ਸੁਖਨਾ ਝੀਲ ਦੇ ਖੋਲ੍ਹੇ ਗੇਟ, ਇਲਾਕਾ ਵਾਸੀਆਂ ਵਿੱਚ ਡਰ ਦਾ ਮਾਹੌਲ

ਗੇਟ ਨੰਬਰ 1 ਵੀਰਵਾਰ ਸਵੇਰੇ 4 ਵਜੇ 2 ਇੰਚ ਖੋਲ੍ਹਿਆ ਗਿਆ ਸੀ ਪਰ ਪਾਣੀ ਦਾ ਪੱਧਰ ਵਧਦਾ ਰਿਹਾ, ਜਿਸ ਕਾਰਨ ਗੇਟ ਨੂੰ ਹੋਰ ਉੱਚਾ ਕਰਕੇ 5 ਇੰਚ ਖੋਲ੍ਹਿਆ ਗਿਆ।

ਪਹਾੜਾਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ ਹਨ। ਝੀਲ ਦੇ ਪਾਣੀ ਦਾ ਪੱਧਰ ਇਸ ਵੇਲੇ 1,163 ਫੁੱਟ ਹੈ। ਗੇਟ ਨੰਬਰ 1 ਵੀਰਵਾਰ ਸਵੇਰੇ 4 ਵਜੇ 2 ਇੰਚ ਖੋਲ੍ਹਿਆ ਗਿਆ ਸੀ ਪਰ ਪਾਣੀ ਦਾ ਪੱਧਰ ਵਧਦਾ ਰਿਹਾ, ਜਿਸ ਕਾਰਨ ਗੇਟ ਨੂੰ ਹੋਰ ਉੱਚਾ ਕਰਕੇ 5 ਇੰਚ ਖੋਲ੍ਹਿਆ ਗਿਆ।

ਇਹ ਵੀ ਪੜ੍ਹੋ- ਚਮੋਲੀ 'ਚ ਫਟਿਆ ਬੱਦਲ, ਨੁਕਸਾਨੇ ਘਰ, ਕਈ ਲੋਕ ਲਾਪਤਾ

ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੱਥੇ ਚੰਡੀਗੜ੍ਹ ਵਿੱਚ ਮੀਂਹ ਘੱਟ ਗਿਆ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਬੀਤੀ ਰਾਤ ਭਾਰੀ ਮੀਂਹ ਪਿਆ ਅਤੇ ਪਾਣੀ ਲਗਾਤਾਰ ਸੁਖਨਾ ਝੀਲ ਵਿੱਚ ਵਹਿ ਰਿਹਾ ਹੈ, ਜਿਸ ਕਾਰਨ ਝੀਲ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ ਹੈ।