ਦ ਰਨਵੇ 2026: ਸੀਟੀ ਗਰੁੱਪ ਵਿੱਚ ਨਵੇਂ ਡਿਜ਼ਾਈਨਰਾਂ ਦੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਸਾਲਾਨਾ ਫੈਸ਼ਨ ਸ਼ੋਅ ਵਿੱਚ ਸਭਿਆਚਾਰ ਤੇ ਆਧੁਨਿਕਤਾ ਦਾ ਸੁੰਦਰ ਮੇਲ, ਵਿਦਿਆਰਥੀਆਂ ਨੇ ਜਿੱਤੇ ਮਨ

ਸ਼ਾਹਪੁਰ ਵਿਖੇ ਸਥਿਤ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਫੈਸ਼ਨ ਡਿਜ਼ਾਈਨ ਵਿਭਾਗ ਵੱਲੋਂ ਆਪਣਾ ਸਾਲਾਨਾ ਫੈਸ਼ਨ ਸ਼ੋਅ "ਦ ਰਨਵੇ 2026 – ਏ ਫੈਸ਼ਨ ਸ਼ੋਅ ਬਾਈ ਬਡਿੰਗ ਡਿਜ਼ਾਈਨਰਜ਼" ਸਫਲਤਾਪੂਰਵਕ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ।

ਸ਼ਾਹਪੁਰ ਵਿਖੇ ਸਥਿਤ ਸੀਟੀ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਫੈਸ਼ਨ ਡਿਜ਼ਾਈਨ ਵਿਭਾਗ ਵੱਲੋਂ ਆਪਣਾ ਸਾਲਾਨਾ ਫੈਸ਼ਨ ਸ਼ੋਅ "ਦ ਰਨਵੇ 2026 – ਏ ਫੈਸ਼ਨ ਸ਼ੋਅ ਬਾਈ ਬਡਿੰਗ ਡਿਜ਼ਾਈਨਰਜ਼" ਸਫਲਤਾਪੂਰਵਕ ਸਰਦਾਰਨੀ ਮਨਜੀਤ ਕੌਰ ਆਡੀਟੋਰੀਅਮ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਉਦਯੋਗ ਵਿਸ਼ੇਸ਼ਗਿਆਨ, ਅਧਿਆਪਕਾਂ, ਵਿਦਿਆਰਥੀਆਂ ਅਤੇ ਫੈਸ਼ਨ ਪ੍ਰੇਮੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਹ ਪ੍ਰੋਗਰਾਮ ਵਿਭਾਗ ਦੀ ਰਚਨਾਤਮਕ ਕਾਬਲੀਅਤ ਨੂੰ ਨਿਖਾਰਨ ਦੀ ਵਚਨਬੱਧਤਾ ਦਾ ਪ੍ਰਤੀਕ ਬਣਿਆ।

ਇਸ ਸਾਲ ਦਾ ਸ਼ੋਅ ਵਿਦਿਆਰਥੀਆਂ ਦੀ ਬੇਮਿਸਾਲ ਰਚਨਾਤਮਕ ਸੋਚ ਨੂੰ ਦਰਸਾਉਂਦਾ ਸੀ। ਉਨ੍ਹਾਂ ਨੇ ਵਿਸ਼ਵ ਪੱਧਰੀ ਫੈਸ਼ਨ ਰੁਝਾਨਾਂ ਤੋਂ ਪ੍ਰੇਰਨਾ ਲੈਂਦਿਆਂ ਭਾਰਤ ਦੀ ਸੱਭਿਆਚਾਰਕ ਵਿਰਾਸਤ ਨੂੰ ਸੋਹਣੇ ਢੰਗ ਨਾਲ ਪੇਸ਼ ਕੀਤਾ। ਇਹ ਮੰਚ ਨਵੀਂ ਉਭਰਦੀ ਪ੍ਰਤਿਭਾ ਲਈ ਇੱਕ ਮਹੱਤਵਪੂਰਨ ਮੌਕਾ ਸਾਬਤ ਹੋਇਆ, ਜਿੱਥੇ 14 ਵਿਲੱਖਣ ਕਲੇਕਸ਼ਨ ਪੇਸ਼ ਕੀਤੇ ਗਏ—ਜਿਨ੍ਹਾਂ ਵਿੱਚ ਪਰੰਪਰਾ ਅਤੇ ਆਧੁਨਿਕਤਾ ਦਾ ਸੁੰਦਰ ਮੇਲ ਵੇਖਣ ਨੂੰ ਮਿਲਿਆ।

ਰੈਂਪ ਉੱਤੇ ਵੱਖ-ਵੱਖ ਥੀਮਾਂ ਵਾਲੇ ਕਲੇਕਸ਼ਨ ਰੰਗਾਂ, ਸਟਾਈਲਾਂ ਅਤੇ ਡਿਜ਼ਾਈਨਾਂ ਦੀ ਖੂਬਸੂਰਤ ਝਲਕ ਪੇਸ਼ ਕਰ ਰਹੇ ਸਨ- ਮਹਾਰਾਣੀ ਬ੍ਰਾਈਡਲ ਏਰਾ, ਸਕਾਰਲੈਟ ਸਟਾਈਲ, ਹੈਰਿਟੇਜ ਆਫ ਫਾਈਵ ਰਿਵਰਜ਼, ਗੁਜਰਾਤੀ ਗ੍ਰੇਸ, ਵਿੰਟੇਜ ਸਲੇ, ਇੰਪੀਰੀਅਲ ਫਿਊਜ਼ਨ, ਡੋਗਰਾਂ ਏਰਾ, ਫੁਲਕਾਰੀ ਫੋਕ, ਕਲਰਫੁਲ ਲੈਂਡ, ਸ਼ੀਸ਼ਾ ਸ਼ਾਈਨ, ਫਲਾਵਰ ਬਡਸ, ਸਾੜੀ ਰੀਇਮੈਜਿੰਡ ਅਤੇ ਕੂਤਿਊਰ ਰਿਬੈਲਿਅਨ। ਹਰ ਕਲੇਕਸ਼ਨ ਨੇ ਵਿਦਿਆਰਥੀਆਂ ਦੀ ਮਿਹਨਤ, ਖੋਜ ਅਤੇ ਰਚਨਾਤਮਕ ਸੋਚ ਨੂੰ ਦਰਸਾਇਆ, ਜਿਸਨੂੰ ਦਰਸ਼ਕਾਂ ਵੱਲੋਂ ਭਰਪੂਰ ਸਰਾਹਨਾ ਮਿਲੀ।

 

ਇਹ ਸਮਾਗਮ ਵਿਦਿਆਰਥੀਆਂ ਲਈ ਉਦਯੋਗ ਦੇ ਮਾਹਿਰਾਂ ਅਤੇ ਫੈਸ਼ਨ ਇਨਫਲੂਐਂਸਰਾਂ ਨਾਲ ਜੁੜਨ ਦਾ ਵੀ ਸੁਨਹਿਰਾ ਮੌਕਾ ਬਣਿਆ।

ਮੁਕਾਬਲੇ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਪ੍ਰਤਿਭਾਵਾਂ ਨੂੰ ਸਨਮਾਨਿਤ ਕੀਤਾ ਗਿਆ। ਬੈਸਟ ਕਲੇਕਸ਼ਨ – ਡਿਜ਼ਾਈਨਰ ਵਿੱਚ ਟੀਮ 14 (ਕੂਤਿਊਰ ਰਿਬੈਲਿਅਨ) ਪਹਿਲੇ ਸਥਾਨ ‘ਤੇ ਰਹੀ, ਟੀਮ 2 (ਵਿੰਟੇਜ ਸਲੇ) ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਟੀਮ 9 (ਸਕਾਰਲੈਟ ਸਟਾਈਲ) ਤੀਜੇ ਸਥਾਨ ‘ਤੇ ਰਹੀ। ਇਸ ਤੋਂ ਇਲਾਵਾ, ਗਰੁੱਪ 1 ਨੂੰ ਉਨ੍ਹਾਂ ਦੇ ਕਿਡਜ਼ ਕਲੇਕਸ਼ਨ "ਤਿਆਨਾ" ਲਈ ਖ਼ਾਸ ਸਨਮਾਨ ਦਿੱਤਾ ਗਿਆ।

ਬੈਸਟ ਮਾਡਲ ਅਵਾਰਡ ਵੀ ਵੱਖ-ਵੱਖ ਟੀਮਾਂ ਵਿੱਚ ਵੰਡੇ ਗਏ। ਪ੍ਰਭਨੂਰ (ਕਲਰਫੁਲ ਲੈਂਡ), ਮੁਸਕਾਨ ਅਤੇ ਧੀਰਜ (ਵਿੰਟੇਜ ਸਲੇ), ਭੂਮੀ (ਸਾੜੀ ਰੀਇਮੈਜਿੰਡ), ਅਵਨੂਰ ਕੌਰ (ਫਲਾਵਰ ਬਡਸ), ਖਲੀਨਾ (ਡੋਗਰਾਂ ਏਰਾ), ਰਿਸ਼ਿਤਾ (ਗੁਜਰਾਤੀ ਗ੍ਰੇਸ), ਅਕਸ਼ਿਤਾ (ਰੰਗ-ਏ-ਪਾਕਿਸਤਾਨ), ਪ੍ਰਿਯੰਕਾ ਠਾਕੁਰ (ਇੰਪੀਰੀਅਲ ਫਿਊਜ਼ਨ), ਰਵਨੀਤ (ਸਕਾਰਲੈਟ ਸਟਾਈਲ), ਮੇਦਾ ਬਖ਼ਸ਼ੀ (ਸ਼ੀਸ਼ਾ ਸ਼ਾਈਨ), ਕ੍ਰਿਤਿਕਾ (ਮਹਾਰਾਣੀ ਬ੍ਰਾਈਡਲ ਏਰਾ), ਕਿਰਨਜੋਤ ਕੌਰ (ਹੈਰਿਟੇਜ ਆਫ ਫਾਈਵ ਰਿਵਰਜ਼), ਏਕਤਾ ਅਤੇ ਆਕਾਸ਼ਦੀਪ ਸਿੰਘ (ਰੰਗ-ਏ-ਸ਼ਾਹੀ ਫੁਲਕਾਰੀ) ਅਤੇ ਦਿਸ਼ਾ ਤੇ ਐਮ.ਡੀ. ਐਹਤੇਸ਼ਾਮ (ਕੂਤਿਊਰ ਰਿਬੈਲਿਅਨ) ਨੂੰ ਸਨਮਾਨਿਤ ਕੀਤਾ ਗਿਆ।

ਸਮਾਗਮ ਵਿੱਚ ਫੈਸ਼ਨ ਉਦਯੋਗ ਦੀਆਂ ਪ੍ਰਸਿੱਧ ਹਸਤੀਆਂ- ਪੰਕਜ ਠਾਕੁਰ, ਨੇਹਾ ਵੜੈਚ ਅਤੇ ਚਿਤਵਨ-  ਅਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਦੀ ਮੌਜੂਦਗੀ ਨੇ ਸਮਾਗਮ ਦੀ ਸ਼ਾਨ ਵਧਾਈ ਅਤੇ ਵਿਦਿਆਰਥੀਆਂ ਨੂੰ ਕੀਮਤੀ ਸਲਾਹ ਦਿੱਤੀ।

ਸੀਟੀ ਗਰੁੱਪ ਦੇ ਸੀਨੀਅਰ ਪ੍ਰਬੰਧਨ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਡਾ. ਮਨਬੀਰ ਸਿੰਘ, ਤਨਿਕਾ ਚੰਨੀ, ਪਰਮਿੰਦਰ ਕੌਰ ਅਤੇ ਮਨਜਿੰਦਰ ਕੌਰ ਨੇ ਅਜਿਹੇ ਸਮਾਗਮਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਜੋ ਵਿਦਿਆਰਥੀਆਂ ਵਿੱਚ ਆਤਮਵਿਸ਼ਵਾਸ ਅਤੇ ਉਦਯੋਗਕ ਹੁਨਰ ਵਿਕਸਤ ਕਰਦੇ ਹਨ।

ਪ੍ਰਿੰਸੀਪਲ  ਦਿਵੋਏ ਛਾਬੜਾ ਅਤੇ ਵਿਭਾਗ ਮੁਖੀ ਮਹੇਸ਼ ਖਡਵਾਲ ਸਮੇਤ ਪੂਰੀ ਟੀਮ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਹੁਨਰ ਨੂੰ ਨਿਰੰਤਰ ਨਿਖਾਰਦੇ ਰਹਿਣ ਅਤੇ ਭਵਿੱਖ ਵਿੱਚ ਮਿਲਣ ਵਾਲੀਆਂ ਨਵੀਆਂ ਸੰਭਾਵਨਾਵਾਂ ਨੂੰ ਆਤਮਵਿਸ਼ਵਾਸ ਨਾਲ ਸਵੀਕਾਰ ਕਰਨ।