ਜਨਮਦਿਨ ਨੂੰ ਬਣਾਇਆ ਖ਼ਾਸ, ਮਨਕੀਰਤ ਔਲਖ ਨੇ ਹੜ੍ਹ ਪੀੜਤਾਂ ਨੂੰ ਦਿੱਤੇ 21 ਟਰੈਕਟਰ

ਅੱਜ ਆਪਣੇ ਜਨਮਦਿਨ 'ਤੇ 21 ਟਰੈਕਟਰਾਂ ਦੀ ਸੇਵਾ ਕਰਕੇ ਉਨ੍ਹਾਂ ਨੇ ਇਸ ਨੇਕ ਕੰਮ ਨੂੰ ਜਾਰੀ ਰੱਖਿਆ ਹੈ। ਕੁਝ ਹੀ ਸਮੇਂ ਵਿੱਚ ਮਨਕੀਰਤ ਔਲਖ ਖ਼ੁਦ ਸੁਲਤਾਨਪੁਰ ਲੋਧੀ ਪਹੁੰਚ ਕੇ ਇਹ ਟਰੈਕਟਰ ਲੋੜਵੰਦਾਂ ਨੂੰ ਸੌਂਪਣਗੇ। ਹਰ ਟਰੈਕਟਰ 'ਤੇ 'ਟੀਮ ਮਨਕੀਰਤ ਔਲਖ' ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ।
ਪੰਜਾਬੀ ਸੰਗੀਤ ਇੰਡਸਟਰੀ ਦੇ ਮਸ਼ਹੂਰ ਗਾਇਕ ਮਨਕੀਰਤ ਔਲਖ ਆਪਣੇ ਜਨਮਦਿਨ ਮੌਕੇ ਇੱਕ ਵਾਰ ਫਿਰ ਵੱਡਾ ਦਿਲ ਦਿਖਾਉਂਦੇ ਹੋਏ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਜਿਥੇ ਜ਼ਿਆਦਾਤਰ ਲੋਕ ਆਪਣੇ ਜਨਮਦਿਨ ‘ਤੇ ਪਾਰਟੀਆਂ ਅਤੇ ਸਮਾਰੋਹ ਮਨਾਉਂਦੇ ਹਨ, ਉਥੇ ਮਨਕੀਰਤ ਨੇ ਆਪਣੇ ਇਸ ਖ਼ਾਸ ਦਿਨ ਨੂੰ ਇੱਕ ਨੇਕੀ ਦੇ ਕੰਮ ਨਾਲ ਜੋੜ ਦਿੱਤਾ। 
ਅੱਜ ਆਪਣੇ ਜਨਮਦਿਨ 'ਤੇ 21 ਟਰੈਕਟਰਾਂ ਦੀ ਸੇਵਾ ਕਰਕੇ ਉਨ੍ਹਾਂ ਨੇ ਇਸ ਨੇਕ ਕੰਮ ਨੂੰ ਜਾਰੀ ਰੱਖਿਆ ਹੈ। ਕੁਝ ਹੀ ਸਮੇਂ ਵਿੱਚ ਮਨਕੀਰਤ ਔਲਖ ਖ਼ੁਦ ਸੁਲਤਾਨਪੁਰ ਲੋਧੀ ਪਹੁੰਚ ਕੇ ਇਹ ਟਰੈਕਟਰ ਲੋੜਵੰਦਾਂ ਨੂੰ ਸੌਂਪਣਗੇ। ਹਰ ਟਰੈਕਟਰ 'ਤੇ 'ਟੀਮ ਮਨਕੀਰਤ ਔਲਖ' ਲਿਖਿਆ ਹੋਇਆ ਦੇਖਿਆ ਜਾ ਸਕਦਾ ਹੈ।

ਦੱਸ ਦਈਏ ਕਿ ਜਨਮਦਿਨ ਦੇ ਦਿਨ ਵੀ ਜਿੱਥੇ ਬਹੁਤੇ ਲੋਕ ਖ਼ੁਸ਼ੀਆਂ ਮਨਾਉਂਦੇ ਹਨ, ਉਥੇ ਮਨਕੀਰਤ ਨੇ ਆਪਣਾ ਦਿਨ ਲੋਕਾਂ ਦੀ ਸੇਵਾ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਕਿਹਾ, “ਮੇਰੇ ਲਈ ਜਨਮਦਿਨ ਦਾ ਸਭ ਤੋਂ ਵੱਡਾ ਤੋਹਫ਼ਾ ਲੋਕਾਂ ਦੀ ਦੁਆ ਹੈ। ਮੈਂ ਜਿੰਨਾ ਹੋ ਸਕੇ, ਸੇਵਾ ਕਰਦਾ ਰਹਾਂਗਾ।” ਮਨਕੀਰਤ ਦੇ ਇਸ ਕਦਮ ਦੀ ਫੈਨਜ਼ ਅਤੇ ਲੋਕਾਂ ਵੱਲੋਂ ਵੱਡੀ ਸਰਾਹਨਾ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਵੀ ਲੋਕ ਉਨ੍ਹਾਂ ਦੇ ਇਸ ਨੇਕ ਕੰਮ ਨੂੰ ਵਾਹ-ਵਾਹ ਕਰ ਰਹੇ ਹਨ ਅਤੇ ਨੌਜਵਾਨਾਂ ਨੂੰ ਇਸ ਤੋਂ ਪ੍ਰੇਰਿਤ ਹੋਣ ਦੀ ਅਪੀਲ ਕਰ ਰਹੇ ਹਨ।
" data-instgrm-version="14" style="background:#FFF; border:0; margin:10px auto; max-width:540px; width:100%;">