ਇੰਟੀਮੇਟ ਸੀਨਜ਼ ਲਈ 'ਨਾ' ਕਹਿਣ 'ਤੇ ਹੱਥੋਂ ਨਿਕਲੀ ਫਿਲਮ, ਅਦਾਕਾਰ ਦਾ ਵੱਡਾ ਖੁਲਾਸਾ

ਮਸ਼ਹੂਰ ਕੰਟੈਂਟ ਕ੍ਰਿਏਟਰ ਤੋਂ ਅਦਾਕਾਰਾ ਬਣੀ ਨਿਹਾਰਿਕਾ ਐੱਨਐੱਮ ਨੇ ਬਾਲੀਵੁੱਡ 'ਚ ਆਪਣੇ ਡੈਬਿਊ ਤੋਂ ਪਹਿਲਾਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਨਿਹਾਰਿਕਾ ਨੇ ਦੱਸਿਆ ਕਿ ਆਨ-ਸਕ੍ਰੀਨ ਇੰਟੀਮੇਟ ਸੀਨ ਕਰਨ ਤੋਂ ਇਨਕਾਰ ਕਰਨ ਕਾਰਨ ਇੱਕ ਵੱਡੀ ਫਿਲਮ ਉਸਦੇ ਹੱਥੋਂ ਨਿਕਲ ਗਈ ਸੀ। ਨਿਹਾਰਿਕਾ ਜਲਦੀ ਹੀ ਰਾਘਵ ਜੁਆਲ ਨਾਲ ਫਿਲਮ 'ਭਾਈ ਤੇਰਾ ਸਟਾਰ ਹੈ' ਵਿੱਚ ਨਜ਼ਰ ਆਵੇਗੀ।
ਮੁੰਬਈ : ਮਸ਼ਹੂਰ ਕੰਟੈਂਟ ਕ੍ਰਿਏਟਰ ਤੋਂ ਅਦਾਕਾਰਾ ਬਣੀ ਨਿਹਾਰਿਕਾ ਐੱਨਐੱਮ ਨੇ ਬਾਲੀਵੁੱਡ 'ਚ ਆਪਣੇ ਡੈਬਿਊ ਤੋਂ ਪਹਿਲਾਂ ਇੱਕ ਹੈਰਾਨੀਜਨਕ ਖੁਲਾਸਾ ਕੀਤਾ ਹੈ। ਨਿਹਾਰਿਕਾ ਨੇ ਦੱਸਿਆ ਕਿ ਆਨ-ਸਕ੍ਰੀਨ ਇੰਟੀਮੇਟ ਸੀਨ ਕਰਨ ਤੋਂ ਇਨਕਾਰ ਕਰਨ ਕਾਰਨ ਇੱਕ ਵੱਡੀ ਫਿਲਮ ਉਸਦੇ ਹੱਥੋਂ ਨਿਕਲ ਗਈ ਸੀ। ਨਿਹਾਰਿਕਾ ਜਲਦੀ ਹੀ ਰਾਘਵ ਜੁਆਲ ਨਾਲ ਫਿਲਮ 'ਭਾਈ ਤੇਰਾ ਸਟਾਰ ਹੈ' ਵਿੱਚ ਨਜ਼ਰ ਆਵੇਗੀ।

ਕੰਟਰੈਕਟ ਸਾਈਨ ਕਰਨ ਤੋਂ ਬਾਅਦ ਵਿਗੜੀ ਗੱਲ
ਨਿਹਾਰਿਕਾ ਨੇ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਇੱਕ ਉੱਘੇ ਨਿਰਦੇਸ਼ਕ ਨੇ ਉਸ ਨੂੰ ਇੱਕ ਖਾਸ ਰੋਲ ਲਈ ਚੁਣਿਆ ਸੀ। ਉਸਦਾ ਆਡੀਸ਼ਨ ਅਤੇ ਲੁੱਕ ਟੈਸਟ ਵੀ ਹੋ ਗਿਆ ਸੀ ਅਤੇ ਉਸਨੇ ਕੰਟਰੈਕਟ 'ਤੇ ਹਸਤਾਖਰ ਵੀ ਕਰ ਦਿੱਤੇ ਸਨ। ਹਾਲਾਂਕਿ, ਕੰਟਰੈਕਟ ਵਿੱਚ ਇੰਟੀਮੇਟ ਸੀਨਜ਼ ਨਾਲ ਸਬੰਧਤ ਇੱਕ ਸ਼ਰਤ ਸੀ। ਨਿਹਾਰਿਕਾ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਅਜਿਹੇ ਸੀਨ ਕਰਨ ਵਿੱਚ ਸਹਿਜ ਨਹੀਂ ਹੈ। 

ਬਾਡੀ ਡਬਲ 'ਤੇ ਨਹੀਂ ਮੰਨਿਆ ਸੀ ਕੋ-ਸਟਾਰ
ਅਦਾਕਾਰਾ ਅਨੁਸਾਰ, ਨਿਰਦੇਸ਼ਕ ਇਨ੍ਹਾਂ ਸੀਨਜ਼ ਲਈ ਬਾਡੀ ਡਬਲ ਦੀ ਵਰਤੋਂ ਕਰਨ ਲਈ ਤਿਆਰ ਸਨ, ਪਰ ਫਿਲਮ ਦਾ ਮੁੱਖ ਅਦਾਕਾਰ ਇਸ ਲਈ ਰਾਜ਼ੀ ਨਹੀਂ ਹੋਇਆ। ਅਦਾਕਾਰ ਦੇ ਅੜੀਅਲ ਰੁਖ਼ ਕਾਰਨ ਸਥਿਤੀ ਅਜਿਹੀ ਬਣ ਗਈ ਕਿ ਨਿਹਾਰਿਕਾ ਨੂੰ ਉਸ ਫਿਲਮ ਤੋਂ ਵੱਖ ਹੋਣਾ ਪਿਆ। 

ਬਾਲੀਵੁੱਡ ਦੇ ਮਾਪਦੰਡਾਂ 'ਤੇ ਚੁੱਕੇ ਸਵਾਲ
ਥੀਏਟਰ ਬੈਕਗ੍ਰਾਊਂਡ ਰੱਖਣ ਵਾਲੀ ਨਿਹਾਰਿਕਾ ਨੇ ਬਾਲੀਵੁੱਡ ਵਿੱਚ ਔਰਤਾਂ ਲਈ ਤੈਅ ਕੀਤੇ ਗਏ ਸੁੰਦਰਤਾ ਦੇ ਮਾਪਦੰਡਾਂ 'ਤੇ ਵੀ ਸਵਾਲ ਚੁੱਕੇ ਹਨ। ਉਸਨੇ ਦੱਸਿਆ ਕਿ ਸ਼ੁਰੂ ਵਿੱਚ ਹਿੰਦੀ ਫਿਲਮਾਂ ਵਿੱਚ ਕੋਸ਼ਿਸ਼ ਕਰਨ ਦੌਰਾਨ ਉਸਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਔਰਤਾਂ ਦੀ ਦਿੱਖ ਅਤੇ ਚਮੜੀ ਦੇ ਰੰਗ ਨੂੰ ਲੈ ਕੇ ਖਾਸ ਮਾਪਦੰਡ ਤੈਅ ਕੀਤੇ ਗਏ ਹਨ। ਇਸੇ ਕਾਰਨ ਉਸਨੇ ਸਾਊਥ ਸਿਨੇਮਾ ਵੱਲ ਰੁਖ਼ ਕੀਤਾ ਅਤੇ ਤਮਿਲ ਫਿਲਮਾਂ 'ਪੇਰੂਸੂ', 'ਮਿੱਤਰਾ ਮੰਡਲੀ' ਅਤੇ 'ਹਿਰਦੇਅਮ ਮੁਰਲੀ' ਵਿੱਚ ਕੰਮ ਕੀਤਾ।

30 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ
ਨਿਹਾਰਿਕਾ ਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਭਾਈ ਤੇਰਾ ਸਟਾਰ ਹੈ' 30 ਜੁਲਾਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਵਿਵੇਕ ਬੀ. ਅਗਰਵਾਲ ਦੇ ਨਿਰਦੇਸ਼ਨ ਹੇਠ ਬਣੀ ਇਸ ਕਾਮੇਡੀ-ਡਰਾਮਾ ਫਿਲਮ ਵਿੱਚ ਸੰਜੇ ਕਪੂਰ ਅਤੇ ਨਿੱਕੀ ਵਾਲੀਆ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਨਿਹਾਰਿਕਾ ਪਹਿਲਾਂ ਹੀ ਅਮਰੀਕੀ ਸਿਟਕਾਮ 'ਬਿਗ ਮਾਊਥ' (Big Mouth) ਦੇ ਸੀਜ਼ਨ 7 ਵਿੱਚ ਵਾਇਸ ਰੋਲ ਰਾਹੀਂ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਪਛਾਣ ਬਣਾ ਚੁੱਕੀ ਹੈ।