ਪੰਜਾਬ ਪੁਲਿਸ ਵਿੱਚ ਤਬਾਦਲੇ, PPS ਅਜੈ ਸਿੰਘ ਬਣੇ ਜਲੰਧਰ ਸੈਂਟਰਲ ਦੇ ਨਵੇਂ ACP

ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ’ਤੇ ਕੀਤੇ ਗਏ ਤਬਾਦਲਿਆਂ ਦੌਰਾਨ 61 ਅਧਿਕਾਰੀਆਂ ਦੀ ਤਾਇਨਾਤੀ ਬਦਲੀ ਗਈ ਹੈ। ਨਵੀਂ ਤਬਾਦਲਾ ਲਿਸਟ ਅਨੁਸਾਰ PPS ਅਜੈ ਸਿੰਘ ਨੂੰ ਹੁਣ ACP SD ਜਲੰਧਰ ਸੈਂਟਰਲ ਵਜੋਂ ਤਾਇਨਾਤ ਕੀਤਾ ਗਿਆ ਹੈ।
ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ’ਤੇ ਕੀਤੇ ਗਏ ਤਬਾਦਲਿਆਂ ਦੌਰਾਨ 61 ਅਧਿਕਾਰੀਆਂ ਦੀ ਤਾਇਨਾਤੀ ਬਦਲੀ ਗਈ ਹੈ। ਨਵੀਂ ਤਬਾਦਲਾ ਲਿਸਟ ਅਨੁਸਾਰ PPS ਅਜੈ ਸਿੰਘ ਨੂੰ ਹੁਣ ACP SD ਜਲੰਧਰ ਸੈਂਟਰਲ ਵਜੋਂ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ACP PBI ਸਪੈਸ਼ਲ ਕਰਾਈਮ, ਜਲੰਧਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ।

ਅਜੈ ਸਿੰਘ ਦਾ ਪੁਲਿਸ ਵਿਭਾਗ ਵਿੱਚ ਲੰਮਾ ਅਤੇ ਵਿਆਪਕ ਤਜਰਬਾ ਰਿਹਾ ਹੈ। ਉਹ ਕਈ ਮਹੱਤਵਪੂਰਨ ਅਹੁਦਿਆਂ ’ਤੇ ਕੰਮ ਕਰ ਚੁੱਕੇ ਹਨ ਅਤੇ ਗੰਭੀਰ ਮਾਮਲਿਆਂ ਨੂੰ ਸਫ਼ਲਤਾਪੂਰਵਕ ਹੱਲ ਕਰਨ ਲਈ ਜਾਣੇ ਜਾਂਦੇ ਹਨ।

ਅਜੈ ਸਿੰਘ ਪਹਿਲਾਂ DSP ਰੂਪਨਗਰ (ਰੋਪੜ) ਵਜੋਂ ਵੀ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਜਲੰਧਰ ਵਿੱਚ ਵੀ ਉਨ੍ਹਾਂ ਦਾ ਤਜਰਬਾ ਖਾਸਾ ਹੈ ਕਿਉਂਕਿ ਉਹ ਇੱਥੇ CIA ਸਟਾਫ ਦੇ ਮੁਖੀ ਰਹੇ ਹਨ। ਇਸ ਤੋਂ ਇਲਾਵਾ ਉਹ ਕਈ ਸੀਨੀਅਰ ਅਧਿਕਾਰੀਆਂ ਦੇ ਸਟਾਫ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾ ਚੁੱਕੇ ਹਨ।

ਅਜੈ ਸਿੰਘ ਆਪਣੀ ਸਖ਼ਤ ਕਾਰਗੁਜ਼ਾਰੀ ਅਤੇ ਅਨੁਸ਼ਾਸਿਤ ਰਵੱਈਏ ਲਈ ਜਾਣੇ ਜਾਂਦੇ ਹਨ। ਨਵੀਂ ਤਾਇਨਾਤੀ ਨਾਲ ਜਲੰਧਰ ਸੈਂਟਰਲ ਵਿੱਚ ਕਾਨੂੰਨ-ਵਿਵਸਥਾ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਪੰਜਾਬ ਪੁਲਿਸ ਦੇ ਇਸ ਵੱਡੇ ਫੇਰਬਦਲ ਨਾਲ ਕਈ ਜ਼ਿਲ੍ਹਿਆਂ ਵਿੱਚ ਪੁਲਿਸ ਪ੍ਰਸ਼ਾਸਨ ’ਤੇ ਸਿਧਾ ਅਸਰ ਪੈਣ ਦੀ ਸੰਭਾਵਨਾ ਹੈ।