ਪੰਜਾਬ 'ਚ ਬਿਜਲੀ ਦੀ ਮੰਗ ਨੇ ਤੋੜ ਰਹੀ ਸਾਰੇ ਰਿਕਾਰਡ! 17,000 ਮੈਗਾਵਾਟ ਦਾ ਅੰਕੜਾ ਪਾਰ

ਪੰਜਾਬ ਵਿਚ ਝੋਨੇ ਦੀ ਲਵਾਈ ਦਾ ਸੀਜ਼ਨ ਸਿਖਰ 'ਤੇ ਪਹੁੰਚਣ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਬਿਜਲੀ ਦੀ ਮੰਗ 17,000 ਮੈਗਾਵਾਟ ਦਾ ਅੰਕੜਾ ਪਾਰ ਕਰ ਗਈ ਹੈ, ਜੋ ਕਿ ਮੌਜੂਦਾ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੈ।
ਪਟਿਆਲਾ : ਪੰਜਾਬ ਵਿਚ ਝੋਨੇ ਦੀ ਲਵਾਈ ਦਾ ਸੀਜ਼ਨ ਸਿਖਰ 'ਤੇ ਪਹੁੰਚਣ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਦੀ ਮੰਗ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੱਜ ਬਿਜਲੀ ਦੀ ਮੰਗ 17,000 ਮੈਗਾਵਾਟ ਦਾ ਅੰਕੜਾ ਪਾਰ ਕਰ ਗਈ ਹੈ, ਜੋ ਕਿ ਮੌਜੂਦਾ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਵੱਧ ਮੰਗ ਹੈ।

ਸ਼ਾਮ ਵੇਲੇ ਦਰਜ ਹੋਈ ਰਿਕਾਰਡ ਮੰਗ
ਬਿਜਲੀ ਵਿਭਾਗ ਦੇ ਅੰਕੜਿਆਂ ਅਨੁਸਾਰ, ਅੱਜ ਸ਼ਾਮ ਕਰੀਬ 4:45 ਵਜੇ ਬਿਜਲੀ ਦੀ ਮੰਗ 17,147 ਮੈਗਾਵਾਟ ਦਰਜ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਜੁਲਾਈ ਨੂੰ ਸਭ ਤੋਂ ਵੱਧ ਮੰਗ 17,300 ਮੈਗਾਵਾਟ ਰਹੀ ਸੀ। ਬਿਜਲੀ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਸਾਲ ਇਹ ਮੰਗ 18,000 ਮੈਗਾਵਾਟ ਦੇ ਅੰਕੜੇ ਨੂੰ ਵੀ ਪਾਰ ਕਰ ਸਕਦੀ ਹੈ।

ਕੇਂਦਰੀ ਪੂਲ ਤੋਂ ਲਈ ਵਾਧੂ ਬਿਜਲੀ
ਇਸ ਭਾਰੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਕੇਂਦਰੀ ਬਿਜਲੀ ਪੂਲ 'ਤੇ ਨਿਰਭਰ ਹੋਣਾ ਪਿਆ। ਪੰਜਾਬ ਲਈ ਕੇਂਦਰੀ ਪੂਲ ਤੋਂ 10,594 ਮੈਗਾਵਾਟ ਬਿਜਲੀ ਨਿਰਧਾਰਤ ਕੀਤੀ ਗਈ ਸੀ, ਪਰ ਮੰਗ ਜ਼ਿਆਦਾ ਹੋਣ ਕਾਰਨ ਸੂਬੇ ਨੇ 11,359 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ। ਇਸ ਤਰ੍ਹਾਂ, ਸੂਬੇ ਨੇ ਆਪਣੀ ਲੋੜ ਪੂਰੀ ਕਰਨ ਲਈ 765 ਮੈਗਾਵਾਟ ਵਾਧੂ ਬਿਜਲੀ (ਓਵਰਡ੍ਰਾ) ਲਈ ਹੈ।

ਝੋਨੇ ਦੀ ਲਵਾਈ ਕਾਰਨ ਖੇਤੀਬਾੜੀ ਸੈਕਟਰ ਵਿੱਚ ਬਿਜਲੀ ਦੀ ਖਪਤ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬਿਜਲੀ ਪ੍ਰਬੰਧਨ ਵਿਭਾਗ ਲਈ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ।