ਕ੍ਰਿਕਟਰ ਅਭਿਸ਼ੇਕ ਸ਼ਰਮਾ ਪੁੱਜੇ ਪੰਜਾਬ, 2 ਦਿਨ ਬਾਅਦ ਹੈ ਭੈਣ ਦਾ ਵਿਆਹ

ਚੰਡੀਗੜ੍ਹ ਵਿੱਚ ਕੁਝ ਆਰਾਮ ਕਰਨ ਤੋਂ ਬਾਅਦ, ਅਭਿਸ਼ੇਕ ਲੁਧਿਆਣਾ ਪਹੁੰਚ ਗਏ, ਜਿੱਥੇ ਉਸ ਦੀ ਭੈਣ ਕੋਮਲ ਦਾ 'ਸ਼ਗਨ' ਪ੍ਰੋਗਰਾਮ ਤੈਅ ਹੈ। ਕੋਮਲ ਦਾ ਵਿਆਹ 3 ਅਕਤੂਬਰ ਨੂੰ ਹੋਵੇਗਾ।
ਭਾਰਤੀ ਟੀ-20 ਕ੍ਰਿਕਟ ਟੀਮ ਦੇ ਮੈਂਬਰ ਅਤੇ ਏਸ਼ੀਆ ਕੱਪ ਮੈਨ ਆਫ ਦਿ ਸੀਰੀਜ਼ ਕ੍ਰਿਕਟਰ ਅਭਿਸ਼ੇਕ ਸ਼ਰਮਾ ਬੀਤੀ ਦੇਰ ਰਾਤ ਪੰਜਾਬ ਪਹੁੰਚੇ। ਉਹ ਰਾਤ ਨੂੰ ਆਪਣੇ ਗੁਰੂ ਯੁਵਰਾਜ ਸਿੰਘ ਨਾਲ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ। ਅਭਿਸ਼ੇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਯੁਵਰਾਜ ਸਿੰਘ ਨਾਲ ਉਡਾਣ ਦੀ ਆਪਣੀ ਫੋਟੋ ਸਾਂਝੀ ਕੀਤੀ। ਚੰਡੀਗੜ੍ਹ ਵਿੱਚ ਕੁਝ ਆਰਾਮ ਕਰਨ ਤੋਂ ਬਾਅਦ, ਅਭਿਸ਼ੇਕ ਲੁਧਿਆਣਾ ਪਹੁੰਚ ਗਏ, ਜਿੱਥੇ ਉਸ ਦੀ ਭੈਣ ਕੋਮਲ ਦਾ 'ਸ਼ਗਨ' ਪ੍ਰੋਗਰਾਮ ਤੈਅ ਹੈ। ਕੋਮਲ ਦਾ ਵਿਆਹ 3 ਅਕਤੂਬਰ ਨੂੰ ਹੋਵੇਗਾ।

ਟੀਮ ਇੰਡੀਆ ਬੀਤੀ ਰਾਤ ਦੁਬਈ ਤੋਂ ਭਾਰਤ ਵਾਪਸ ਆਈ। ਜਿਵੇਂ ਹੀ ਫਲਾਈਟ ਅਹਿਮਦਾਬਾਦ ਵਿੱਚ ਉਤਰੀ, ਅਭਿਸ਼ੇਕ ਸ਼ਰਮਾ ਅਤੇ ਯੁਵਰਾਜ ਸਿੰਘ ਸਿੱਧੇ ਚੰਡੀਗੜ੍ਹ ਲਈ ਫਲਾਈਟ ਵਿੱਚ ਸਵਾਰ ਹੋ ਗਏ। ਚੰਡੀਗੜ੍ਹ ਵਿੱਚ ਕੁਝ ਸਮਾਂ ਆਰਾਮ ਕਰਨ ਤੋਂ ਬਾਅਦ, ਅਭਿਸ਼ੇਕ ਲੁਧਿਆਣਾ ਪਹੁੰਚ ਗਏ।

ਪਰਿਵਾਰ ਰੁੱਝਿਆ ਹੋਇਆ ਹੈ ਵਿਆਹ 'ਚ 

ਏਸ਼ੀਆ ਕੱਪ ਜਿੱਤਣ ਤੋਂ ਬਾਅਦ, ਅਭਿਸ਼ੇਕ ਸ਼ਰਮਾ ਹੁਣ ਆਪਣੇ ਪਰਿਵਾਰ ਅਤੇ ਭੈਣ ਕੋਮਲ ਦੇ ਵਿਆਹ ਵਿੱਚ ਰੁੱਝਿਆ ਹੋਇਆ ਹੈ। ਕੋਮਲ ਦੇ ਵਿਆਹ ਦੀਆਂ ਰਸਮਾਂ ਅੱਜ, 30 ਸਤੰਬਰ ਨੂੰ ਸ਼ੁਰੂ ਹੋ ਰਹੀਆਂ ਹਨ। ਸ਼ਗਨ ਸਮਾਰੋਹ ਅੱਜ ਲੁਧਿਆਣਾ ਵਿੱਚ ਹੈ। ਕੋਮਲ ਲੁਧਿਆਣਾ ਦੇ ਨੌਜਵਾਨ ਕਾਰੋਬਾਰੀ ਲਵਿਸ਼ ਓਬਰਾਏ ਨਾਲ ਵਿਆਹ ਕਰ ਰਹੀ ਹੈ।ਸੋਸ਼ਲ ਮੀਡੀਆ 'ਤੇ ਉਸ ਦੇ ਲਗਭਗ 18,000 ਫਾਲੋਅਰਜ਼ ਹਨ।

3 ਤਰੀਕ ਨੂੰ ਅੰਮ੍ਰਿਤਸਰ ਵਿੱਚ ਵਿਆਹ
ਕੋਮਲ ਅਤੇ ਲਵਿਸ਼ ਦਾ ਵਿਆਹ 3 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਹੋਵੇਗਾ। ਲਾਵਾਂ ਫੇਰੇ ਅੰਮ੍ਰਿਤਸਰ ਦੇ ਇੱਕ ਗੁਰਦੁਆਰੇ ਵਿੱਚ ਹੋਣਗੇ। ਵਿਆਹ ਤੋਂ ਪਹਿਲਾਂ ਦੀਆਂ ਰਸਮਾਂ 1 ਅਤੇ 2 ਅਕਤੂਬਰ ਨੂੰ ਘਰ ਵਿੱਚ ਹੋਣਗੀਆਂ। ਇਸ ਦੌਰਾਨ ਅਭਿਸ਼ੇਕ ਆਪਣੀ ਭੈਣ ਨਾਲ ਹੋਣਗੇ। ਕਈ ਹੋਰ ਕ੍ਰਿਕਟਰਾਂ ਦੇ ਵੀ ਕੋਮਲ ਦੇ ਵਿਆਹ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।