ਪਟਾਕਿਆਂ ਦਾ ਧੂੰਆਂ ਅੱਖਾਂ ਤੇ ਚਮੜੀ ਲਈ ਖਤਰਾ, ਸੁਰੱਖਿਆ ਲਈ ਅਪਣਾਓ ਇਹ ਟਿਪਸ

ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆ ਅਤੇ ਜ਼ਹਿਰੀਲੇ ਤੱਤ ਹਵਾ ਵਿੱਚ ਮਿਲ ਕੇ ਪ੍ਰਦੂਸ਼ਣ ਪੈਦਾ ਕਰਦੇ ਹਨ, ਜਿਸ ਨਾਲ ਅੱਖਾਂ, ਚਮੜੀ, ਗਲੇ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਉਭਰ ਸਕਦੀਆਂ ਹਨ।
ਦੀਵਾਲੀ ਦੇ ਮੌਕੇ 'ਤੇ ਪਟਾਕਿਆਂ ਦੀ ਚਮਕ ਅਤੇ ਸ਼ੋਰ ਸਭ ਨੂੰ ਖੁਸ਼ੀ ਤਾਂ ਦਿੰਦੇ ਹਨ, ਪਰ ਇਹ ਖੁਸ਼ੀ ਕਈ ਵਾਰ ਸਿਹਤ ਲਈ ਖ਼ਤਰਾ ਵੀ ਬਣ ਸਕਦੀ ਹੈ। ਪਟਾਕਿਆਂ ਤੋਂ ਨਿਕਲਣ ਵਾਲਾ ਧੂੰਆ ਅਤੇ ਜ਼ਹਿਰੀਲੇ ਤੱਤ ਹਵਾ ਵਿੱਚ ਮਿਲ ਕੇ ਪ੍ਰਦੂਸ਼ਣ ਪੈਦਾ ਕਰਦੇ ਹਨ, ਜਿਸ ਨਾਲ ਅੱਖਾਂ, ਚਮੜੀ, ਗਲੇ ਅਤੇ ਸਾਹ ਨਾਲ ਜੁੜੀਆਂ ਸਮੱਸਿਆਵਾਂ ਉਭਰ ਸਕਦੀਆਂ ਹਨ।

ਡਾਕਟਰਾਂ ਦੇ ਅਨੁਸਾਰ ਪਟਾਕਿਆਂ ਵਿੱਚ ਮੌਜੂਦ ਕੈਮੀਕਲ ਜਿਵੇਂ ਕਿ ਸਲਫ਼ਰ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਐਲੂਮੀਨੀਅਮ ਅਤੇ ਬੈਰੀਅਮ ਨਾਈਟਰੇਟ ਆਦਿ ਹਵਾ ਵਿੱਚ ਮਿਲ ਕੇ ਹਾਨੀਕਾਰਕ ਗੈਸਾਂ ਬਣਾਉਂਦੇ ਹਨ। ਇਹ ਗੈਸਾਂ ਖਾਸ ਕਰਕੇ ਬੱਚਿਆਂ, ਬਜ਼ੁਰਗਾਂ ਅਤੇ ਦਮ ਜਾਂ ਐਲਰਜੀ ਵਾਲੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀਆਂ ਹਨ।

1. ਅੱਖਾਂ ਦੀ ਸੁਰੱਖਿਆ ਲਈ ਸੁਝਾਅ:

- ਪਟਾਕੇ ਚਲਾਉਂਦੇ ਸਮੇਂ ਅੱਖਾਂ ‘ਤੇ ਚਸ਼ਮੇ ਜ਼ਰੂਰ ਪਹਿਨੋ।

- ਜੇ ਅੱਖਾਂ ਵਿੱਚ ਧੂੰਆ ਜਾਂ ਰਾਖ ਪੈ ਜਾਵੇ, ਤਾਂ ਤੁਰੰਤ ਸਾਫ਼ ਪਾਣੀ ਨਾਲ ਧੋਵੋ।

- ਕਦੇ ਵੀ ਅੱਖਾਂ ਨੂੰ ਰਗੜੋ ਨਾ, ਜੇ ਜਲਣ ਹੋਵੇ ਤਾਂ ਡਾਕਟਰ ਨਾਲ ਸੰਪਰਕ ਕਰੋ।

2. ਚਮੜੀ ਦੀ ਸੁਰੱਖਿਆ ਲਈ ਸਾਵਧਾਨੀਆਂ

-ਪਟਾਕੇ ਚਲਾਉਂਦੇ ਸਮੇਂ ਹੱਥਾਂ ਤੇ ਮੂੰਹ ‘ਤੇ ਹਲਕਾ ਮੌਇਸਚਰਾਈਜ਼ਰ ਜਾਂ ਤੇਲ ਲਗਾਓ ਤਾਂ ਜੋ ਧੂੜ ਅਤੇ ਕੈਮੀਕਲ ਨਾਲ ਸਿੱਧਾ ਸੰਪਰਕ ਨਾ ਹੋਵੇ।

-ਚਿੰਗਾੜੀਆਂ ਤੋਂ ਬਚਣ ਲਈ ਕੌਟਨ ਦੇ ਕੱਪੜੇ ਪਹਿਨੋ — ਸਿਲਕ ਜਾਂ ਨਾਇਲੋਨ ਤੋਂ ਪਰਹੇਜ਼ ਕਰੋ।

- ਜੇ ਚਮੜੀ ਸੜ ਜਾਵੇ ਜਾਂ ਐਲਰਜੀ ਹੋਵੇ ਤਾਂ ਤੁਰੰਤ ਠੰਡੇ ਪਾਣੀ ਨਾਲ ਧੋ ਕੇ ਡਾਕਟਰੀ ਸਲਾਹ ਲਵੋ।

3. ਸਾਹ ਤੇ ਵਾਤਾਵਰਣ ਲਈ ਸਾਵਧਾਨੀ:

- ਘਰਾਂ ਵਿੱਚ ਖਿੜਕੀਆਂ ਬੰਦ ਰੱਖੋ ਤਾਂ ਜੋ ਧੂੰਆ ਅੰਦਰ ਨਾ ਆਵੇ।

- ਪਟਾਕੇ ਖੁੱਲ੍ਹੇ ਤੇ ਖਾਲੀ ਮੈਦਾਨ ਵਿੱਚ ਚਲਾਓ।

- ਦਮ, ਐਲਰਜੀ ਜਾਂ ਸਾਹ ਦੀ ਸਮੱਸਿਆ ਵਾਲੇ ਵਿਅਕਤੀਆਂ ਨੂੰ ਪਟਾਕਿਆਂ ਤੋਂ ਦੂਰ ਰਹਿਣ ਦੀ ਸਲਾਹ।

 ਡਾਕਟਰਾਂ ਦੀ ਅਪੀਲ

ਡਾਕਟਰਾਂ ਅਤੇ ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੀਵਾਲੀ ‘ਤੇ ਗ੍ਰੀਨ ਪਟਾਕਿਆਂ (Green Crackers) ਦੀ ਵਰਤੋਂ ਕਰੋ, ਜਿਨ੍ਹਾਂ ਨਾਲ ਧੂੰਆ ਅਤੇ ਪ੍ਰਦੂਸ਼ਣ ਘੱਟ ਪੈਦਾ ਹੁੰਦਾ ਹੈ। ਦੀਵਾਲੀ ਦੀ ਖੁਸ਼ੀ ਮਨਾਉਂਦੇ ਸਮੇਂ ਆਪਣੀ ਸਿਹਤ ਅਤੇ ਵਾਤਾਵਰਣ ਦੀ ਸੰਭਾਲ ਜ਼ਰੂਰ ਕਰੋ।