ਸਰਦੀਆਂ ’ਚ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਣ ਦੀ ਸਮੱਸਿਆ? ਜਾਣੋ ਕਾਰਨ ਅਤੇ ਘਰੇਲੂ ਉਪਾਅ

ਸਰਦੀਆਂ ਵਿੱਚ ਤਾਪਮਾਨ ਦੇ ਤੇਜ਼ੀ ਨਾਲ ਘਟਣ ਅਤੇ ਵਧਣ ਕਾਰਨ ਸਰੀਰ ਦੀਆਂ ਛੋਟੀਆਂ ਖੂਨ ਦੀਆਂ ਨਲੀਆਂ ਸੁੰਘੜ ਜਾਂਦੀਆਂ ਹਨ।
ਸਰਦੀਆਂ ਦੇ ਸੀਜ਼ਨ ਵਿੱਚ ਬਹੁਤ ਸਾਰੇ ਲੋਕਾਂ ਨੂੰ ਇੱਕ ਆਮ ਪਰ ਪਰੇਸ਼ਾਨ ਕਰ ਦੇਣ ਵਾਲੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਣਾ। ਇਹ ਤਕਲੀਫ਼ ਕਈ ਵਾਰ ਦਰਦ, ਖੁਜਲੀ ਅਤੇ ਜਲਨ ਨਾਲ ਵੀ ਹੁੰਦੀ ਹੈ, ਜਿਸ ਕਾਰਨ ਰੋਜ਼ਾਨਾ ਦੇ ਕੰਮ ਵਿੱਚ ਰੁਕਾਵਟ ਆਉਂਦੀ ਹੈ। ਡਾਕਟਰੀ ਭਾਸ਼ਾ ਵਿੱਚ ਇਸ ਸਮੱਸਿਆ ਨੂੰ Chilblains ਜਾਂ Pernio ਕਿਹਾ ਜਾਂਦਾ ਹੈ।

ਸੋਜ ਹੋਣ ਦੇ ਮੁੱਖ ਕਾਰਨ

ਸਰਦੀਆਂ ਵਿੱਚ ਤਾਪਮਾਨ ਦੇ ਤੇਜ਼ੀ ਨਾਲ ਘਟਣ ਅਤੇ ਵਧਣ ਕਾਰਨ ਸਰੀਰ ਦੀਆਂ ਛੋਟੀਆਂ ਖੂਨ ਦੀਆਂ ਨਲੀਆਂ ਸੁੰਘੜ ਜਾਂਦੀਆਂ ਹਨ। ਜਦੋਂ ਬੰਦਾ ਠੰਢ ਤੋਂ ਅਚਾਨਕ ਗਰਮੀ ਵਿੱਚ ਆਉਂਦਾ ਹੈ ਤਾਂ ਇਹ ਨਲੀਆਂ ਠੀਕ ਤਰੀਕੇ ਨਾਲ ਫੈਲ ਨਹੀਂ ਸਕਦੀਆਂ, ਜਿਸ ਨਾਲ ਖੂਨ ਦਾ ਪ੍ਰਭਾਵ ਰੁਕ ਜਾਂਦਾ ਹੈ ਅਤੇ ਉਂਗਲਾਂ ਸੁੱਜਣ ਲੱਗ ਪੈਂਦੀਆਂ ਹਨ।

ਹੋਰ ਕਾਰਨ

- ਖੂਨ ਸੰਚਾਰ ਦਾ ਕਮਜ਼ੋਰ ਹੋਣਾ

- ਵਿਟਾਮਿਨ D ਜਾਂ B12 ਦੀ ਕਮੀ

-ਜ਼ਿਆਦਾ ਸਮਾਂ ਠੰਢੇ ਵਾਤਾਵਰਣ ਵਿੱਚ ਰਹਿਣਾ

-ਤੰਗ ਜੁੱਤੀਆਂ ਜਾਂ ਦਸਤਾਨੇ ਪਹਿਨਣ

ਘਰੇਲੂ ਉਪਾਅ
1. ਗੁਰਮ ਪਾਣੀ ਨਾਲ ਸੇਕ

ਹਫ਼ਤੇ ਚ 2–3 ਵਾਰ ਹੱਥਾਂ ਅਤੇ ਪੈਰਾਂ ਨੂੰ ਗਰਮ ਪਾਣੀ ਵਿੱਚ 10–15 ਮਿੰਟ ਲਈ ਡੁੱਬੋ ਕੇ ਰੱਖੋ। ਇਸ ਨਾਲ ਖੂਨ ਦਾ ਸੰਚਾਰ ਬਿਹਤਰ ਹੁੰਦਾ ਹੈ।

2. ਸਰੋਂ ਜਾਂ ਨਾਰੀਅਲ ਦਾ ਤੇਲ

ਹਲਕਾ ਗਰਮ ਕਰਕੇ ਉਂਗਲਾਂ ’ਤੇ ਮਸਾਜ ਕਰੋ। ਇਹ ਖੂਨ ਦੀ ਗਤੀ ਤੇਜ਼ ਕਰਦਾ ਹੈ ਅਤੇ ਸੋਜ ਘਟਾਉਂਦਾ ਹੈ।

3. ਅਦਰਕ ਵਾਲੀ ਚਾਹ

ਅਦਰਕ ਖੂਨ ਦੇ ਸੰਚਾਰ ਵਿੱਚ ਸੁਧਾਰ ਕਰਦੀ ਹੈ। ਰੋਜ਼ 1–2 ਵਾਰ ਅਦਰਕ ਦੀ ਗੁੜ ਵਾਲੀ ਚਾਹ ਫਾਇਦਾ ਕਰਦੀ ਹੈ।

4. ਲੱਸਣ 

ਲੱਸਣ ਨੂੰ ਕੁੱਟ ਕੇ ਹਲਕੇ ਗਰਮ ਤੇਲ ਵਿੱਚ ਪਕਾਓ। ਇਸ ਤੇਲ ਦੀ ਉਂਗਲਾਂ 'ਤੇ ਮਸਾਜ਼ ਕਰੋ। ਸੋਜ ਅਤੇ ਦਰਦ ਦੋਵੇਂ ਘਟਦੇ ਹਨ।

5. ਵਿਟਾਮਿਨ D ਅਤੇ B12 ਦਾ ਖ਼ਿਆਲ

ਸਰਦੀਆਂ ਵਿੱਚ ਸੂਰਜੀ ਰੌਸ਼ਨੀ ਘੱਟ ਹੁੰਦੀ ਹੈ, ਇਸ ਕਰਕੇ Vitamin D ਦੀ ਕਮੀ ਹੋ ਜਾਂਦੀ ਹੈ ਜੋ ਖੂਨ ਦੀ ਗਤੀ 'ਤੇ ਅਸਰ ਪਾਂਦੀ ਹੈ।
ਖੁਰਾਕ ਵਿੱਚ ਅੰਡੇ, ਦੁੱਧ, ਛਾਛ, ਖੁੰਭ, ਸੁਕੇ ਮੇਵੇ ਸ਼ਾਮਲ ਕਰੋ।

ਅਧਿਕਤਰ ਮਾਮਲਿਆਂ ਵਿੱਚ ਇਹ ਸਮੱਸਿਆ ਕੁਝ ਦਿਨਾਂ ਵਿੱਚ ਆਪਣੇ ਆਪ ਘੱਟ ਜਾਂਦੀ ਹੈ ਪਰ ਜੇਕਰ ਸੋਜ ਬਹੁਤ ਜ਼ਿਆਦਾ ਹੋਵੇ, ਦਰਦ ਜ਼ਿਆਦਾ ਹੋਵੇ, ਚਮੜੀ ਕਾਲੀ ਪੈਣ ਲੱਗੇ, ਪੱਸ ਬਣੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।