ਪੈਟਰੋਲ-ਡੀਜ਼ਲ ਦੀ ਘਾਟ ਦੀਆਂ ਅਫਵਾਹਾਂ ਵਿਚਕਾਰ ਜਲੰਧਰ ਵਿੱਚ ਭੀੜ; ਸੰਵਿਧਾਨ ਚੌਕ ਪੰਪ 'ਤੇ ਹੋਇਆ ਇੰਧਨ ਖਤਮ

ਅਧਿਕਾਰੀਆਂ ਅਤੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਪੈਟਰੋਲ ਪੰਪਾਂ 'ਤੇ ਬੇਲੋੜੀ ਭੀੜ ਤੋਂ ਬਚਣ ਦੀ ਕੀਤੀ ਅਪੀਲ
ਜਲੰਧਰ ਵਿੱਚ ਫੈਲੀ ਇੰਧਨ ਦੀ ਘਾਟ ਦੀਆਂ ਅਫ਼ਵਾਹਾਂ ਤੋਂ ਬਾਅਦ ਪੈਟਰੋਲ ਪੰਪਾਂ 'ਤੇ ਭਾਰੀ ਭੀੜ ਦੇਖਣ ਨੂੰ ਮਿਲੀ, ਜਿਸ ਕਾਰਨ ਸ਼ਹਿਰ ਦੇ ਕਈ ਫਿਊਲ ਸਟੇਸ਼ਨਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ, ਵਸਨੀਕਾਂ ਨੂੰ ਪਰੇਸ਼ਾਨੀ ਹੋਈ ਕਿਉਂਕਿ ਲੋਕ ਦਿਨ ਵੇਲੇ ਅਤੇ ਦੇਰ ਰਾਤ ਤੱਕ ਪੈਟਰੋਲ ਤੇ ਡੀਜ਼ਲ ਭਰਨ ਲਈ ਲਾਈਨਾਂ ਵਿੱਚ ਲੱਗੇ ਰਹੇ।

ਅਚਾਨਕ ਮੰਗ ਵਿੱਚ ਵਾਧੇ ਕਾਰਨ ਸੰਵਿਧਾਨ ਚੌਕ ਨੇੜੇ ਇੱਕ ਪੈਟਰੋਲ ਪੰਪ 'ਤੇ ਇੰਧਨ ਖਤਮ ਹੋ ਗਿਆ ਅਤੇ ਅਸਥਾਈ ਤੌਰ 'ਤੇ ਪੰਪ ਬੰਦ ਕੀਤਾ ਗਿਆ, ਇਸ ਸਬੰਧੀ ਸੇਲਜ਼ਮੈਨਸੁਦਰਸ਼ਨ ਸਿੰਘ ਨੇ ਦੱਸਿਆ ਕਿ ਪੰਪ ਬੰਦ ਹੋਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਸਟਾਕ ਖਤਮ ਹੋ ਗਿਆ ਸੀ ਅਤੇ ਸਪੱਸ਼ਟ ਕੀਤਾ ਕਿ ਇਹ ਸਿਰਫ ਉਸ ਖਾਸ ਪੰਪ 'ਤੇ ਇੱਕ ਅਸਥਾਈ ਘਾਟ ਸੀ ਤੇ ਲੋਕਾਂ ਨੂੰ ਚਿੰਤਾ ਕਰਨ ਦੀ ਜਾਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ।

ਅਫਵਾਹਾਂ ਦੇ ਵਿਚਕਾਰ ਪੈਟਰੋਲ ਪੰਪਾਂ 'ਤੇ ਵਧੀ ਭੀੜ 

ਵਾਰ-ਵਾਰ ਅਪੀਲਾਂ ਦੇ ਬਾਵਜੂਦ ਬਹੁਤ ਸਾਰੇ ਵਸਨੀਕ ਵੱਡੀ ਕਮੀ ਦੇ ਡਰ ਨਾਲ ਪੈਟਰੋਲ ਪੰਪਾਂ 'ਤੇ ਜਾਂਦੇ ਰਹੇ। ਭਾਰਤ ਪੈਟਰੋਲੀਅਮ ਪੰਪ ਦੇ ਮਾਲਕ ਅਤੇ ਐਸੋਸੀਏਸ਼ਨ ਦੇ ਪ੍ਰਧਾਨਸੁਖਮੋਹਨ ਸਿੰਘ ਨੇ ਕਿਹਾ ਕਿ ਪੈਟਰੋਲ ਜਾਂ ਡੀਜ਼ਲ ਦੀ ਕੋਈ ਕਮੀ ਨਹੀਂ ਹੈ ਅਤੇ ਤੇਲ ਕੰਪਨੀਆਂ ਕੋਲ ਕਾਫ਼ੀ ਸਪਲਾਈ ਹੈ ਤੇ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਥਿਤੀ ਘਬਰਾਹਟ ਦੀਖਰੀਦਦਾਰੀ (panic buying) ਅਤੇ ਸੰਭਾਵੀ ਤਾਲਾਬੰਦੀ ਬਾਰੇ ਦਾਅਵਿਆਂ ਸਮੇਤ ਅਫਵਾਹਾਂ ਕਾਰਨ ਪੈਦਾ ਹੋਈ ਹੈ ਜੋ ਸੱਚ ਨਹੀਂ ਹਨ। ਉਨ੍ਹਾਂ ਦੇ ਅਨੁਸਾਰ ਇਸ ਸਬੰਧ ਵਿੱਚ ਪਹਿਲਾਂ ਹੀ ਮੀਟਿੰਗਾਂ ਹੋ ਚੁੱਕੀਆਂ ਹਨ ਤੇ ਸਥਿਤੀ ਕਾਬੂ ਵਿੱਚ ਹੈ।

ਕੋਈ ਘਾਟ/ਕਮੀ ਨਹੀਂ: ਅਧਿਕਾਰੀਆਂ ਦਾ ਭਰੋਸਾ

ਅਧਿਕਾਰੀਆਂ ਅਤੇ ਪੈਟਰੋਲ ਪੰਪ ਐਸੋਸੀਏਸ਼ਨ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਬਾਲਣ ਸਟੇਸ਼ਨਾਂ 'ਤੇ ਬੇਲੋੜੀ ਭੀੜ ਤੋਂ ਬਚਣ ਦੀ ਅਪੀਲ ਕੀਤੀ ਹੈ, ਉਨ੍ਹਾਂ ਨੇ ਭਰੋਸਾ ਦਵਾਇਆਹੈ ਕਿ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਸਧਾਰਣ ਤੌਰ ‘ਤੇ ਜਾਰੀ ਹੈ ਅਤੇ ਕਿਸੇ ਵੀ ਕਿਸਮ ਦੀ ਘਾਟ ਨਹੀਂ ਹੈ।