ਸੈਮਸੰਗ ਦੇ ਲੇਟੈਸਟ Galaxy Z Fold 8 ਅਤੇ Flip 8 ਦੀ ਸੇਲ ਅੱਜ ਤੋਂ ਸ਼ੁਰੂ, ਮਿਲੇਗਾ ਮਹਾ ਬੱਚਤ ਦਾ ਮੌਕਾ

ਦੱਖਣੀ ਕੋਰੀਆਈ ਦਿੱਗਜ ਕੰਪਨੀ ਸੈਮਸੰਗ (Samsung) ਨੇ ਆਪਣੇ ਨਵੇਂ ਫੋਲਡੇਬਲ ਅਤੇ ਫਲਿੱਪ ਸਮਾਰਟਫੋਨਾਂ ਦੀ ਪਹਿਲੀ ਸੇਲ ਅੱਜ, 7 ਅਗਸਤ ਤੋਂ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਇੱਕੋ ਸਮੇਂ ਤਿੰਨ ਸਕ੍ਰੀਨ ਮੁੜਨ ਵਾਲੇ ਸਮਾਰਟਫੋਨ—Samsung Galaxy Z Fold 8, Galaxy Z Fold 8 Ultra ਅਤੇ Galaxy Flip 8—ਲਾਂਚ ਕੀਤੇ ਹਨ। ਇਹ ਸੇਲ ਐਮਾਜ਼ਾਨ ਇੰਡੀਆ, ਫਲਿੱਪਕਾਰਟ ਅਤੇ ਸੈਮਸੰਗ ਦੇ ਅਧਿਕਾਰਤ ਪੋਰਟਲ 'ਤੇ ਉਪਲਬਧ ਹੋਵੇਗੀ।
ਨਵੀਂ ਦਿੱਲੀ : ਦੱਖਣੀ ਕੋਰੀਆਈ ਦਿੱਗਜ ਕੰਪਨੀ ਸੈਮਸੰਗ (Samsung) ਨੇ ਆਪਣੇ ਨਵੇਂ ਫੋਲਡੇਬਲ ਅਤੇ ਫਲਿੱਪ ਸਮਾਰਟਫੋਨਾਂ ਦੀ ਪਹਿਲੀ ਸੇਲ ਅੱਜ, 7 ਅਗਸਤ ਤੋਂ ਸ਼ੁਰੂ ਕਰ ਦਿੱਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਇੱਕੋ ਸਮੇਂ ਤਿੰਨ ਸਕ੍ਰੀਨ ਮੁੜਨ ਵਾਲੇ ਸਮਾਰਟਫੋਨ—Samsung Galaxy Z Fold 8, Galaxy Z Fold 8 Ultra ਅਤੇ Galaxy Flip 8—ਲਾਂਚ ਕੀਤੇ ਹਨ। ਇਹ ਸੇਲ ਐਮਾਜ਼ਾਨ ਇੰਡੀਆ, ਫਲਿੱਪਕਾਰਟ ਅਤੇ ਸੈਮਸੰਗ ਦੇ ਅਧਿਕਾਰਤ ਪੋਰਟਲ 'ਤੇ ਉਪਲਬਧ ਹੋਵੇਗੀ।

ਬੰਪਰ ਆਫਰ ਅਤੇ ਭਾਰੀ ਬੱਚਤ  
ਪਹਿਲੀ ਸੇਲ ਦੌਰਾਨ ਕੰਪਨੀ ਗਾਹਕਾਂ ਨੂੰ ਵੱਡੇ ਡਿਸਕਾਊਂਟ ਅਤੇ ਐਕਸਚੇਂਜ ਡੀਲਜ਼ ਦੀ ਪੇਸ਼ਕਸ਼ ਕਰ ਰਹੀ ਹੈ। ਗਾਹਕ ਆਪਣੇ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਵੱਧ ਤੋਂ ਵੱਧ 1.05 ਲੱਖ ਰੁਪਏ ਤੱਕ ਦੀ ਬੱਚਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਸਾਰੇ ਹੈਂਡਸੈੱਟ MRP ਤੋਂ 10,000 ਰੁਪਏ ਤੱਕ ਸਸਤੇ ਮਿਲ ਰਹੇ ਹਨ ਅਤੇ ਚੁਣੇ ਹੋਏ ਬੈਂਕ ਕਾਰਡਾਂ ਦੀ ਵਰਤੋਂ ਕਰਨ 'ਤੇ ਇੰਸਟੈਂਟ ਕੈਸ਼ਬੈਕ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

ਡਿਸਕਾਊਂਟ ਤੋਂ ਬਾਅਦ ਕੀਮਤਾਂ  
Samsung Galaxy Z Fold 8 Ultra: ਇਸ ਦੇ ਸ਼ੁਰੂਆਤੀ ਵੇਰੀਐਂਟ (12GB+256GB) ਦੀ ਕੀਮਤ 5 ਹਜ਼ਾਰ ਰੁਪਏ ਦੀ ਛੋਟ ਤੋਂ ਬਾਅਦ 1,99,999 ਰੁਪਏ ਹੈ। ਇਸ ਦਾ ਟਾਪ-ਐਂਡ ਵੇਰੀਐਂਟ (16GB+1TB) 2,64,999 ਰੁਪਏ ਵਿੱਚ ਉਪਲਬਧ ਹੈ।  
Samsung Galaxy Z Fold 8: ਇਸ ਸਮਾਰਟਫੋਨ ਦਾ ਸ਼ੁਰੂਆਤੀ ਵੇਰੀਐਂਟ 5 ਹਜ਼ਾਰ ਰੁਪਏ ਦੇ ਡਿਸਕਾਊਂਟ ਤੋਂ ਬਾਅਦ 1,79,999 ਰੁਪਏ ਵਿੱਚ ਲਿਸਟ ਕੀਤਾ ਗਿਆ ਹੈ। ਇਸ ਦੇ 16GB ਰੈਮ ਅਤੇ 1TB ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 2,39,999 ਰੁਪਏ ਹੈ।

ਵਿਸ਼ੇਸ਼ਤਾਵਾਂ  
Galaxy Z Fold 8 ਆਪਣੀ ਵਾਈਡ ਸਕ੍ਰੀਨ ਕਾਰਨ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਜੋ ਕਿ ਗੇਮਿੰਗ ਅਤੇ ਪੜ੍ਹਾਈ ਲਈ ਬੇਹੱਦ ਉਪਯੋਗੀ ਸਾਬਤ ਹੋ ਸਕਦੀ ਹੈ। ਇਹ ਫੋਨ ਅਲਟਰਾ ਮਾਡਲ ਦੀ ਤੁਲਨਾ ਵਿੱਚ ਪਾਕਟ ਵਿੱਚ ਆਸਾਨੀ ਨਾਲ ਫਿੱਟ ਹੋ ਜਾਂਦਾ ਹੈ। ਕੰਪਨੀ ਨੂੰ ਉਮੀਦ ਹੈ ਕਿ ਇਨ੍ਹਾਂ ਨਵੇਂ ਮਾਡਲਾਂ ਨੂੰ ਲੈ ਕੇ ਮਾਰਕੀਟ ਵਿੱਚ ਭਾਰੀ ਕ੍ਰੇਜ਼ ਦੇਖਣ ਨੂੰ ਮਿਲੇਗਾ।