾ ਸ਼ੁਰੂ ਕਰ ਦਿੰਦੇ ਹਨ। ਡਾਕਟਰੀ ਮਾਹਿਰਾਂ ਨੇ ਇਸ ਰੁਝਾਨ ਪ੍ਰਤੀ ਸਾਵਧਾਨ ਕਰਦਿਆਂ ਦੱਸਿਆ ਹੈ ਕਿ ਕਦੋਂ ਕਫ ਸਿਰਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਦੋਂ ਇਸ ਤੋਂ ਬਚਣਾ ਚਾਹੀਦਾ ਹੈ।
ਨਵੀਂ ਦਿੱਲੀ: ਮੌਸਮ ਵਿੱਚ ਆ ਰਹੀ ਲਗਾਤਾਰ ਤਬਦੀਲੀ ਕਾਰਨ ਖੰਘ ਅਤੇ ਜ਼ੁਕਾਮ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਅਜਿਹੇ ਸਮੇਂ ਵਿੱਚ ਬਹੁਤ ਸਾਰੇ ਲੋਕ ਬਿਨਾਂ ਕਿਸੇ ਡਾਕਟਰੀ ਸਲਾਹ ਦੇ ਸਿੱਧੇ ਕੈਮਿਸਟ ਤੋਂ ਕਫ ਸਿਰਪ (Cough Syrup) ਖਰੀਦ ਕੇ ਪੀਣਾ ਸ਼ੁਰੂ ਕਰ ਦਿੰਦੇ ਹਨ। ਡਾਕਟਰੀ ਮਾਹਿਰਾਂ ਨੇ ਇਸ ਰੁਝਾਨ ਪ੍ਰਤੀ ਸਾਵਧਾਨ ਕਰਦਿਆਂ ਦੱਸਿਆ ਹੈ ਕਿ ਕਦੋਂ ਕਫ ਸਿਰਪ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕਦੋਂ ਇਸ ਤੋਂ ਬਚਣਾ ਚਾਹੀਦਾ ਹੈ।

ਮਾਹਰ ਡਾਕਟਰਾਂ ਮੁਤਾਬਕ ਬਦਲਦੇ ਮੌਸਮ ਵਿੱਚ ਹੋਣ ਵਾਲੀ ਖੰਘ ਦੌਰਾਨ ਦਵਾਈ ਦੀ ਚੋਣ ਬਹੁਤ ਸੋਚ-ਸਮਝ ਕੇ ਕਰਨੀ ਚਾਹੀਦੀ ਹੈ। ਉਨ੍ਹਾਂ ਅਨੁਸਾਰ, ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਸ ਸਥਿਤੀ ਵਿੱਚ ਕਫ ਸਿਰਪ ਦੀ ਲੋੜ ਹੁੰਦੀ ਹੈ ਅਤੇ ਕਦੋਂ ਸਰੀਰ ਨੂੰ ਇਸ ਦੀ ਜ਼ਰੂਰਤ ਨਹੀਂ ਹੁੰਦੀ। ਮਾਹਿਰਾਂ ਦਾ ਮੰਨਣਾ ਹੈ ਕਿ ਬਿਨਾਂ ਲੋੜ ਤੋਂ ਲਈ ਗਈ ਦਵਾਈ ਸਿਹਤ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ।

ਅਕਸਰ ਖੰਘ ਨੂੰ ਦੂਰ ਕਰਨ ਲਈ ਲੋਕ ਤੁਰੰਤ ਦਵਾਈਆਂ ਦਾ ਸਹਾਰਾ ਲੈਂਦੇ ਹਨ, ਪਰ ਡਾਕਟਰਾਂ ਦੀ ਸਲਾਹ ਹੈ ਕਿ ਪਹਿਲਾਂ ਖੰਘ ਦੇ ਕਾਰਨਾਂ ਅਤੇ ਇਸ ਦੀ ਕਿਸਮ ਨੂੰ ਸਮਝਣਾ ਚਾਹੀਦਾ ਹੈ। ਮੌਸਮ ਵਿੱਚ ਬਦਲਾਅ ਕਾਰਨ ਹੋਣ ਵਾਲੀ ਖੰਘ ਲਈ ਹਮੇਸ਼ਾ ਸਿਰਪ ਦੀ ਲੋੜ ਨਹੀਂ ਹੁੰਦੀ ਅਤੇ ਕੁਝ ਮਾਮਲਿਆਂ ਵਿੱਚ ਸਿਰਫ਼ ਸਾਵਧਾਨੀ ਵਰਤ ਕੇ ਹੀ ਠੀਕ ਹੋਇਆ ਜਾ ਸਕਦਾ ਹੈ। 

ਜੇ ਗਿੱਲੀ ਖੰਘ ਹੈ ਤੇ ਬਲਗਮ ਜੰਮ ਰਹੀ ਹੈ ਤਾਂ ਫਿਰ ਇਸ ਮਾਮਲੇ ਵਿਚ ਇਲਾਜ ਜ਼ਰੂਰੀ ਹੈ ਕਿਉਂਕਿ ਬਲਗਮ ਫੇਫੜਿਆਂ ਵਿਚ ਫਸ ਕੇ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਜੇ ਖੰਘ ਦੇ ਨਾਲ ਤੇਜ਼ ਬੁਖਾਰ, ਸਾਹ ਲੈਣ ਵਿਚ ਤਕਲੀਫ, ਛਾਤੀ ਵਿਚ ਦਰਦ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਅਜਿਹੀ ਹਾਲਤ ਵਿਚ ਤੁਰੰਤ ਡਾਕਟਰ ਦੀ ਸਲਾਹ ਲਓ ਕਿਉਂਕਿ ਇਹ ਨਿਮੋਨੀਆ, ਟੀਬੀ, ਅਸਤਮਾ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। 

ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਖੰਘ ਦੀ ਸਮੱਸਿਆ ਗੰਭੀਰ ਰੂਪ ਲੈ ਰਹੀ ਹੈ ਤਾਂ ਆਪਣੀ ਮਰਜ਼ੀ ਨਾਲ ਦਵਾਈ ਲੈਣ ਦੀ ਬਜਾਏ ਕਿਸੇ ਮਾਹਿਰ ਡਾਕਟਰ ਨਾਲ ਸੰਪਰਕ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਨਾ ਸਿਰਫ਼ ਸਹੀ ਇਲਾਜ ਮਿਲੇਗਾ, ਸਗੋਂ ਦਵਾਈਆਂ ਦੇ ਸੰਭਾਵੀ ਮਾੜੇ ਪ੍ਰਭਾਵਾਂ ਤੋਂ ਵੀ ਬਚਿਆ ਜਾ ਸਕੇਗਾ।