ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸਿੱਧੂ ਅੱਜ ਚੁੱਕਣਗੇ ਸਹੁੰ

ਤਰਨਤਾਰਨ ਸੀਟ 'ਤੇ ਇਹ ਉਪ-ਚੋਣ ਇਸ ਲਈ ਹੋਇਆ ਕਿਉਂਕਿ 2022 ਵਿੱਚ ਜਿੱਤ ਪ੍ਰਾਪਤ ਕਰਨ ਵਾਲੇ 'ਆਮ ਆਦਮੀ ਪਾਰਟੀ' ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਇਸ ਸਾਲ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।
ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਸਿੱਧੂ ਅੱਜ ਵਿਧਾਇਕ ਵਜੋਂ ਸਹੁੰ ਚੁੱਕਣਗੇ। ਉਹ ਤਰਨਤਾਰਨ ਵਿਧਾਨ ਸਭਾ ਉਪ-ਚੋਣ ਜਿੱਤ ਕੇ ਆਏ ਹਨ। ਸਹੁੰ ਚੁੱਕ ਸਮਾਗਮ ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੇ ਚੈਂਬਰ ਵਿੱਚ ਹੋਵੇਗਾ। ਇਹ ਸਮਾਰੋਹ ਠੀਕ 11:30 ਵਜੇ ਸ਼ੁਰੂ ਹੋਵੇਗਾ। ਇਸ ਮੌਕੇ 'ਆਮ ਆਦਮੀ ਪਾਰਟੀ' ਦੇ ਕਈ ਸੀਨੀਅਰ ਆਗੂ ਮੌਜੂਦ ਰਹਿਣਗੇ।

ਤਰਨਤਾਰਨ ਸੀਟ 'ਤੇ ਇਹ ਉਪ-ਚੋਣ ਇਸ ਲਈ ਹੋਇਆ ਕਿਉਂਕਿ 2022 ਵਿੱਚ ਜਿੱਤ ਪ੍ਰਾਪਤ ਕਰਨ ਵਾਲੇ 'ਆਮ ਆਦਮੀ ਪਾਰਟੀ' ਦੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦਾ ਇਸ ਸਾਲ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ, ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ।'ਆਮ ਆਦਮੀ ਪਾਰਟੀ' ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਮੀਤ ਸਿੰਘ ਸਿੱਧੂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਉਪ-ਚੋਣ ਵਿੱਚ ਆਪਣਾ ਉਮੀਦਵਾਰ ਬਣਾਇਆ।ਸਿੱਧੂ ਨੇ ਇਹ ਚੋਣ 12,091 ਵੋਟਾਂ ਦੇ ਫਰਕ ਨਾਲ ਜਿੱਤੀ। ਚੋਣ ਵਿੱਚ ਦੂਜੇ ਨੰਬਰ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰਹੀ।

ਉਪ-ਚੋਣ ਦੌਰਾਨ ਪੁਲਸ ਪ੍ਰਸ਼ਾਸਨ 'ਤੇ ਵੀ ਸਖ਼ਤ ਕਾਰਵਾਈ ਹੋਈ ਸੀ।ਚੋਣ ਕਮਿਸ਼ਨ ਨੇ ਜ਼ਿਲ੍ਹੇ ਦੀ ਐਸਐਸਪੀ ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਸੀ।ਉਨ੍ਹਾਂ 'ਤੇ ਨਿਰਪੱਖਤਾ ਨਾ ਬਣਾਈ ਰੱਖਣ ਅਤੇ ਵਿਰੋਧੀ ਕਾਰਕੁਨਾਂ 'ਤੇ ਗਲਤ ਮੁਕੱਦਮੇ ਦਰਜ ਕਰਨ ਦੇ ਦੋਸ਼ ਲੱਗੇ ਸਨ। ਕਮਿਸ਼ਨ ਨੇ ਮਾਡਲ ਆਚਾਰ ਸੰਹਿਤਾਲਾਗੂ ਹੋਣ ਦੀ ਮਿਆਦ ਵਿੱਚ ਦਰਜ ਸਾਰੀਆਂ ਐਫਆਈਆਰਜ਼ (FIRs) ਅਤੇ ਗ੍ਰਿਫਤਾਰੀਆਂ ਦੀ 36 ਘੰਟਿਆਂ ਵਿੱਚ ਸਮੀਖਿਆ ਦਾ ਆਦੇਸ਼ ਦਿੱਤਾ ਸੀ। ਇਸ ਕੰਮ ਲਈ ਏ.ਡੀ.ਜੀ.ਪੀ (ADGP) ਰੈਂਕ ਦੇ ਅਧਿਕਾਰੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਸੀ। ਪੁਲਸ ਤੋਂ ਇਹ ਵੀ ਪੁੱਛਿਆ ਗਿਆ ਕਿ ਚੋਣਾਂ ਦੌਰਾਨ ਹੋਈ ਕਾਰਵਾਈ ਕਿੰਨੀ ਸਹੀ ਸੀ ਅਤੇ ਕੀ ਕਿਸੇ ਪਾਰਟੀ ਨਾਲ ਪੱਖਪਾਤ ਹੋਇਆ। ਇਸ ਦੌਰਾਨ, ਪੁਲਸ ਨੇ ਉਪ-ਚੋਣ ਦੌਰਾਨ ਲਗਭਗ 57 ਕਰੋੜ ਰੁਪਏ ਦੀ ਵੱਡੀ ਜ਼ਬਤੀ ਕੀਤੀ, ਜਿਸ ਵਿੱਚ ਸ਼ਰਾਬ, ਨਸ਼ੀਲੇ ਪਦਾਰਥ ਅਤੇ ਨਕਦੀ ਸ਼ਾਮਲ ਸਨ। ਇਸ ਪੂਰੇ ਮਾਮਲੇ ਨੇ ਚੋਣ ਮਾਹੌਲ ਵਿੱਚ ਪੁਲਿਸ ਦੀ ਭੂਮਿਕਾ ਨੂੰ ਲੈ ਕੇ ਵੱਡੀ ਚਰਚਾ ਛੇੜ ਦਿੱਤੀ ਸੀ।