ਗਰਮੀਆਂ 'ਚ ਸੱਤੂ ਪੀਣ ਨਾਲ ਸਰੀਰ ਨੂੰ ਮਿਲਣਗੇ ਇਹ ਜ਼ਬਰਦਸਤ ਫਾਇਦੇ

ਇਹ ਸੱਤੂ (ਜੋ ਕਿ ਭੁੰਨਿਆ ਹੋਇਆ ਛੋਲਿਆਂ ਦਾ ਆਟਾ ਹੈ) ਨੂੰ ਪਾਣੀ ’ਚ ਮਿਲਾ ਕੇ ਬਣਾਇਆ ਜਾਂਦਾ ਹੈ।

ਸੱਤੂ ਪੀਣਾ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਬਹੁਤ ਲੋਕਪ੍ਰਿਯ ਹੈ। ਇਹ ਪੀਣ ਨਾਲ ਕਈ ਸਿਹਤਮੰਦ ਫਾਇਦੇ ਮਿਲਦੇ ਹਨ। ਇਹ ਸੱਤੂ (ਜੋ ਕਿ ਭੁੰਨਿਆ ਹੋਇਆ ਛੋਲਿਆਂ ਦਾ ਆਟਾ ਹੈ) ਨੂੰ ਪਾਣੀ ’ਚ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਨੂੰ ਪੀਣ ਨਾਲ ਨਾ ਸਿਰਫ਼ ਪਿਆਸ ਬੁਝਦੀ ਹੈ ਸਗੋਂ ਸਰੀਰ ਨੂੰ ਜ਼ਰੂਰੀ ਪੋਸ਼ਣ ਵੀ ਮਿਲਦਾ ਹੈ। ਤਾਂ ਆਓ ਜਾਣਦੇ ਹਾਂ ਸੱਤੂ ਸ਼ਰਬਤ ਬਣਾਉਣ ਦਾ ਆਸਾਨ ਤਰੀਕਾ।

ਸੱਤੂ ਪੀਣ ਦੇ ਫਾਇਦੇ:

1. ਤਾਕਤ ਤੇ Energy ਦਿੰਦਾ ਹੈ

ਸੱਤੂ ਕਾਰਬੋਹਾਈਡਰੇਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਜੋ ਦਿਨ ਭਰ ਲਈ Energy ਪ੍ਰਦਾਨ ਕਰਦਾ ਹੈ।

2. ਠੰਡਕ ਪੈਦਾ ਕਰਦਾ ਹੈ

 ਗਰਮੀ ਦੇ ਦਿਨਾਂ ਵਿੱਚ ਸੱਤੂ ਦਾ ਸ਼ਰਬਤ ਸਰੀਰ ਨੂੰ ਠੰਡਕ ਦੇ ਕੇ ਲੂ ਤੋਂ ਬਚਾਉਂਦਾ ਹੈ।

3. ਹਜ਼ਮਾ ਸੁਧਾਰਦਾ ਹੈ

ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਪਾਚਣ ਤੰਤਰ ਨੂੰ ਮਜ਼ਬੂਤ ਕਰਦੀ ਹੈ।

4. ਵਜ਼ਨ ਘਟਾਉਣਾ

 ਸੱਤੂ ਪੀਣ ਨਾਲ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ, ਇਸ ਲਈ ਇਹ ਵਜ਼ਨ ਘਟਾਉਣ ਲਈ ਫਾਇਦੇਮੰਦ ਹੈ।

5. ਖੂਨ ਸਾਫ਼ ਕਰਦਾ ਹੈ

ਸੱਤੂ ਸਰੀਰ ਤੋਂ ਵਿਸ਼ੇਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।

6. ਸ਼ੂਗਰ ਲਈ ਫਾਇਦੇਮੰਦ

ਘੱਟ ਗਲਾਈਸੈਮਿਕ ਇੰਡੈਕਸ ਕਾਰਨ ਖੂਨ ਵਿੱਚ ਸ਼ੂਗਰ ਦੀ ਲੈਵਲ ਕੰਟਰੋਲ ਕਰਦਾ ਹੈ।

7. ਦਿਲ ਲਈ ਚੰਗਾ

ਸੱਤੂ ਵਿੱਚ ਮੈਗਨੀਸ਼ੀਅਮ ਅਤੇ Iron ਹੁੰਦਾ ਹੈ, ਜੋ ਦਿਲ ਦੀ ਸਿਹਤ ਮਜ਼ਬੂਤ ਕਰਦਾ ਹੈ।

8.Hydration ਬਣਾਈ ਰੱਖਦਾ ਹੈ

ਪਾਣੀ ਅਤੇ ਸੱਤੂ ਮਿਲ ਕੇ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਕਰਦੇ ਹਨ।

9. ਚਮੜੀ ਤੇ ਵਾਲਾਂ ਲਈ ਲਾਭਕਾਰੀ

ਪ੍ਰੋਟੀਨ ਅਤੇ Iron ਕਾਰਨ ਚਮੜੀ ਚਮਕਦਾਰ ਤੇ ਵਾਲ ਮਜ਼ਬੂਤ ਹੁੰਦੇ ਹਨ।