RCB ਦਾ ਵੱਡਾ ਐਲਾਨ, ਬੰਗਲੌਰ ਭਗਦੜ ਹਾਦਸੇ 'ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਫੈਸਲਾ

ਫਰੈਂਚਾਇਜ਼ੀ ਨੇ ਸੋਸ਼ਲ ਮੀਡੀਆ 'ਤੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿੱਤੀ ਸਹਾਇਤਾ ਨਹੀਂ ਹੈ ਸਗੋਂ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਏਕਤਾ, ਹਮਦਰਦੀ ਅਤੇ ਸਮਰਥਨ ਦਾ ਪ੍ਰਤੀਕ ਹੈ।

RCB ਨੇ ਬੰਗਲੌਰ ਭਗਦੜ ਹਾਦਸੇ 'ਚ ਜਾਨ ਗੁਆਉਣ ਵਾਲੇ ਪੀੜਤਾਂ ਪਰਿਵਾਰ ਨੂੰ ਵਿੱਤੀ ਸਹਾਇਤਾ ਦੇਣ ਦਾ ਕੀਤਾ ਐਲਾਨ

ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਸ਼ਨੀਵਾਰ (30 ਅਗਸਤ) ਨੂੰ ਇੱਕ ਵੱਡਾ ਐਲਾਨ ਕੀਤਾ। ਫਰੈਂਚਾਇਜ਼ੀ ਨੇ 4 ਜੂਨ ਨੂੰ ਬੰਗਲੌਰ ਭਗਦੜ ਵਿੱਚ ਮਾਰੇ ਗਏ 11 ਪ੍ਰਸ਼ੰਸਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ। ਆਰਸੀਬੀ ਨੇ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਲਈ 25 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ। ਫਰੈਂਚਾਇਜ਼ੀ ਨੇ ਸੋਸ਼ਲ ਮੀਡੀਆ 'ਤੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਵਿੱਤੀ ਸਹਾਇਤਾ ਨਹੀਂ ਹੈ ਸਗੋਂ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਏਕਤਾ, ਹਮਦਰਦੀ ਅਤੇ ਸਮਰਥਨ ਦਾ ਪ੍ਰਤੀਕ ਹੈ।


ਜਸ਼ਨ ਦੇ ਦੌਰਾਨ ਹੋਈ ਸੀ ਘਟਨਾ

ਇਹ ਦੁਖਦਾਈ ਘਟਨਾ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਆਰਸੀਬੀ ਦੇ ਆਈਪੀਐਲ ਜਿੱਤ ਦੇ ਜਸ਼ਨ ਦੌਰਾਨ ਵਾਪਰੀ, ਜਿਸ ਵਿੱਚ ਭਗਦੜ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 56 ਹੋਰ ਜ਼ਖਮੀ ਹੋ ਗਏ। ਇਸ ਘਟਨਾ ਤੋਂ ਬਾਅਦ, ਆਰਸੀਬੀ ਨੇ 84 ਦਿਨਾਂ ਵਿੱਚ ਪਹਿਲੀ ਵਾਰ ਸੋਸ਼ਲ ਮੀਡੀਆ 'ਤੇ ਕੁਝ ਪੋਸਟ ਕੀਤਾ। ਇਸ ਪੋਸਟ ਵਿੱਚ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਸੰਕਟ ਦੇ ਸਮੇਂ ਵਿੱਚ ਮਦਦ ਪ੍ਰਦਾਨ ਕਰਨ ਲਈ ਆਰਸੀਬੀ ਕੇਅਰਜ਼ ਫੰਡ (ਆਰਸੀਬੀ ਕੇਅਰਜ਼) ਸ਼ੁਰੂ ਕੀਤਾ ਹੈ।

ਆਰਸੀਬੀ ਨੇ ਕੀ ਕਿਹਾ?

ਆਰਸੀਬੀ ਨੇ ਅੱਗੇ ਕਿਹਾ, "ਕਿਸੇ ਵੀ ਤਰ੍ਹਾਂ ਦੀ ਮਦਦ ਉਨ੍ਹਾਂ ਦੇ ਖਾਲੀਪਣ ਨੂੰ ਕਦੇ ਵੀ ਨਹੀਂ ਭਰ ਸਕਦੀ ਪਰ ਪਹਿਲੇ ਕਦਮ ਅਤੇ ਸਤਿਕਾਰ ਦੇ ਤੌਰ 'ਤੇ RCB ਨੇ ਉਨ੍ਹਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦਿੱਤੇ ਹਨ। ਸਿਰਫ਼ ਵਿੱਤੀ ਮਦਦ ਵਜੋਂ ਨਹੀਂ ਸਗੋਂ ਹਮਦਰਦੀ, ਏਕਤਾ ਅਤੇ ਨਿਰੰਤਰ ਦੇਖਭਾਲ ਦੇ ਵਾਅਦੇ ਵਜੋਂ।"