ਮੁੜ ਗਰਮ ਕਰਕੇ ਚਾਹ ਪੀਣ ਨਾਲ ਹੋ ਸਕਦੀਆਂ ਹਨ ਇਹ ਬੀਮਾਰੀਆਂ

ਵਿਗਿਆਨਕ ਤੌਰ 'ਤੇ ਇਹ ਸਾਬਤ ਹੋ ਚੁੱਕਿਆ ਹੈ ਕਿ ਬਚੀ ਹੋਈ ਚਾਹ ਨੂੰ ਮੁੜ ਗਰਮ ਕਰਨਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

ਅਕਸਰ ਘਰਾਂ ਵਿੱਚ ਲੋਕ ਸਵੇਰੇ ਬਣੀ ਚਾਹ ਨੂੰ ਠੰਡੀ ਹੋਣ ਦੇ ਬਾਅਦ ਮੁੜ ਗਰਮ ਕਰਕੇ ਪੀ ਲੈਂਦੇ ਹਨ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਹਕੀਕਤ ਇਸ ਦੇ ਉਲਟ ਹੈ। ਵਿਗਿਆਨਕ ਤੌਰ 'ਤੇ ਇਹ ਸਾਬਤ ਹੋ ਚੁੱਕਿਆ ਹੈ ਕਿ ਬਚੀ ਹੋਈ ਚਾਹ ਨੂੰ ਮੁੜ ਗਰਮ ਕਰਨਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।

ਕਿਉਂ ਖ਼ਤਰਨਾਕ ਹੈ ਮੁੜ ਗਰਮ ਕੀਤੀ ਚਾਹ

ਚਾਹ ਵਿੱਚ ਕੈਫੀਨ, ਟੈਨਿਨ ਤੇ ਐਂਟੀ-ਆਕਸੀਡੈਂਟ ਹੁੰਦੇ ਹਨ। ਜਦੋਂ ਇਸ ਨੂੰ ਮੁੜ ਗਰਮ ਕੀਤਾ ਜਾਂਦਾ ਹੈ, ਤਾਂ ਇਹ ਤੱਤ ਆਪਣੀ ਰਸਾਇਣਕ ਬਣਤਰ ਬਦਲ ਲੈਂਦੇ ਹਨ। ਇਸ ਨਾਲ ਚਾਹ ਦਾ ਸੁਆਦ ਹੀ ਨਹੀਂ, ਸਗੋਂ ਇਸਦੇ ਪੌਸ਼ਟਿਕ ਗੁਣ ਵੀ ਖਤਮ ਹੋ ਜਾਂਦੇ ਹਨ।

ਹੋ ਸਕਦੀਆਂ ਹਨ ਇਹ ਬੀਮਾਰੀਆਂ:

1. ਐਸਿਡਿਟੀ ਅਤੇ ਗੈਸ ਦੀ ਸਮੱਸਿਆ
ਮੁੜ ਗਰਮ ਕੀਤੀ ਚਾਹ ਪੀਣ ਨਾਲ ਖੱਟੀ ਡਕਾਰਾਂ ਤੇ ਗੈਸ ਬਣਦੀ ਹੈ। ਇਸ ਲਈ ਇਸ ਨੂੰ ਪੀਣਾ ਹਾਨੀਕਾਰਕ ਹੈ।

2. ਬੈਕਟੀਰੀਆਲ ਇਨਫੈਕਸ਼ਨ
ਬਚੀ ਹੋਈ ਚਾਹ ਵਿੱਚ ਬੈਕਟੀਰੀਆ ਵੱਧਣ ਲੱਗਦੇ ਹਨ, ਜੋ ਮੁੜ ਗਰਮ ਕਰਨ ਨਾਲ ਪੂਰੀ ਤਰ੍ਹਾਂ ਨਸ਼ਟ ਨਹੀਂ ਹੁੰਦੇ। ਇਹ ਪੇਟ ਦਰਦ, ਦਸਤ ਜਾਂ ਇਨਫੈਕਸ਼ਨ ਦਾ ਕਾਰਣ ਬਣ ਸਕਦੇ ਹਨ।

3. ਗਲੇ 'ਚ ਖਰਾਸ਼ ਤੇ ਖੰਘ
ਚਾਹ ਵਿੱਚ ਆਕਸੀਕਰਨ (oxidation) ਵਧ ਜਾਣ ਕਾਰਨ ਇਹ ਗਲੇ ਵਿੱਚ ਜਲਣ ਜਾਂ ਖੰਘ ਦਾ ਕਾਰਣ ਬਣ ਸਕਦੀ ਹੈ।

4. ਸਿਰ ਦਰਦ ਤੇ ਚਿੜਚਿੜਾਪਣ
ਕੈਫੀਨ ਦਾ ਸੰਤੁਲਨ ਖ਼ਰਾਬ ਹੋਣ ਨਾਲ ਸਿਰ ਦਰਦ ਅਤੇ ਮੂਡ ਸਵਿੰਗਸ ਹੋ ਸਕਦੇ ਹਨ।

ਕੀ ਕਰੀਏ
- ਚਾਹ ਤਾਜ਼ਾ ਬਣਾਓ ਅਤੇ ਤੁਰੰਤ ਪੀਓ
- ਬਚੀ ਹੋਈ ਚਾਹ 1–2 ਘੰਟਿਆਂ 'ਚ ਖਤਮ ਕਰੋ
- ਵਾਰ-ਵਾਰ ਚਾਹ ਗਰਮ ਕਰਨ ਤੋਂ ਬਚੋ
- ਜ਼ਰੂਰਤ ਹੋਵੇ ਤਾਂ ਫਰਿੱਜ 'ਚ ਰੱਖੋ, ਪਰ 6–8 ਘੰਟਿਆਂ ਤੋਂ ਵੱਧ ਨਹੀਂ