ਗਾਇਕ ਖਾਨ ਸਾਬ੍ਹ ਨੇ ਮਾਪਿਆਂ ਦੇ ਪੈਰ ਧੋ ਕੇ ਪੀਤਾ ਪਾਣੀ, ਸਾਂਝੀ ਕੀਤੀ ਭਾਵੁਕ ਵੀਡੀਓ

ਇਹ ਵੀਡੀਓ ਉਨ੍ਹਾਂ ਨੇ ਆਪਣੇ ਮਾਤਾ-ਪਿਤਾ, ਸਲਮਾ ਪਰਵੀਨ ਅਤੇ ਇਕਵਾਲ ਮੁਹੰਮਦ ਦੇ ਦੇਹਾਂਤ ਤੋਂ ਬਾਅਦ ਪੋਸਟ ਕੀਤੀ।
ਮਸ਼ਹੂਰ ਪੰਜਾਬੀ ਗਾਇਕ ਖਾਨ ਸਾਬ੍ਹ ਨੇ ਆਪਣੇ ਮਾਤਾ-ਪਿਤਾ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇੱਕ ਬੇਹੱਦ ਭਾਵੁਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਖਾਨ ਸਾਬ੍ਹ ਆਪਣੀ ਮਾਂ ਅਤੇ ਪਿਤਾ ਦੇ ਪੈਰ ਧੋਂਦੇ ਹਨ ਅਤੇ ਫਿਰ ਉਹ ਸਾਰਾ ਪਾਣੀ ਪੀ ਲੈਂਦੇ ਹਨ। ਇਹ ਵੀਡੀਓ ਉਨ੍ਹਾਂ ਨੇ ਆਪਣੇ ਮਾਤਾ-ਪਿਤਾ, ਸਲਮਾ ਪਰਵੀਨ ਅਤੇ ਇਕਵਾਲ ਮੁਹੰਮਦ ਦੇ ਦੇਹਾਂਤ ਤੋਂ ਬਾਅਦ ਪੋਸਟ ਕੀਤੀ।

ਖਾਨ ਸਾਬ੍ਹ ਦੇ ਮਾਤਾ-ਪਿਤਾ ਦਾ ਇੱਕ ਮਹੀਨੇ ਦੇ ਅੰਦਰ ਹੀ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮਾਂ ਸਲਮਾ ਪਰਵੀਨ ਦੀ ਮੌਤ ਲੰਬੀ ਬਿਮਾਰੀ ਤੋਂ ਬਾਅਦ 26 ਸਤੰਬਰ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਹੋਈ ਸੀ। ਇਸ ਤੋਂ ਬਾਅਦ, 13 ਅਕਤੂਬਰ ਨੂੰ ਉਨ੍ਹਾਂ ਦੇ ਪਿਤਾ ਇਕਵਾਲ ਮੁਹੰਮਦ ਦਾ ਦੇਹਾਂਤ ਹੋ ਗਿਆ, ਜਿਨ੍ਹਾਂ ਨੂੰ ਬਾਥਰੂਮ ਵਿੱਚ ਹਾਰਟ ਅਟੈਕ ਆਇਆ ਸੀ।

ਪੈਰ ਧੋ ਕੇ ਪਾਣੀ ਪੀਣ ਦੀ ਵੀਡੀਓ ਸਾਂਝੀ ਕਰਦਿਆਂ ਖਾਨ ਸਾਬ੍ਹ ਨੇ ਖੁਦ ਲਿਖਿਆ ਹੈ ਕਿ ਉਹ ਜਾਣਦੇ ਹਨ ਕਿ "ਇਹ ਇਸਲਾਮ ਦੇ ਸਿਧਾਂਤਾਂ ਦੇ ਖਿਲਾਫ਼ ਹੈ"। ਉਨ੍ਹਾਂ ਨੇ ਇਹ ਵੀ ਕਿਹਾ ਕਿ 'ਅੱਲ੍ਹਾ ਮੈਨੂੰ ਮਾਫ਼ ਕਰੇ'। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਲਈ ਉਨ੍ਹਾਂ ਦੇ ਮਾਤਾ-ਪਿਤਾ ਸਭ ਕੁਝ ਸਨ ਅਤੇ ਰਹਿਣਗੇ। ਉਨ੍ਹਾਂ ਲਿਖਿਆ, "ਮੈਨੂੰ ਕੋਈ ਮਲਾਲ ਨਹੀਂ ਕਿ ਮੈਂ ਉਹ ਕਹਾਵਤ ਸੱਚ ਕੀਤੀ ਕਿ ਮਾਂ-ਬਾਪ ਦੇ ਪੈਰ ਧੋ ਕੇ ਪੀਣੇ ਚਾਹੀਦੇ ਹਨ"। ਖਾਨ ਸਾਬ੍ਹ ਨੇ ਇਹ ਵੀ ਯਾਦ ਕੀਤਾ ਕਿ ਇੱਕ ਵਾਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਨਮਾਜ਼ ਪੜ੍ਹਦੇ ਸਮੇਂ ਆਵਾਜ਼ ਮਾਰੀ ਸੀ ਅਤੇ ਉਹ ਨਮਾਜ਼ ਛੱਡ ਕੇ ਮਾਂ ਨੂੰ ਦਵਾਈ ਦੇਣ ਲਈ ਉੱਠ ਗਏ ਸਨ।

ਦੋ ਮੌਤਾਂ ਦੇ ਬਾਵਜੂਦ ਸ਼ੋਅ ਕਰਨ ਦੀ ਮਜਬੂਰੀ
ਖਾਨ ਸਾਬ੍ਹ ਨੇ ਆਪਣੇ ਦੁੱਖ ਨੂੰ ਵੀ ਸਾਂਝਾ ਕੀਤਾ, ਜਦੋਂ ਘਰੋਂ ਦੋ ਜਨਾਜ਼ੇ ਉੱਠਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੰਮ ਲਈ ਜਾਣਾ ਪਿਆ। ਉਨ੍ਹਾਂ ਦੱਸਿਆ ਕਿ ਅੰਮੀ ਨੂੰ ਦੁਨੀਆ ਤੋਂ ਗਏ ਨੂੰ ਅਜੇ ਸਵਾ ਮਹੀਨਾ ਨਹੀਂ ਹੋਇਆ ਅਤੇ ਅੱਬੂ ਨੂੰ 20 ਦਿਨ ਪਰ ਉਹ ਆਗਰਾ ਵਿੱਚ ਇੱਕ ਸ਼ੋਅ ਕਰਨ ਜਾ ਰਹੇ ਹਨ। ਉਨ੍ਹਾਂ ਕਲਾਕਾਰਾਂ ਦਾ ਦਰਦ ਬਿਆਨ ਕਰਦਿਆਂ ਕਿਹਾ ਕਿ ਆਯੋਜਕ ਮਜਬੂਰੀ ਨਹੀਂ ਸਮਝਦੇ ਕਿ ਕਿਵੇਂ ਘਰ ਵਿੱਚ ਮੌਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਲੋਕਾਂ ਦਾ ਮਨੋਰੰਜਨ ਕਰਨਾ ਪੈਂਦਾ ਹੈ।
" data-instgrm-version="14" style="background:#FFF; border:0; margin:10px auto; max-width:540px; width:100%;">