ਅੰਮ੍ਰਿਤਸਰ 'ਚ ਹੈਰਾਨੀਜਨਕ ਘਟਨਾ: GPS ਦੀ ਮਦਦ ਨਾਲ ਪਤੀ ਨੇ ਪਤਨੀ ਨੂੰ ਫੜਿਆ ਦੂਜੇ ਆਦਮੀ ਨਾਲ ਰੰਗੇ ਹੱਥੀਂ

ਪਤੀ ਨੇ ਦੱਸਿਆ ਕਿ ਉਸ ਨੂੰ ਪਿਛਲੇ 6-8 ਮਹੀਨਿਆਂ ਤੋਂ ਪਤਨੀ 'ਤੇ ਸ਼ੱਕ ਸੀ, ਇਸੇ ਕਾਰਨ ਉਹ ਉਸ ਦੀਆਂ ਆਉਣ-ਜਾਣ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਐਕਟਿਵਾ 'ਤੇ GPS ਲਗਾ ਚੁੱਕਾ ਸੀ।
ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਇੱਕ ਹੋਟਲ ਵਿੱਚ ਦੂਜੇ ਵਿਅਕਤੀ ਨਾਲ ਰੰਗੇ ਹੱਥੀਂ ਫੜ ਲਿਆ। ਇਹ ਖੁਲਾਸਾ ਪਤੀ ਵੱਲੋਂ ਆਪਣੀ ਪਤਨੀ ਦੀ ਸਕੂਟਰੀ ਵਿੱਚ GPS ਲਗਾਉਣ ਤੋਂ ਬਾਅਦ ਹੋਇਆ, ਜਿਸ ਦੀ ਮਦਦ ਨਾਲ ਉਸ ਨੇ ਆਪਣੀ ਪਤਨੀ ਨੂੰ ਟਰੈਕ ਕੀਤਾ।

ਪਤੀ ਨੇ ਦੱਸਿਆ ਕਿ ਉਸ ਨੂੰ ਪਿਛਲੇ 6-8 ਮਹੀਨਿਆਂ ਤੋਂ ਪਤਨੀ 'ਤੇ ਸ਼ੱਕ ਸੀ, ਇਸੇ ਕਾਰਨ ਉਹ ਉਸ ਦੀਆਂ ਆਉਣ-ਜਾਣ ਦੀਆਂ ਹਰਕਤਾਂ 'ਤੇ ਨਜ਼ਰ ਰੱਖਣ ਲਈ ਐਕਟਿਵਾ 'ਤੇ GPS ਲਗਾ ਚੁੱਕਾ ਸੀ। ਪਤੀ ਦੇ ਬਿਆਨ ਮੁਤਾਬਕ, ਸ਼ੁੱਕਰਵਾਰ ਨੂੰ ਉਸ ਦੀ ਪਤਨੀ ਦੁਪਹਿਰ ਕਰੀਬ 3:30 ਵਜੇ ਘਰੋਂ ਨਿਕਲੀ। ਉਸ ਨੇ ਪਤਨੀ ਨੂੰ 15 ਤੋਂ 20 ਵਾਰ ਫੋਨ ਕੀਤਾ, ਪਰ ਉਸਨੇ ਫੋਨ ਨਹੀਂ ਚੁੱਕਿਆ। GPS ਤੋਂ ਸਕੂਟਰੀ ਦੀ ਲੋਕੇਸ਼ਨ ਟਰੈਕ ਕਰਕੇ, ਉਹ ਗਿਆਨੀ ਲੱਸੀ ਵਾਲੇ ਨੇੜੇ ਇੱਕ ਹੋਟਲ ਵਿੱਚ ਪਹੁੰਚਿਆ ਅਤੇ ਪਤਨੀ ਨੂੰ ਦੂਜੇ ਵਿਅਕਤੀ ਨਾਲ ਰੰਗੇ ਹੱਥੀਂ ਫੜ ਲਿਆ।

ਇਸ ਘਟਨਾ ਤੋਂ ਬਾਅਦ, ਪਤੀ ਬਾਜ਼ਾਰ ਵਿੱਚ ਹੀ ਖੜ੍ਹਾ ਜ਼ੋਰ-ਜ਼ੋਰ ਨਾਲ ਰੋਣ ਲੱਗਾ। ਲੋਕਾਂ ਨੇ ਉਸ ਦੇ ਹੰਝੂ ਪੂੰਝੇ ਅਤੇ ਉਸ ਨੂੰ ਦਿਲਾਸਾ ਦਿੱਤਾ।ਹੈਰਾਨੀ ਦੀ ਗੱਲ ਇਹ ਹੈ ਕਿ ਫੜੇ ਜਾਣ ਤੋਂ ਬਾਅਦ, ਪਤਨੀ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਪਤੀ ਨਾਲ ਜਾਣ ਤੋਂ ਮਨਾ ਕਰ ਦਿੱਤਾ। ਉਸ ਨੇ ਸਾਫ਼ ਕਿਹਾ ਕਿ ਉਹ ਉਸੇ ਵਿਅਕਤੀ ਨਾਲ ਰਹੇਗੀ ਜਿਸ ਨਾਲ ਉਹ ਹੋਟਲ ਵਿੱਚ ਫੜੀ ਗਈ ਹੈ। ਪਤੀ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ 25 ਅਪ੍ਰੈਲ 2010 ਨੂੰ ਦਸੂਹਾ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ।