ਜਲੰਧਰ 'ਚ ਸ਼ਰਮਨਾਕ ਘਟਨਾ! ਹੋਟਲ 'ਚ ਲਿਜਾ ਕੇ ਕੁੜੀ ਨਾਲ ਬਣਾਏ ਸਰੀਰਕ ਸੰਬੰਧ

ਪੀੜਤਾ ਵੱਲੋਂ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਥਾਣਾ ਨੂਰਮਹਿਲ ਤਹਿਸੀਲ ਫਿਲੌਰ ਦੇ ਅਧਿਕਾਰਤ ਖੇਤਰ ’ਚ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਸੀ।
ਜਲੰਧਰ 'ਚ ਸ਼ਰਮਨਾਕ ਘਟਨਾ! ਹੋਟਲ 'ਚ ਲਿਜਾ ਕੇ ਕੁੜੀ ਨਾਲ ਬਣਾਏ ਸਰੀਰਕ ਸੰਬੰਧ
ਜਲੰਧਰ ਦੇ ਇਕ ਹੋਟਲ 'ਚ ਇਕ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਹੋਟਲ 'ਚ ਛਾਪੇਮਾਰੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਹੋਟਲ ਦੀ ਸੀਸੀਟੀਵੀ ਫੁਟੇਜ ਨੂੰ ਕਬਜ਼ੇ 'ਚ ਲੈ ਲਿਆ ਹੈ। ਜਾਂਚ ਟੀਮ ਦੀ ਰਿਪੋਰਟ ਅਤੇ ਕੁੜੀ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਜਾਵੇਗਾ। 

ਪੀੜਤਾ ਵੱਲੋਂ ਦਿੱਤੇ ਗਏ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਥਾਣਾ ਨੂਰਮਹਿਲ ਤਹਿਸੀਲ ਫਿਲੌਰ ਦੇ ਅਧਿਕਾਰਤ ਖੇਤਰ ’ਚ ਆਉਂਦੇ ਇਕ ਪਿੰਡ ਦੀ ਰਹਿਣ ਵਾਲੀ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਉਹ ਵੱਖ-ਵੱਖ ਪ੍ਰੋਗਰਾਮਾਂ ਲਈ ਮੇਜ਼ਬਾਨ ਦਾ ਕੰਮ ਕਰਦੀ ਹੈ। ਅਮਨਦੀਪ ਸਿੰਘ ਲਾਲੀ ਨਾਲ ਉਸ ਦੀ ਮੁਲਾਕਾਤ 4 ਮਹੀਨੇ ਪਹਿਲਾਂ ਹੋਈ ਸੀ।

ਪੀੜਤ ਲੜਕੀ ਨੇ ਕਿਹਾ ਕਿ ਉਹ ਲਗਭਗ 12 ਵਜੇ ਆਪਣੀ ਐਕਟਿਵਾ ’ਤੇ ਜਲੰਧਰ ਪਹੁੰਚ ਗਈ ਅਤੇ 2 ਘੰਟੇ ਬਾਅਦ ਉਸ ਨੂੰ ਅਮਨਦੀਪ ਸਿੰਘ ਲਾਲੀ ਹੋਟਲ ਵਿਚ ਲੈ ਗਿਆ, ਜਿੱਥੇ ਉਸ ਦੇ ਦੋਸਤ ਹਰਮਨ ਅਤੇ ਜੱਸੀ ਵੀ ਮੌਜੂਦ ਸਨ। ਜਦੋਂ ਮੈਂ ਉਨ੍ਹਾਂ ਬਾਰੇ ਲਾਲੀ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਸਾਡੇ ਵਿਆਹ ਵਿਚ ਗਵਾਈ ਦੇਣ ਲਈ ਬੁਲਾਏ ਹਨ। ਬਾਅਦ ਵਿਚ ਲਾਲੀ ਮੈਨੂੰ 5ਵੀਂ ਮਜ਼ਿਲ ਦੇ ਕਮਰਾ ਨੰ. 501 ਵਿਚ ਲੈ ਗਿਆ ਅਤੇ ਇਸ ਤੋਂ ਬਾਅਦ ਦੋਸਤਾਂ ਨੇ ਕਮਰਾ ਨੰ. 319 ਤੀਜੀ ਮੰਜ਼ਿਲ ’ਤੇ ਲੈ ਲਿਆ।

ਬਾਅਦ ਵਿਚ ਲਾਲੀ ਨੇ ਉਸ ਨਾਲ ਕਮਰਾ ਨੰਬਰ 501 ਵਿਚ ਜਬਰਨ ਸਰੀਰਕ ਸੰਬੰਧ ਬਣਾਏ। ਇਸ ਦੌਰਾਨ ਉਸ ਨੇ ਉਸ ਨੂੰ ਰੈਡ ਬੁੱਲ ਵਿਚ ਕੋਈ ਨਸ਼ੀਲੀ ਵਸਤੂ ਮਿਲਾ ਕੇ ਪਿਲਾ ਦਿੱਤੀ ਤਾਂ ਕਿ ਮੈਂ ਬੇਹੋਸ਼ ਹੋ ਜਾਵਾਂ। ਸਵੇਰੇ ਜਦੋਂ ਉਸ ਨੂੰ ਹੋਸ਼ ਆਇਆ ਤਾਂ ਪਤਾ ਲੱਗਾ ਕਿ ਉਸ ਦੇ ਸਰੀਰ ’ਤੇ ਕਾਫ਼ੀ ਜ਼ਿਆਦਾ ਨਿਸ਼ਾਨ ਪਏ ਹੋਏ ਸਨ। ਉਸ ਨੇ ਕਿਹਾ ਕਿ ਉਸ ਨਾਲ ਜਬਰਨ ਸਰੀਰਕ ਸੰਬੰਧ ਬਣਾਏ । ਇਸ ਲਈ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਡੀਐੱਸਪੀ ਆਕਾਸ਼ ਜੈਨ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੀੜਤਾ ਦਾ ਜਾਣਕਾਰ ਹੈ। ਉਨ੍ਹਾਂ ਕਿਹਾ ਕਿ ਹੋਟ ਦੇ ਕਰਮਚਾਰੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਏਡੀਸੀਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।