ਗ੍ਰੀਨ ਟੀ ਪੀਣ ਨਾਲ ਸਰੀਰ ਨੂੰ ਮਿਲਣਗੇ ਇਹ ਬੇਹਿਸਾਬ ਫਾਇਦੇ

ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟਸ ਵੱਧ ਮਾਤਰਾ ਵਿੱਚ ਮਿਲਦੇ ਹਨ, ਜੋ ਸਰੀਰ ਤੋਂ ਵਿਸ਼ੇਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।

ਅੱਜਕੱਲ੍ਹ ਲੋਕ ਸਿਹਤ ਪ੍ਰਤੀ ਹੋਰ ਜਾਗਰੂਕ ਹੋ ਰਹੇ ਹਨ ਅਤੇ ਆਪਣੀ ਰੋਜ਼ਾਨਾ ਡਾਇਟ ਵਿੱਚ ਗ੍ਰੀਨ ਟੀ ਸ਼ਾਮਲ ਕਰ ਰਹੇ ਹਨ। ਵਿਗਿਆਨੀਆਂ ਦੇ ਅਧਿਐਨ ਅਨੁਸਾਰ ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟਸ ਵੱਧ ਮਾਤਰਾ ਵਿੱਚ ਮਿਲਦੇ ਹਨ, ਜੋ ਸਰੀਰ ਤੋਂ ਵਿਸ਼ੇਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ।

1. ਵਜ਼ਨ ਘਟਾਉਣ ਵਿੱਚ ਸਹਾਇਕ

ਗ੍ਰੀਨ ਟੀ ਮੈਟਾਬੋਲਿਜ਼ਮ ਤੇਜ਼ ਕਰਦੀ ਹੈ, ਜਿਸ ਨਾਲ ਚਰਬੀ ਘਟਾਉਣ ਵਿੱਚ ਮਦਦ ਮਿਲਦੀ ਹੈ।

2. ਦਿਲ ਲਈ ਫਾਇਦੇਮੰਦ

ਇਹ ਖੂਨ ਵਿੱਚ ਕੋਲੈਸਟ੍ਰੋਲ ਦੀ ਮਾਤਰਾ ਘਟਾਉਂਦੀ ਹੈ, ਜੋ ਦਿਲ ਨੂੰ ਤੰਦਰੁਸਤ ਰੱਖਦੀ ਹੈ।

3. ਚਮੜੀ ਤੇ ਗਲੋਅ

 ਇਸ ਵਿੱਚ ਮੌਜੂਦ ਐਂਟੀਆਕਸੀਡੈਂਟ ਚਮੜੀ ਨੂੰ ਨਵੀਂ ਤਾਜ਼ਗੀ ਦਿੰਦੇ ਹਨ ਅਤੇ ਬੁੱਢਾਪੇ ਦੇ ਅਸਰ ਘਟਾਉਂਦੇ ਹਨ।

4. ਸ਼ੂਗਰ ਕੰਟਰੋਲ

ਗ੍ਰੀਨ ਟੀ ਪੀਣ ਨਾਲ ਖੂਨ ਵਿੱਚ ਸ਼ੂਗਰ ਦੀ ਲੈਵਲ ਕਾਬੂ ਵਿੱਚ ਰਹਿੰਦੀ ਹੈ।

5. ਦਿਮਾਗੀ ਤੰਦਰੁਸਤੀ

ਇਸ ਦੇ ਨਿਯਮਿਤ ਸੇਵਨ ਨਾਲ ਯਾਦਦਾਸ਼ਤ ਤੇ ਧਿਆਨ ਸ਼ਕਤੀ ਮਜ਼ਬੂਤ ਹੁੰਦੀ ਹੈ।

ਹਾਲਾਂਕਿ, ਵਿਦਵਾਨਾਂ ਦਾ ਕਹਿਣਾ ਹੈ ਕਿ ਗ੍ਰੀਨ ਟੀ ਦਾ ਸੇਵਨ ਸੰਤੁਲਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਦਿਨ ਵਿੱਚ 2-3 ਕੱਪ ਗ੍ਰੀਨ ਟੀ ਪੀਣੇ ਸਰੀਰ ਲਈ ਲਾਭਦਾਇਕ ਮੰਨੇ ਜਾਂਦੇ ਹਨ।