ਪਿਓ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 15 ਸਾਲਾ ਪੁੱਤ, ਲਾਸ਼ ਦੇਖਦਿਆਂ ਹੀ ਤੋੜਿਆ ਦਮ

ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਮੁੰਡੇਰਵਾ ਥਾਣਾ ਖੇਤਰ ਦੇ ਪਿੰਡ ਹੱਜਾਮ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿਤਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ 15 ਸਾਲਾ ਪੁੱਤਰ ਦੀ ਵੀ ਮੌਤ ਹੋ ਗਈ। ਇਸ ਦਿਲ ਕੰਬਾਊ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ ਅਤੇ ਇੱਕੋ ਘਰ ਵਿੱਚੋਂ ਦੋ ਅਰਥੀਆਂ ਨਿਕਲਣ ਕਾਰਨ ਹਰ ਅੱਖ ਨਮ ਹੈ।
ਬਸਤੀ : ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਮੁੰਡੇਰਵਾ ਥਾਣਾ ਖੇਤਰ ਦੇ ਪਿੰਡ ਹੱਜਾਮ ਤੋਂ ਇੱਕ ਬੇਹੱਦ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿਤਾ ਦੀ ਮੌਤ ਦਾ ਸਦਮਾ ਨਾ ਸਹਾਰਦੇ ਹੋਏ 15 ਸਾਲਾ ਪੁੱਤਰ ਦੀ ਵੀ ਮੌਤ ਹੋ ਗਈ। ਇਸ ਦਿਲ ਕੰਬਾਊ ਹਾਦਸੇ ਤੋਂ ਬਾਅਦ ਪੂਰੇ ਪਿੰਡ ਵਿੱਚ ਮਾਤਮ ਛਾ ਗਿਆ ਹੈ ਅਤੇ ਇੱਕੋ ਘਰ ਵਿੱਚੋਂ ਦੋ ਅਰਥੀਆਂ ਨਿਕਲਣ ਕਾਰਨ ਹਰ ਅੱਖ ਨਮ ਹੈ।

ਨੀਂਹ ਦੀ ਖੁਦਾਈ ਕਰਦੇ ਸਮੇਂ ਹੋਈ ਪਿਤਾ ਦੀ ਮੌਤ
ਜਾਣਕਾਰੀ ਅਨੁਸਾਰ 50 ਸਾਲਾ ਜਯੋਤੀ ਪ੍ਰਕਾਸ਼ ਐਤਵਾਰ ਸਵੇਰੇ ਕਰੀਬ 9 ਵਜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲੇ ਆਪਣੇ ਮਕਾਨ ਦੀ ਨੀਂਹ ਭਰਨ ਦਾ ਕੰਮ ਕਰ ਰਹੇ ਸਨ। ਕੰਮ ਦੌਰਾਨ ਉਨ੍ਹਾਂ ਨੂੰ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਏ। ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪਿਤਾ ਦੀ ਲਾਸ਼ ਦੇਖਦਿਆਂ ਹੀ ਪੁੱਤ ਹੋ ਗਿਆ ਬੇਸੁੱਧ
ਜਦੋਂ ਜਯੋਤੀ ਪ੍ਰਕਾਸ਼ ਦੀ ਲਾਸ਼ ਹਸਪਤਾਲ ਤੋਂ ਘਰ ਪਹੁੰਚੀ ਤਾਂ ਉਨ੍ਹਾਂ ਦਾ 15 ਸਾਲਾ ਪੁੱਤਰ ਰਾਜ ਆਪਣੇ ਪਿਤਾ ਦੀ ਮ੍ਰਿਤਕ ਦੇਹ ਦੇਖ ਕੇ ਸਦਮੇ ਵਿਚ ਆ ਗਿਆ ਅਤੇ ਉੱਥੇ ਹੀ ਡਿੱਗ ਪਿਆ। ਪਿੰਡ ਵਾਸੀਆਂ ਦੀ ਮਦਦ ਨਾਲ ਪਰਿਵਾਰ ਵਾਲੇ ਬੱਚੇ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਮੌਤ ਡੂੰਘੇ ਸਦਮੇ ਕਾਰਨ ਹੋਈ ਹੈ।

ਪਰਿਵਾਰ ਦੀ ਹਾਲਤ ਬੇਹੱਦ ਨਾਜ਼ੁਕ
ਪਿੰਡ ਦੇ ਪ੍ਰਧਾਨ ਰਾਜਵੰਤ ਯਾਦਵ ਨੇ ਦੱਸਿਆ ਕਿ ਜਯੋਤੀ ਪ੍ਰਕਾਸ਼ ਦਾ ਪਰਿਵਾਰ ਆਰਥਿਕ ਤੌਰ 'ਤੇ ਬਹੁਤ ਕਮਜ਼ੋਰ ਹੈ। ਜਯੋਤੀ ਪ੍ਰਕਾਸ਼ ਆਪਣੇ ਪਿੱਛੇ ਪਤਨੀ ਗੁੜੀਆ (47), ਇਕ 9 ਸਾਲ ਦਾ ਪੁੱਤਰ ਅਤੇ ਇਕ 6 ਸਾਲ ਦੀ ਬੇਟੀ ਛੱਡ ਗਏ ਹਨ। ਪਿੰਡ ਵਾਸੀਆਂ ਦੀ ਮਦਦ ਨਾਲ ਪਿਤਾ-ਪੁੱਤਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਪ੍ਰਧਾਨ ਨੇ ਭਰੋਸਾ ਦਿੱਤਾ ਹੈ ਕਿ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।