ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ: ਸਵਾਰੀਆਂ ਨਾਲ ਭਰੀ ਪਲਟੀ ਬੱਸ, ਮੰਜਰ ਦੇਖ ਕੰਬੇ ਲੋਕ

ਬੱਸ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸੀ।ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬੱਸ ਦੇ ਪਟੇ ਟੁੱਟਣ ਕਾਰਨ ਕੰਟਰੋਲ ਗੁਆ ਬੈਠਾ ਅਤੇ ਪਲਟ ਗਈ। ਤਿੰਨ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਮੰਗਲਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਵਿੱਚ ਨੈਸ਼ਨਲ ਹਾਈਵੇਅ 'ਤੇ ਇੱਕ ਚੱਲਦੀ ਪੰਜਾਬ ਰੋਡਵੇਜ਼ ਦੀ ਬੱਸ ਪਲਟ ਗਈ। ਬੱਸ ਪਲਟਣ ਸਮੇਂ ਬੱਸ ਵਿੱਚ 40 ਯਾਤਰੀ ਸਵਾਰ ਸਨ। ਜਿਵੇਂ ਹੀ ਬੱਸ ਪਲਟ ਗਈ, ਉਨ੍ਹਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਇਹ ਦੇਖ ਕੇ ਆਸ-ਪਾਸ ਦੇ ਲੋਕ ਤੁਰੰਤ ਮਦਦ ਲਈ ਦੌੜੇ ਅਤੇ ਯਾਤਰੀਆਂ ਨੂੰ ਬਾਹਰ ਕੱਢਿਆ। ਸਾਰਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਬੱਸ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸੀ।ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਬੱਸ ਦੇ ਪਟੇ ਟੁੱਟਣ ਕਾਰਨ ਕੰਟਰੋਲ ਗੁਆ ਬੈਠਾ ਅਤੇ ਪਲਟ ਗਈ। ਤਿੰਨ ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਮੌਕੇ 'ਤੇ ਬੱਸ ਦੇ ਸਟਾਫ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਚਲਦੀ ਬੱਸ ਦੇ ਪਟੇ ਟੁੱਟਣ ਕਰਨ ਬਸ ਇੱਕਦਮ ਬੇਕਾਬੂ ਹੋ ਗਈ ਤੇ ਜਿਵੇਂ ਹੀ ਇਹ ਮੇਨ ਹਾਈਵੇਅ ਤੋਂ ਸਮਰਾਲਾ ਸ਼ਹਿਰ ਨੂੰ ਐਂਟਰ ਕਰਨ ਲੱਗੀ ਤਾਂ ਪਲਟ ਗਈ। ਸਿਵਲ ਹਸਪਤਾਲ ਵਿੱਚ ਦਾਖਲ ਦੋਨਾਂ ਸਵਾਰੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਪਰੰਤੂ ਉਨ੍ਹਾਂ ਨੂੰ ਸੱਟਾਂ ਕਾਫੀ ਜ਼ਿਆਦਾ ਲੱਗੀਆਂ ਹਨ।