ਇਸ ਬਾਲੀਵੁੱਡ ਅਦਾਕਾਰਾ ਨੂੰ ਥੀਏਟਰ 'ਚ ਪਏ ਧੱਕੇ, ਲੋਕਾਂ ਨੇ ਵੱਢੀਆਂ ਚੂੰਢੀਆਂ

ਹਾਲਾਂਕਿ, ਸ਼ਹਿਨਾਜ਼ ਗਿੱਲ ਨੇ ਇਸ ਸਭ ਨੂੰ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਦੱਸਿਆ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ ਕਿ ਭਾਵੇਂ ਫੈਨਜ਼ ਨੇ ਉਨ੍ਹਾਂ ਨੂੰ ਚੂੰਢੀਆਂ ਵੱਢੀਆਂ ਅਤੇ ਧੱਕੇ ਦਿੱਤੇ ਪਰ ਇਹ ਉਨ੍ਹਾਂ ਦਾ ਮੇਰੇ ਲਈ ਪਿਆਰ ਸੀ।
ਬਾਲੀਵੁੱਡ ਅਤੇ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੀ ਨਵੀਂ ਫਿਲਮ 'ਇਕ ਕੁੜੀ' ਦੇ ਪ੍ਰਚਾਰ ਨੂੰ ਲੈ ਕੇ ਚਰਚਾਵਾਂ ਵਿੱਚ ਹੈ। ਫਿਲਮ ਦੇ ਪ੍ਰਮੋਸ਼ਨ ਲਈ ਕੈਨੇਡਾ ਦੇ ਵੈਨਕੂਵਰ ਪਹੁੰਚੀ ਸ਼ਹਿਨਾਜ਼ ਗਿੱਲ ਨੇ ਉੱਥੇ ਦੇ ਲੋਕਾਂ ਨਾਲ ਮਿਲਣ ਦਾ ਆਪਣਾ ਤਜਰਬਾ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਅਪਲੋਡ ਕਰਕੇ ਸਾਂਝਾ ਕੀਤਾ ਹੈ। ਸ਼ਹਿਨਾਜ਼ ਨੇ ਦੱਸਿਆ ਕਿ ਜਿਵੇਂ-ਜਿਵੇਂ ਫਿਲਮ ਅੱਗੇ ਵਧੀ, ਲੋਕਾਂ ਦਾ ਉਤਸ਼ਾਹ ਬਹੁਤ ਵਧ ਗਿਆ। ਉਨ੍ਹਾਂ ਕਿਹਾ ਕਿ ਕੁਝ ਥੀਏਟਰਾਂ ਵਿੱਚ ਦਰਸ਼ਕਾਂ ਦਾ ਉਤਸ਼ਾਹ ਇੰਨਾ ਜ਼ਿਆਦਾ ਸੀ ਕਿ ਉਨ੍ਹਾਂ ਨੂੰ ਭੀੜ ਵਿੱਚ ਧੱਕੇ ਤੱਕ ਖਾਣੇ ਪਏ। ਇੱਥੋਂ ਤੱਕ ਕਿ ਇੱਕ ਥੀਏਟਰ ਵਿੱਚ ਸਥਿਤੀ ਇੰਨੀ ਖ਼ਰਾਬ ਹੋ ਗਈ ਕਿ ਲੋਕਾਂ ਨੇ ਉਨ੍ਹਾਂ ਨੂੰ ਚੂੰਢੀਆਂ ਤੱਕ ਵੱਢੀਆਂ। ਇਸ ਕਾਰਨ ਉਨ੍ਹਾਂ ਨੂੰ ਉੱਥੋਂ ਭੱਜਣਾ ਪਿਆ ਅਤੇ ਬਚਣ ਲਈ ਦੂਜੇ ਥੀਏਟਰ ਵਿੱਚ ਲੁਕਣਾ ਪਿਆ।

ਹਾਲਾਂਕਿ, ਸ਼ਹਿਨਾਜ਼ ਗਿੱਲ ਨੇ ਇਸ ਸਭ ਨੂੰ ਆਪਣੇ ਪ੍ਰਸ਼ੰਸਕਾਂ ਦਾ ਪਿਆਰ ਦੱਸਿਆ। ਉਨ੍ਹਾਂ ਮੁਸਕਰਾਉਂਦੇ ਹੋਏ ਕਿਹਾ ਕਿ ਭਾਵੇਂ ਫੈਨਜ਼ ਨੇ ਉਨ੍ਹਾਂ ਨੂੰ ਚੂੰਢੀਆਂ ਵੱਢੀਆਂ ਅਤੇ ਧੱਕੇ ਦਿੱਤੇ ਪਰ ਇਹ ਉਨ੍ਹਾਂ ਦਾ ਮੇਰੇ ਲਈ ਪਿਆਰ ਸੀ। ਇਸ 'ਤੇ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਨੇ ਹੈਰਾਨੀ ਨਾਲ ਪੁੱਛਿਆ ਕਿ ਇਹ ਕਿਹੋ ਜਿਹਾ ਪਿਆਰ ਹੈ। ਇਸ ਦੇ ਉਲਟ, ਸ਼ਹਿਨਾਜ਼ ਨੇ ਕਿਹਾ ਕਿ ਇੱਕ ਹੋਰ ਥੀਏਟਰ ਵਿੱਚ ਦਰਸ਼ਕਾਂ ਨੇ ਬਹੁਤ ਚੰਗੇ ਅਤੇ ਸ਼ਾਂਤ ਤਰੀਕੇ ਨਾਲ ਫਿਲਮ 'ਤੇ ਪ੍ਰਤੀਕਿਰਿਆ ਦਿੱਤੀ, ਜਿਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ।

ਵੀਡੀਓ ਵਿੱਚ ਸ਼ਹਿਨਾਜ਼ ਗਿੱਲ ਨਾਲ ਗਿੱਪੀ ਗਰੇਵਾਲ ਵੀ ਨਜ਼ਰ ਆ ਰਹੇ ਹਨ। ਗਿੱਪੀ ਨੇ ਸ਼ਹਿਨਾਜ਼ ਤੋਂ ਪੁੱਛਿਆ ਸੀ ਕਿ ਕੀ ਉਹ ਫਿਲਮ ਦੀ ਓਪਨਿੰਗ ਦੇ ਪਹਿਲੇ ਦਿਨ ਥੀਏਟਰ ਵਿੱਚ ਘੱਟ ਲੋਕ ਦੇਖ ਕੇ ਘਬਰਾ ਗਈ ਸੀ। ਸ਼ਹਿਨਾਜ਼ ਨੇ ਜਵਾਬ ਦਿੱਤਾ ਕਿ ਹਾਂ, ਇਹ ਸੱਚ ਸੀ, ਕਿਉਂਕਿ ਫਿਲਮ ਦੀ ਸ਼ੁਰੂਆਤ ਬਹੁਤ ਵਧੀਆ ਨਹੀਂ ਸੀ ਅਤੇ ਇਸ ਨੇ ਉਨ੍ਹਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਸੀ ਕਿਉਂਕਿ ਸ਼ੁਰੂਆਤ ਵਿੱਚ ਪ੍ਰਤੀਕਿਰਿਆ ਠੰਡੀ ਸੀ।ਹਾਲਾਂਕਿ, ਉਨ੍ਹਾਂ ਕਿਹਾ ਕਿ ਹੁਣ ਚੰਗਾ ਰਿਵਿਊ ਮਿਲ ਰਿਹਾ ਹੈ ਅਤੇ ਸਾਰੇ ਚੰਗੀ ਸਮੀਖਿਆ ਕਰ ਰਹੇ ਹਨ। ਚੰਗੇ ਰਿਵਿਊ ਤੋਂ ਬਾਅਦ, ਸ਼ਹਿਨਾਜ਼ ਨੇ ਗਿੱਪੀ ਗਰੇਵਾਲ ਤੋਂ ਪਾਰਟੀ ਦੀ ਮੰਗ ਵੀ ਕੀਤੀ। ਗਿੱਪੀ ਨੇ ਪਾਰਟੀ ਦੇਣ ਲਈ ਸਹਿਮਤੀ ਜਤਾਉਂਦੇ ਹੋਏ ਆਪਣੀ ਆਉਣ ਵਾਲੀ ਮੂਵੀ 'ਸਿੰਘ ਵਰਸੇਜ਼ ਕੌਰ' ਦਾ ਵੀ ਜ਼ਿਕਰ ਕੀਤਾ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਜਨਮੀ ਸ਼ਹਿਨਾਜ਼ ਗਿੱਲ ਨੇ ਜਲੰਧਰ ਦੀ ਲਵਲੀ ਯੂਨੀਵਰਸਿਟੀ ਤੋਂ ਕਾਮਰਸ ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਨੂੰ 'ਬਿੱਗ ਬੌਸ ਸੀਜ਼ਨ 13' ਤੋਂ ਨਵੀਂ ਪਛਾਣ ਮਿਲੀ ਸੀ

" data-instgrm-version="14" style="background:#FFF; border:0; margin:10px auto; max-width:540px; width:100%;">