ਨਵੰਬਰ 'ਚ ਇੰਨੇ ਦਿਨ ਬੰਦ ਰਹਿਣਗੇ ਸਕੂਲ! ਛੁੱਟੀਆਂ ਦੀ ਲਿਸਟ ਹੋਈ ਜਾਰੀ

ਪੰਜਾਬ ਵਿੱਚ ਸਰਕਾਰੀ ਸਕੂਲ ਅਤੇ ਦਫ਼ਤਰਾਂ ਸਮੇਤ ਸਾਰੇ ਸਰਕਾਰੀ ਅਦਾਰੇ 9 ਦਿਨਾਂ ਲਈ ਬੰਦ ਰਹਿਣਗੇ।
ਅਕਤੂਬਰ ਮਹੀਨੇ ਦੇ ਤਿਉਹਾਰਾਂ ਤੋਂ ਬਾਅਦ, ਨਵੰਬਰ ਮਹੀਨੇ ਨੇ ਠੰਡ ਦੇ ਨਾਲ-ਨਾਲ ਸਰਕਾਰੀ ਛੁੱਟੀਆਂ ਦੀ ਇੱਕ ਸੂਚੀ ਵੀ ਜਾਰੀ ਹੋ ਗਈ ਹੈ। ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਗਈ ਸੂਚੀ ਅਨੁਸਾਰ, ਨਵੰਬਰ ਮਹੀਨੇ ਵਿੱਚ ਸਾਰੇ ਸਰਕਾਰੀ ਅਦਾਰੇ, ਜਿਸ ਵਿੱਚ ਸਰਕਾਰੀ ਸਕੂਲ ਅਤੇ ਦਫ਼ਤਰ ਸ਼ਾਮਲ ਹਨ, ਕੁੱਲ 9 ਦਿਨਾਂ ਲਈ ਬੰਦ ਰਹਿਣਗੇ।

ਇੱਥੇ ਨਵੰਬਰ ਮਹੀਨੇ ਦੀਆਂ ਪੰਜਾਬ ਦੀਆਂ ਸਰਕਾਰੀ ਛੁੱਟੀਆਂ ਦੀ ਪੂਰੀ ਸੂਚੀ ਹੈ-

5 ਨਵੰਬਰ: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸਾਲ 2025 ਵਿੱਚ, ਸ੍ਰੀ ਗੁਰੂ ਨਾਨਕ ਦੇਵ ਜੀ ਦਾ 556ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਇਹ ਸ਼ੁਭ ਦਿਹਾੜਾ ਇਸ ਸਾਲ ਬੁੱਧਵਾਰ ਨੂੰ ਆ ਰਿਹਾ ਹੈ। ਇਸ ਮਹੱਤਵਪੂਰਨ ਦਿਨ ਨੂੰ ਮਨਾਉਣ ਲਈ ਪੰਜਾਬ ਵਿੱਚ ਸਾਰੇ ਸਰਕਾਰੀ ਅਦਾਰੇ, ਜਿਸ ਵਿੱਚ ਸਰਕਾਰੀ ਦਫ਼ਤਰ, ਬੈਂਕ ਅਤੇ ਸਕੂਲ ਸ਼ਾਮਲ ਹਨ, ਬੰਦ ਰਹਿਣਗੇ।

25 ਨਵੰਬਰ: ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਇਹ ਮਹੱਤਵਪੂਰਨ ਦਿਨ 9ਵੇਂ ਗੁਰੂ ਸਾਹਿਬ ਦੇ ਬਲੀਦਾਨ ਦੀ ਯਾਦ ਦਿਵਾਉਂਦਾ ਹੈ। ਇਹ ਦਿਹਾੜਾ ਇਸ ਸਾਲ ਮੰਗਲਵਾਰ ਨੂੰ ਆ ਰਿਹਾ ਹੈ। ਇਸ ਦਿਨ ਸਾਰੇ ਸਰਕਾਰੀ ਅਦਾਰਿਆਂ ਵਿੱਚ ਛੁੱਟੀ ਰਹੇਗੀ।

ਇਨ੍ਹਾਂ ਲਾਜ਼ਮੀ ਛੁੱਟੀਆਂ ਤੋਂ ਇਲਾਵਾ, ਨਵੰਬਰ ਮਹੀਨੇ ਵਿੱਚ ਕੁੱਲ 5 ਐਤਵਾਰ ਆ ਰਹੇ ਹਨ, ਜੋ ਕਿ 2, 9, 16, 23 ਅਤੇ 30 ਨਵੰਬਰ ਨੂੰ ਹਨ। ਇਸ ਤੋਂ ਇਲਾਵਾ, ਸਰਕਾਰੀ ਅਦਾਰੇ 8 ਅਤੇ 22 ਨਵੰਬਰ ਨੂੰ 'ਦੂਜੇ ਸ਼ਨੀਵਾਰ' ਕਾਰਨ ਵੀ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ 16 ਨਵੰਬਰ ਨੂੰ ਸ. ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਹਾੜਾ ਹੈ ਪਰ ਇਹ ਦਿਨ ਐਤਵਾਰ ਨੂੰ ਆ ਰਿਹਾ ਹੈ, ਜੋ ਕਿ ਪਹਿਲਾਂ ਹੀ ਛੁੱਟੀ ਦਾ ਦਿਨ ਹੈ।