UP 'ਚ ਰੇਲ ਹਾਦਸੇ ਨੇ ਮਚਾਈ ਤਬਾਹੀ, ਸਟੇਸ਼ਨ 'ਤੇ ਮੌਤ ਦਾ ਮੰਜ਼ਰ ਦੇਖ ਦਹਿਸ਼ਤ 'ਚ ਲੋਕ

ਘਟਨਾ ਤੋਂ ਬਾਅਦ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਸਵੇਰੇ 9.30 ਵਜੇ ਚੁਨਾਰ ਰੇਲਵੇ ਸਟੇਸ਼ਨ 'ਤੇ ਹੋਇਆ।
ਬੁੱਧਵਾਰ ਨੂੰ ਯੂਪੀ ਦੇ ਮਿਰਜ਼ਾਪੁਰ ਵਿੱਚ ਕਾਲਕਾ ਐਕਸਪ੍ਰੈਸ ਟ੍ਰੇਨ ਦੀ ਲਪੇਟ ਵਿੱਚ ਆਉਣ ਨਾਲ ਕਈ ਸ਼ਰਧਾਲੂਆਂ ਦੀ ਮੌਤ ਹੋ ਗਈ। ਰੇਲਵੇ ਨੇ 6 ਔਰਤਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮੌਤਾਂ ਦੀ ਗਿਣਤੀ ਵੱਧ ਸਕਦੀ ਹੈ। ਕਈ ਲੋਕ ਜ਼ਖਮੀ ਹਨ। ਘਟਨਾ ਤੋਂ ਬਾਅਦ ਸਟੇਸ਼ਨ 'ਤੇ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਸਵੇਰੇ 9.30 ਵਜੇ ਚੁਨਾਰ ਰੇਲਵੇ ਸਟੇਸ਼ਨ 'ਤੇ ਹੋਇਆ।

ਚੋਪਨ ਤੋਂ ਆਈ ਯਾਤਰੀ ਟ੍ਰੇਨ ਚੁਨਾਰ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 3 'ਤੇ ਪਹੁੰਚੀ। ਭੀੜ ਕਾਰਨ ਕੁਝ ਸ਼ਰਧਾਲੂ ਪਲੇਟਫਾਰਮ 'ਤੇ ਨਹੀਂ ਉਤਰੇ ਸਗੋਂ ਟਰੈਕ ਦੇ ਦੂਜੇ ਪਾਸੇ ਉਤਰ ਗਏ। ਇਸ ਦੌਰਾਨ ਕਾਲਕਾ ਐਕਸਪ੍ਰੈਸ ਦੂਜੇ ਟਰੈਕ 'ਤੇ ਆ ਰਹੀ ਸੀ। ਯਾਤਰੀਆਂ ਦੇ ਕੁਝ ਸਮਝਣ ਤੋਂ ਪਹਿਲਾਂ ਹੀ 7-8 ਲੋਕ ਟ੍ਰੇਨ ਦੀ ਲਪੇਟ ਵਿੱਚ ਆ ਗਏ।

ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਚੁਨਾਰ ਰੇਲਵੇ ਸਟੇਸ਼ਨ 'ਤੇ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਘਟਨਾ ਸਥਾਨ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। CM ਯੋਗੀ ਨੇ ਐੱਸਡੀਆਰਐੱਫ ਅਤੇ ਐੱਨਡੀਆਰਐੱਫ ਟੀਮਾਂ ਨੂੰ ਘਟਨਾ ਸਥਾਨ 'ਤੇ ਪਹੁੰਚਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ਖਮੀਆਂ ਦੇ ਸਹੀ ਇਲਾਜ ਦੇ ਵੀ ਨਿਰਦੇਸ਼ ਦਿੱਤੇ।