ਗਾਇਕ ਜਸਬੀਰ ਜੱਸੀ ਨੇ ਵੀਡੀਓ ਸਾਂਝੀ ਕਰ ਹਨੀ ਸਿੰਘ 'ਤੇ ਕੱਸਿਆ ਤੰਜ਼, ਕਿਹਾ...

ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਪੰਜਾਬ ਵਿਚ ਹੋਣ ਵਾਲੇ ਪੰਜਾਬੀ ਫਿਲਮਫੇਅਰ ਐਵਾਰਡ ਸ਼ੋਅ 'ਤੇ ਹਨੀ ਸਿੰਘ ਨੂੰ ਬੁਲਾਏ ਜਾਣ 'ਤੇ ਵਿਰੋਧ ਜ਼ਾਹਿਰ ਕੀਤਾ ਹੈ।

ਗਾਇਕ ਜਸਬੀਰ ਜੱਸੀ ਪਾਲੀਵੁੱਡ ਇੰਡਸਟਰੀ ਦਾ ਮਸ਼ਹੂਰ ਚਿਹਰਾ ਹੈ। ਇਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਨੂੰ ਬਹੁਤ ਸਾਰੇ ਸੁਪਰਹਿੱਟ ਗੀਤ ਦਿੱਤੇ ਹਨ। ਗਾਇਕ ਦੇ ਗੀਤਾਂ ਨੂੰ ਫੈਨਜ਼ ਦਾ ਪਿਆਰ ਅੱਜ ਤੱਕ ਮਿਲ ਰਿਹਾ ਹੈ। ਉਨ੍ਹਾਂ ਦੇ ਗੀਤਾਂ ਦੇ ਲੋਕ ਦੀਵਾਨੇ ਹਨ ਪਰ ਅੱਜ ਗਾਇਕ ਕਿਸੇ ਹੋਰ ਕਾਰਨਾਂ ਕਰਕੇ ਸੁਰਖੀਆਂ 'ਚ ਆ ਗਏ ਹਨ।

ਦੱਸ ਦੇਈਏ ਕਿ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਉਨ੍ਹਾਂ ਨੇ ਪੰਜਾਬ ਵਿਚ ਹੋਣ ਵਾਲੇ ਪੰਜਾਬੀ ਫਿਲਮਫੇਅਰ ਐਵਾਰਡ ਸ਼ੋਅ 'ਤੇ ਹਨੀ ਸਿੰਘ ਨੂੰ ਬੁਲਾਏ ਜਾਣ 'ਤੇ ਵਿਰੋਧ ਜ਼ਾਹਿਰ ਕੀਤਾ ਹੈ। ਵੀਡੀਓ 'ਚ ਜਸਬੀਰ ਜੱਸੀ ਨੇ ਕਿਹਾ ਕਿ ਇਹ ਸ਼ੋਅ ਇੱਕ ਵਧਿਆ ਸ਼ੋਅ ਹੈ ਪਰ ਮੈਨੂੰ ਇੱਕ ਗੱਲ ਦਾ ਵਿਰੋਧ ਹੈ। “ਇੱਕ ਆਦਮੀ ਜਿਸ ਨੂੰ ਅਸੀਂ ਸਾਰੀ ਉਮਰ ਕਹਿੰਦੇ ਆਏ ਹਾਂ ਕਿ ਉਸ ਨੇ ਸਾਡੇ ਬੱਚਿਆਂ ਨੂੰ ਨਸ਼ਿਆਂ ਵੱਲ ਧੱਕ ਦਿੱਤਾ ਹੈ, ਉਨ੍ਹਾਂ ਨੂੰ ਨਸ਼ਿਆਂ ਦੇ ਨਾਮ ਅਤੇ ਬ੍ਰਾਂਡ ਯਾਦ ਕਰਵਾਏ-ਉਹੀ ਯੋ-ਯੋ ਹਨੀ ਸਿੰਘ ਉੱਥੇ ਪ੍ਰਦਰਸ਼ਨ ਕਰਨ ਜਾ ਰਿਹਾ ਹੈ। ਮੈਨੂੰ ਇਸ ਗੱਲ ਦਾ ਦੁੱਖ ਹੈ। ਕੀ ਸਾਡੇ ਕੋਲ ਕਲਾਕਾਰ ਖਤਮ ਹੋ ਗਏ ਹਨ?”