ਜਲੰਧਰ 'ਚ ਔਰਤ ਨੇ ਕੀਤਾ ਹੰਗਾਮਾ, ਪ੍ਰਭਾਵਸ਼ਾਲੀ ਪਰਿਵਾਰ 'ਤੇ ਲਾਏ ਗੰਭੀਰ ਦੋਸ਼ (ਵੀਡੀਓ)

ਜਲੰਧਰ ਦੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ 'ਚ ਇਕ ਪ੍ਰਭਾਵਸ਼ਾਲੀ ਪਰਿਵਾਰ ਦੇ ਘਰ ਦੇ ਬਾਹਰ ਇੱਕ ਮਹਿਲਾ ਕੇਅਰਟੇਕਰ ਨੇ ਹੰਗਾਮਾ ਕਰ ਦਿੱਤਾ।

ਜਲੰਧਰ ਤੋਂ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿਚ ਔਰਤ ਵੱਲੋਂ ਇਕ ਪ੍ਰਭਾਵਸ਼ਾਲੀ ਪਰਿਵਾਰ 'ਤੇ ਗੰਭੀਰ ਦੋਸ਼ ਲਗਾਏ ਗਏ ਹਨ। ਜਾਣਕਾਰੀ ਮੁਤਾਬਕ, ਬੀਤੀ ਰਾਤ ਜਲੰਧਰ ਦੇ ਸ਼ਹੀਦ ਊਧਮ ਸਿੰਘ ਨਗਰ ਇਲਾਕੇ 'ਚ ਇਕ ਪ੍ਰਭਾਵਸ਼ਾਲੀ ਪਰਿਵਾਰ ਦੇ ਘਰ ਦੇ ਬਾਹਰ ਇੱਕ ਮਹਿਲਾ ਕੇਅਰਟੇਕਰ ਨੇ ਹੰਗਾਮਾ ਕਰ ਦਿੱਤਾ। ਇੱਥੇ ਕੰਮ ਕਰਨ ਵਾਲੀ ਕੋਲਕਾਤਾ ਦੀ ਰਹਿਣ ਵਾਲੀ ਪ੍ਰਿਆ ਮਿੱਤਰਾ ਨੇ ਦੋਸ਼ ਲਗਾਇਆ ਕਿ ਘਰ ਦਾ ਮਾਲਕ ਉਸ ਨੂੰ "ਗੰਦੀ ਨਜ਼ਰ" ਨਾਲ ਦੇਖਦਾ ਹੈ ਅਤੇ ਉਸ ਨੂੰ ਕੁੱਟਦਾ ਹੈ।

ਪ੍ਰਿਆ ਦਾ ਕਹਿਣਾ ਹੈ ਕਿ ਉਹ ਲਗਭਗ ਇੱਕ ਹਫ਼ਤਾ ਪਹਿਲਾਂ ਇੱਕ ਏਜੰਸੀ ਰਾਹੀਂ ਇਸ ਘਰ 'ਚ ਕੰਮ ਕਰਨ ਆਈ ਸੀ। ਦੋਸ਼ ਹੈ ਕਿ ਘਰ 'ਚ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀ ਰਾਤ ਨੂੰ ਸ਼ਰਾਬ ਪੀ ਕੇ ਗਲਤ ਕੰਮ ਕਰਦੇ ਸਨ, ਜਿਸ ਬਾਰੇ ਉਸ ਨੇ ਉਨ੍ਹਾਂ ਦੀ ਨੂੰਹ ਨੂੰ ਕਾਇਤ ਕੀਤੀ। ਔਰਤ ਨੇ ਦੱਸਿਆ ਕਿ ਉਹ ਨੌਕਰੀ ਛੱਡਣਾ ਚਾਹੁੰਦੀ ਸੀ ਪਰ ਜਦੋਂ ਉਸ ਨੇ 7 ਦਿਨਾਂ ਦੇ ਕੰਮ ਲਈ ਪੈਸੇ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸਦੀ ਕੁੱਟਮਾਰ ਵੀ ਕੀਤੀ ਗਈ।

ਔਰਤ ਵੱਲੋਂ ਲਾਏ ਗਏ ਗੰਭੀਰ ਦੋਸ਼

ਲੜਕੀ ਨੇ ਤੁਰੰਤ ਪੁਲਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 4 ਦੀ ਟੀਮ ਮੌਕੇ 'ਤੇ ਪਹੁੰਚ ਗਈ। ਘਰ ਦੇ ਮਾਲਕ ਨੇ ਜਵਾਬੀ ਕਾਰਵਾਈ ਕਰਦਿਆਂ ਔਰਤ 'ਤੇ ਸੋਨੇ ਦਾ ਕੰਗਣ ਚੋਰੀ ਕਰਨ ਦਾ ਦੋਸ਼ ਲਗਾਇਆ। ਥਾਣਾ ਡਿਵੀਜ਼ਨ ਨੰਬਰ 4 ਦੇ ਏਐਸਆਈ ਮਨਜੀਤ ਰਾਮ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਅਧਿਕਾਰਤ ਸ਼ਿਕਾਇਤ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਸ਼ਿਕਾਇਤ ਮਿਲਣ 'ਤੇ ਕਾਰਵਾਈ ਕੀਤੀ ਜਾਵੇਗੀ।