ਟੈਲੀਗ੍ਰਾਮ ਐਪ ਦੀ ਭਾਰਤ 'ਚ ਵਾਪਸੀ! ਪੇਪਰ ਲੀਕ ਰੋਕਣ ਲਈ ਸਰਕਾਰ ਨੇ ਲਗਾਈ ਸੀ ਅਸਥਾਈ ਰੋਕ

ਭਾਰਤ ਵਿੱਚ ਪ੍ਰਸਿੱਧ ਮੈਸੇਜਿੰਗ ਐਪ ਟੈਲੀਗ੍ਰਾਮ ਦੀ ਵਾਪਸੀ ਹੋ ਗਈ ਹੈ। ਭਾਰਤ ਸਰਕਾਰ ਨੇ NEET-UG ਦੀ ਮੁੜ-ਪ੍ਰੀਖਿਆ ਦੌਰਾਨ ਪੇਪਰ ਲੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਜੋਂ ਇਸ ਐਪ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਕੇ ਇਸ ਨੂੰ ਐਪ ਸਟੋਰਾਂ ਤੋਂ ਹਟਾ ਦਿੱਤਾ ਸੀ। ਹੁਣ ਇਹ ਐਪ ਮੁੜ ਤੋਂ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ 'ਤੇ ਉਪਲਬਧ ਹੋ ਗਈ ਹੈ।
ਨਵੀਂ ਦਿੱਲੀ : ਭਾਰਤ ਵਿੱਚ ਪ੍ਰਸਿੱਧ ਮੈਸੇਜਿੰਗ ਐਪ ਟੈਲੀਗ੍ਰਾਮ ਦੀ ਵਾਪਸੀ ਹੋ ਗਈ ਹੈ। ਭਾਰਤ ਸਰਕਾਰ ਨੇ NEET-UG ਦੀ ਮੁੜ-ਪ੍ਰੀਖਿਆ ਦੌਰਾਨ ਪੇਪਰ ਲੀਕ ਹੋਣ ਦੀਆਂ ਸੰਭਾਵਨਾਵਾਂ ਨੂੰ ਰੋਕਣ ਲਈ ਸਾਵਧਾਨੀ ਵਜੋਂ ਇਸ ਐਪ 'ਤੇ ਅਸਥਾਈ ਤੌਰ 'ਤੇ ਰੋਕ ਲਗਾ ਕੇ ਇਸ ਨੂੰ ਐਪ ਸਟੋਰਾਂ ਤੋਂ ਹਟਾ ਦਿੱਤਾ ਸੀ। ਹੁਣ ਇਹ ਐਪ ਮੁੜ ਤੋਂ ਐਪਲ ਐਪ ਸਟੋਰ ਅਤੇ ਗੂਗਲ ਪਲੇਅ ਸਟੋਰ 'ਤੇ ਉਪਲਬਧ ਹੋ ਗਈ ਹੈ।

IT ਐਕਟ ਤਹਿਤ ਲਗਾਈ ਗਈ ਸੀ ਪਾਬੰਦੀ
ਭਾਰਤ ਸਰਕਾਰ ਨੇ ਜੂਨ ਮਹੀਨੇ 'ਚ ਸੂਚਨਾ ਤਕਨਾਲੋਜੀ ਐਕਟ (IT Act) ਦੀ ਧਾਰਾ 69A ਤਹਿਤ ਟੈਲੀਗ੍ਰਾਮ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਸਨ। ਇਹ ਧਾਰਾ ਸਰਕਾਰ ਨੂੰ ਰਾਸ਼ਟਰੀ ਸੁਰੱਖਿਆ, ਜਨਤਕ ਵਿਵਸਥਾ ਅਤੇ ਦੇਸ਼ ਦੀ ਪ੍ਰਭੂਸੱਤਾ ਦੇ ਹਿੱਤ ਵਿੱਚ ਆਨਲਾਈਨ ਸਮੱਗਰੀ ਤੱਕ ਪਹੁੰਚ ਰੋਕਣ ਦਾ ਅਧਿਕਾਰ ਦਿੰਦੀ ਹੈ। ਅਧਿਕਾਰੀਆਂ ਨੂੰ ਖਦਸ਼ਾ ਸੀ ਕਿ ਪ੍ਰੀਖਿਆ ਦੇ ਪੇਪਰ ਟੈਲੀਗ੍ਰਾਮ ਚੈਨਲਾਂ ਰਾਹੀਂ ਲੀਕ ਕੀਤੇ ਜਾ ਸਕਦੇ ਹਨ।

ਪ੍ਰੀਖਿਆ ਤੋਂ ਬਾਅਦ ਹੋਈ ਬਹਾਲੀ
22 ਜੂਨ ਨੂੰ NEET-UG ਦੀ ਮੁੜ-ਪ੍ਰੀਖਿਆ ਪੂਰੀ ਹੋਣ ਤੋਂ ਬਾਅਦ, 23 ਜੂਨ ਨੂੰ ਸਭ ਤੋਂ ਪਹਿਲਾਂ ਗੂਗਲ ਨੇ ਪਲੇਅ ਸਟੋਰ 'ਤੇ ਅਤੇ ਫਿਰ ਐਪਲ ਨੇ ਐਪ ਸਟੋਰ 'ਤੇ ਟੈਲੀਗ੍ਰਾਮ ਨੂੰ ਦੁਬਾਰਾ ਬਹਾਲ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਲਿਸਟਿੰਗ ਦੀ ਪ੍ਰਕਿਰਿਆ 23 ਜੂਨ ਤੋਂ ਸ਼ੁਰੂ ਹੋ ਗਈ ਸੀ, ਪਰ ਹੁਣ ਇਹ ਲਗਭਗ ਸਾਰੇ ਯੂਜ਼ਰਸ ਲਈ ਉਪਲਬਧ ਹੋ ਚੁੱਕੀ ਹੈ। ਜਿਨ੍ਹਾਂ ਯੂਜ਼ਰਸ ਨੂੰ ਅਜੇ ਇਹ ਐਪ ਨਜ਼ਰ ਨਹੀਂ ਆ ਰਹੀ, ਉਨ੍ਹਾਂ ਨੂੰ ਵੀ ਜਲਦੀ ਹੀ ਦਿਖਾਈ ਦੇਣ ਲੱਗੇਗੀ।

ਵਿਵਾਦਾਂ ਵਿੱਚ ਰਿਹਾ ਹੈ ਐਪ
ਟੈਲੀਗ੍ਰਾਮ 'ਤੇ ਅਕਸਰ ਹੈਕਿੰਗ, ਸਾਈਬਰ ਠੱਗੀ, ਨਸ਼ਾ ਤਸਕਰੀ ਅਤੇ ਚਾਈਲਡ ਪੋਰਨੋਗ੍ਰਾਫੀ ਵਰਗੇ ਗੈਰ-ਕਾਨੂੰਨੀ ਕੰਮਾਂ ਲਈ ਵਰਤੇ ਜਾਣ ਦੇ ਦੋਸ਼ ਲੱਗਦੇ ਰਹੇ ਹਨ। ਸਰਕਾਰ ਨੇ ਪਹਿਲਾਂ ਵੀ ਇਸ ਨੂੰ 'ਡਾਰਕ ਵੈੱਬ' ਦਾ ਨਵਾਂ ਰੂਪ ਦੱਸਦਿਆਂ ਚਿੰਤਾ ਜ਼ਾਹਰ ਕੀਤੀ ਸੀ। 

ਕੀ ਹੈ ਟੈਲੀਗ੍ਰਾਮ?
ਸਾਲ 2013 ਵਿੱਚ ਪਾਵੇਲ ਦੁਰੋਵ ਦੁਆਰਾ ਸ਼ੁਰੂ ਕੀਤਾ ਗਿਆ ਟੈਲੀਗ੍ਰਾਮ ਇੱਕ ਕਲਾਊਡ-ਬੇਸਡ ਇੰਸਟੈਂਟ ਮੈਸੇਜਿੰਗ ਅਤੇ ਸੋਸ਼ਲ ਮੀਡੀਆ ਐਪ ਹੈ। ਇਸ ਦੀ ਵਰਤੋਂ ਮੈਸੇਜ ਭੇਜਣ, ਮੀਡੀਆ ਸ਼ੇਅਰ ਕਰਨ ਅਤੇ ਵੱਡੇ-ਵੱਡੇ ਗਰੁੱਪ ਜਾਂ ਚੈਨਲ ਬਣਾਉਣ ਲਈ ਕੀਤੀ ਜਾਂਦੀ ਹੈ।