ਬਿਹਾਰ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ 71 ਉਮੀਦਵਾਰਾਂ ਦੀ ਪਹਿਲੀ ਲਿਸਟ

ਭਾਜਪਾ ਨੇ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਕੁੱਲ 71 ਉਮੀਦਵਾਰਾਂ ਦੇ ਨਾਮ ਸ਼ਾਮਲ ਹਨ। ਪਾਰਟੀ ਦੇ ਸੀਨੀਅਰ ਨੇਤਾ ਸਮਰਾਟ ਚੌਧਰੀ ਨੂੰ ਤਾਰਾਪੁਰ ਸੀਟ ਤੋਂ ਨਾਮਜ਼ਦ ਕੀਤਾ ਗਿਆ ਹੈ। ਰਾਮ ਕ੍ਰਿਪਾਲ ਯਾਦਵ ਨੂੰ ਵੀ ਦਾਨਾਪੁਰ ਸੀਟ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਸੂਚੀ ਵਿੱਚ ਹੋਰ ਪ੍ਰਮੁੱਖ ਨਾਵਾਂ ਵਿੱਚ ਰੇਣੂ ਦੇਵੀ (ਬੇਤੀਆ), ਪ੍ਰਮੋਦ ਕੁਮਾਰ ਸਿਨਹਾ (ਰਕਸੌਲ), ਸ਼ਿਆਮਬਾਬੂ ਪ੍ਰਸਾਦ ਯਾਦਵ (ਪਿਪਰਾ), ਨਿਤੀਸ਼ ਮਿਸ਼ਰਾ (ਝਾਂਝਰਪੁਰ) ਅਤੇ ਕਈ ਹੋਰ ਨੇਤਾ ਸ਼ਾਮਲ ਹਨ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਹਨ।