ਗਾਇਕ ਖ਼ਾਨ ਸਾਬ੍ਹ ਨੂੰ ਮੁੜ ਸਦਮਾ, ਮਾਂ ਤੋਂ ਬਾਅਦ ਹੁਣ ਪਿਤਾ ਦਾ ਹੋਇਆ ਦੇਹਾਂਤ

ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ, ਜਿਸ ਤੋਂ ਬਾਅਦ ਹੁਣ ਪਿਤਾ ਦੇ ਵਿਛੋੜੇ ਨਾਲ ਸਾਰਾ ਪਰਿਵਾਰ ਗਹਿਰੇ ਸਦਮੇ ‘ਚ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਗਾਇਕ ਖਾਨ ਸਾਬ੍ਹ ਦੇ ਪਰਿਵਾਰ ‘ਤੇ ਮੁੜ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਖਾਨ ਸਾਬ੍ਹ ਦੇ ਪਿਤਾ ਜੀ ਦਾ ਅਚਾਨਕ ਦੇਹਾਂਤ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ, ਜਿਸ ਤੋਂ ਬਾਅਦ ਹੁਣ ਪਿਤਾ ਦੇ ਵਿਛੋੜੇ ਨਾਲ ਸਾਰਾ ਪਰਿਵਾਰ ਗਹਿਰੇ ਸਦਮੇ ‘ਚ ਹੈ। ਮਿਲੀ ਜਾਣਕਾਰੀ ਅਨੁਸਾਰ, ਖਾਨ ਸਾਬ੍ਹ ਦੇ ਪਿਤਾ ਨੂੰ ਹਾਲ ਹੀ ਵਿੱਚ ਹਾਰਟ ਅਟੈਕ ਆਇਆ ਸੀ।

ਦੱਸਣਯੋਗ ਹੈ ਕਿ ਮਾਂ ਦੇ ਦੇਹਾਂਤ ਸਮੇਂ ਗਾਇਕ ਖ਼ਾਨ ਸਾਬ੍ਹ ਇੱਕ ਸ਼ੋਅ ਲਈ ਕੈਨੇਡਾ ਵਿੱਚ ਸਨ। ਉਨ੍ਹਾਂ ਨੂੰ ਮਾਂ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਸ਼ੋਅ ਰੱਦ ਕਰਨਾ ਪਿਆ ਤੇ ਪੰਜਾਬ ਵਾਪਸ ਆਉਣ ਪਿਆ। ਉਨ੍ਹਾਂ ਦੀ ਮਾਂ ਸਲਮਾ ਪ੍ਰਵੀਨ ਨੂੰ ਪੁੱਤਰ ਖਾਨ ਸਾਬ੍ਹ ਦੇ ਆਉਣ ਤੋਂ ਬਾਅਦ ਹੀ ਦਫ਼ਨਾਇਆ ਗਿਆ ਸੀ।