ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ ਦਾ ਕਮਾਲ! ਕੱਚਾ ਤੇਲ ਹੋਇਆ ਸਸਤਾ, ਸ਼ੇਅਰ ਬਾਜ਼ਾਰ ਤੇ ਰੁਪਿਆ ਮਜ਼ਬੂਤ

ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਇਤਿਹਾਸਕ ਸ਼ਾਂਤੀ ਸਮਝੌਤੇ ਦਾ ਸਿੱਧਾ ਅਤੇ ਹਾਂ-ਪੱਖੀ ਅਸਰ ਭਾਰਤੀ ਅਰਥਵਿਵਸਥਾ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸਮਝੌਤੇ ਦੀ ਖਬਰ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ।
ਨਵੀਂ ਦਿੱਲੀ: ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਇਤਿਹਾਸਕ ਸ਼ਾਂਤੀ ਸਮਝੌਤੇ ਦਾ ਸਿੱਧਾ ਅਤੇ ਹਾਂ-ਪੱਖੀ ਅਸਰ ਭਾਰਤੀ ਅਰਥਵਿਵਸਥਾ 'ਤੇ ਦੇਖਣ ਨੂੰ ਮਿਲ ਰਿਹਾ ਹੈ। ਸਮਝੌਤੇ ਦੀ ਖਬਰ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ।

ਸੈਂਸੈਕਸ ਅਤੇ ਨਿਫਟੀ ਨੇ ਬਣਾਏ ਨਵੇਂ ਰਿਕਾਰਡ
ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਹੁੰਦਿਆਂ ਹੀ ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 76,500 ਦੇ ਪੱਧਰ ਨੂੰ ਪਾਰ ਕਰ ਗਿਆ, ਜਦਕਿ ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 24,000 ਦੇ ਇਤਿਹਾਸਕ ਅੰਕੜੇ ਦੇ ਬੇਹੱਦ ਕਰੀਬ ਪਹੁੰਚ ਕੇ ਓਪਨ ਹੋਇਆ। ਬਾਜ਼ਾਰ ਖੁੱਲ੍ਹਦੇ ਹੀ HCL Tech, ਬਜਾਜ ਫਾਈਨਾਂਸ ਅਤੇ ਸੁਜ਼ਲੋਨ ਵਰਗੇ ਸ਼ੇਅਰਾਂ ਵਿੱਚ 2 ਤੋਂ 3 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।

ਤੇਲ ਦੀਆਂ ਕੀਮਤਾਂ ਡਿੱਗਣ ਨਾਲ ਮਹਿੰਗਾਈ ਦਾ ਖਤਰਾ ਘਟਿਆ
ਡੋਨਾਲਡ ਟਰੰਪ ਵੱਲੋਂ Strait of Hormuz ਨੂੰ ਦੁਬਾਰਾ ਖੋਲ੍ਹਣ ਦੇ ਐਲਾਨ ਤੋਂ ਬਾਅਦ ਕੱਚੇ ਤੇਲ ਦੀ ਸਪਲਾਈ ਵਿੱਚ ਆ ਰਹੀਆਂ ਰੁਕਾਵਟਾਂ ਦੂਰ ਹੁੰਦੀਆਂ ਨਜ਼ਰ ਆ ਰਹੀਆਂ ਹਨ। ਇਸ ਦੇ ਨਤੀਜੇ ਵਜੋਂ ਬ੍ਰੈਂਟ ਕਰੂਡ ਦੀ ਕੀਮਤ 80 ਡਾਲਰ ਪ੍ਰਤੀ ਬੈਰਲ ਦੇ ਨੇੜੇ ਆ ਗਈ ਹੈ ਅਤੇ ਮਰਬਨ ਕਰੂਡ ਵਿੱਚ ਲਗਭਗ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਇਸ ਗਿਰਾਵਟ ਨਾਲ ਮਹਿੰਗਾਈ ਦਾ ਜੋਖਮ ਕਾਫੀ ਹੱਦ ਤੱਕ ਘਟ ਜਾਵੇਗਾ।

ਡਾਲਰ ਦੇ ਮੁਕਾਬਲੇ ਮਜ਼ਬੂਤ ਹੋਇਆ ਰੁਪਿਆ
ਤੇਲ ਸਸਤਾ ਹੋਣ ਦਾ ਫਾਇਦਾ ਭਾਰਤੀ ਕਰੰਸੀ ਨੂੰ ਵੀ ਮਿਲਿਆ ਹੈ। ਮੰਗਲਵਾਰ ਨੂੰ ਭਾਰਤੀ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 8 ਪੈਸੇ ਦੀ ਮਜ਼ਬੂਤੀ ਨਾਲ 94.63 'ਤੇ ਖੁੱਲ੍ਹਿਆ, ਜਦਕਿ ਸੋਮਵਾਰ ਨੂੰ ਇਹ 94.71 'ਤੇ ਬੰਦ ਹੋਇਆ ਸੀ। ਹੋਰਮੁਜ਼ ਰੂਟ ਦੇ ਖੁੱਲ੍ਹਣ ਨਾਲ ਦੁਨੀਆ ਦੀ ਤੇਲ ਦੀ ਜ਼ਰੂਰਤ ਦਾ ਲਗਭਗ 20 ਫੀਸਦੀ ਹਿੱਸਾ ਸੁਰੱਖਿਅਤ ਢੰਗ ਨਾਲ ਸਪਲਾਈ ਹੋ ਸਕੇਗਾ, ਜਿਸ ਨਾਲ ਨਿਵੇਸ਼ਕਾਂ ਦਾ ਭਰੋਸਾ ਵਧਿਆ ਹੈ।